PreetNama
ਸਮਾਜ/Social

ਅਗਲੇ 24 ਘੰਟਿਆਂ ਦੌਰਾਨ ਇਨ੍ਹਾਂ ਸੂਬਿਆਂ ‘ਚ ਵਿਗੜੇਗਾ ਮੌਸਮ, ਅਲਰਟ ਜਾਰੀ

Weather Alert heavy snowfall: ਨਵੀਂ ਦਿੱਲੀ: ਮੌਸਮ ਦਾ ਮਿਜਾਜ਼ ਬਦਲ ਰਿਹਾ ਹੈ । ਜਿਸਦੇ ਚੱਲਦਿਆਂ ਭਾਰਤੀ ਮੌਸਮ ਵਿਭਾਗ ਵੱਲੋਂ ਅਲਰਟ ਜਾਰੀ ਕੀਤਾ ਗਿਆ ਹੈ । ਮੌਸਮ ਵਿਚ ਦਾ ਕਹਿਣਾ ਹੈ ਕਿ ਅਫ਼ਗਾਨਿਸਤਾਨ ਤੇ ਪੂਰਬੀ ਇਰਾਨ ਦੇ ਆਸ-ਪਾਸ ਵੈਸਟਰਨ ਡਿਸਟਰਬੈਂਸ ਬਣ ਰਹੀ ਹੈ, ਜਿਸ ਕਾਰਨ ਹਿਮਾਲਿਆ ਖੇਤਰ ਵਿੱਚ ਖ਼ਾਸ ਤੌਰ ‘ਤੇ ਜੰਮੂ-ਕਸ਼ਮੀਰ ਤੇ ਹਿਮਾਚਲ ਪ੍ਰਦੇਸ਼ ਦੇ ਬਹੁਤੇ ਇਲਾਕੇ ਕਾਫ਼ੀ ਜ਼ਿਆਦਾ ਪ੍ਰਭਾਵਿਤ ਹੋਣਗੇ ।

ਮੌਸਮ ਵਿਭਾਗ ਵੱਲੋਂ 22 ਨਵੰਬਰ ਨੂੰ ਦੇਸ਼ ਦੇ ਕਈ ਸੂਬਿਆਂ ਵਿੱਚ ਜ਼ਬਰਦਸਤ ਹਨ੍ਹੇਰੀ-ਝੱਖੜ, ਬਾਰਿਸ਼ ਤੇ ਕਿਤੇ-ਕਿਤੇ ਜ਼ਬਰਦਸਤ ਬਰਫ਼ਬਾਰੀ ਵੀ ਹੋ ਸਕਦੀ ਹੈ । ਮੌਸਮ ਵਿਭਾਗ ਅਨੁਸਾਰ ਅਗਲੇ 24 ਘੰਟਿਆਂ ਦੌਰਾਨ ਕੇਰਲ, ਤਾਮਿਲਨਾਡੂ, ਪੁੱਡੂਚੇਰੀ ਤੋਂ ਲੈ ਕੇ ਲਕਸ਼ਦੀਪ ਦੇ ਕਈ ਹਿੱਸਿਆਂ ਵਿੱਚ ਹਨ੍ਹੇਰੀ- ਤੂਫ਼ਾਨ ਦੇ ਪੂਰੇ ਆਸਾਰ ਹਨ, ਜਿਸ ਨਾਲ ਜਨ-ਜੀਵਨ ਪ੍ਰਭਾਵਿਤ ਹੋ ਸਕਦਾ ਹੈ ।

ਇਸ ਤੋਂ ਇਲਾਵਾ ਤਾਮਿਲਨਾਡੂ ਤੇ ਪੁੱਡੂਚੇਰੀ ਦੇ ਨੇੜਲੇ ਇਲਾਕਿਆਂ ਵਿੱਚ ਜ਼ਬਰਦਸਤ ਬਾਰਿਸ਼ ਵੀ ਹੋ ਸਕਦੀ ਹੈ ।ਦੱਸ ਦੇਈਏ ਕਿ ਠੰਢ ਦੀ ਜ਼ਬਰਦਸਤ ਸ਼ੁਰੂਆਤ ਦੇ ਨਾਲ ਹੀ ਦੇਸ਼ ਦੇ ਨਾਰਥ-ਈਸਟ ਸੂਬਿਆਂ ਵਿੱਚ ਕੋਹਰੇ ਦੀ ਸੰਘਣੀ ਚਾਦਰ ਛਾਉਣ ਵਾਲੀ ਹੈ ।

ਮੌਸਮ ਵਿਭਾਗ ਅਨੁਸਾਰ ਅਗਲੇ 24 ਘੰਟਿਆਂ ਵਿੱਚ ਅਸਾਮ, ਮੇਘਾਲਿਆ, ਨਾਗਾਲੈਂਡ, ਮਨੀਪੁਰ, ਮਿਜ਼ੋਰਮ ਤੇ ਤ੍ਰਿਪੁਰਾ ਦੇ ਤਮਾਮ ਹਿੱਸਿਆਂ ਵਿੱਚ ਹਲਕੇ ਤੋਂ ਲੈ ਕੇ ਸੰਘਣੀ ਧੁੰਦ ਛਾਈ ਰਹੇਗੀ ।

Related posts

ਟਰੰਪ ਦੀ ਚੇਤਾਵਨੀ ਮਗਰੋਂ ਭਾਰਤ ਨੇ ਅਮਰੀਕਾ ਨੂੰ ਹਾਈਡ੍ਰੋਸਾਈਕਲੋਰੋਕਿਨ ਦਵਾਈ ਭੇਜਣ ਦੀ ਦਿੱਤੀ ਇਜਾਜ਼ਤ

On Punjab

Kalpana Chawla ਨੂੰ ਮਿਲਿਆ ਵੱਡਾ ਸਨਮਾਨ, ਉਸ ਦੇ ਨਾਂ ਨਾਲ ਜਾਣਿਆ ਜਾਵੇਗਾ ਅਮਰੀਕੀ ਪੁਲਾੜ

On Punjab

ਗੈਂਗਸਟਰ ਲੰਡਾ ਨੇ ਲਈ ਪਿੰਡ ਰਸੂਲਪੁਰ ਦੇ ਕੱਪੜਾ ਵਪਾਰੀ ਦੀ ਹੱਤਿਆ ਦੀ ਜ਼ਿੰਮੇਵਾਰੀ, FB ‘ਤੇ ਲਿਖਿਆ- ਕਿਸੇ ਨੂੰ ਨਹੀਂ ਛੱਡਾਂਗੇ

On Punjab