control weight: ਸਹੀ ਤਰ੍ਹਾਂ ਦਾ ਰਹਿਣ-ਸਹਿਣ ਨਾ ਹੋਣ ਕਰਕੇ ਅਸੀਂ ਕਈ ਵਾਰ ਮੋਟਾਪੇ ਅਤੇ ਕਈ ਵਡੀ ਬਿਮਾਰੀਆਂ ਦਾ ਸ਼ਿਕਾਰ ਹੋ ਜਾਂਦੇ ਹਾਂ। ਗਲਤ ਖਾਣ-ਪੀਣ ਦੇ ਚਲਦੇ ਅੱਜ-ਕੱਲ੍ਹ ਲੋਕਾਂ ਦੇ ਸ਼ਰੀਰ `ਤੇ ਚਰਬੀ ਚੜ੍ਹਦੀ ਜਾ ਰਹੀ ਹੈ। ਸਰੀਰ ‘ਚ ਮੋਟਾਪੇ ਨਾਲ ਅਸੀਂ ਭੱਦੇ ਤੇ ਬੇਡੌਲ ਦਿਖਾਈ ਦਿੰਦਾ ਹੈ, ਸਗੋਂ ਸਿਹਤ ਨਾਲ ਸਬੰਧਤ ਕਈ ਪ੍ਰੇ਼ਸਾਨੀਆਂ ਵੀ ਹੁੰਦੀਆਂ ਹਨ। ਇਸ ਲਈ ਸਾਨੂੰ ਫਿੱਟ ਰਹਿਣ ਲਈ ਸਹੀ ਤਰੀਕੇ ਦਾ ਖਾਣ ਪਾਨ ਰੱਖਣਾ ਚਾਹੀਦਾ ਹੈ ਦੂਜੇ ਪਾਸੇ ਗੱਲ ਕਰੀਏ ਜੰਕ ਫੂਡ ਦੀ ਤਾਂ ਹਰ ਕੋਈ ਇਸਨੂੰ ਬਹੁਤ ਜ਼ਿਆਦਾ ਪਸੰਦ ਕਰਦਾ ਹੈ ।ਇਸਨੂੰ ਖਾਣ ਨਾਲ ਦਿਲ ਦੀਆਂ ਬਿਮਾਰੀਆਂ ਹੋਣ ਦਾ ਖ਼ਤਰਾ ਵੱਧ ਜਾਂਦਾ ਹੈ ਕਿਉਂਕਿ ਜੰਕ ਫੂਡ ‘ਚ ਕੋਲੇਸਟ੍ਰੋਲ ਅਤੇ ਟ੍ਰਾਈਗਲਾਈਸਰਾਈਡ ਕਾਫ਼ੀ ਮਾਤਰਾ ਵਿੱਚ ਪਾਇਆ ਜਾਂਦਾ ਹੈ। ਇਸ ਨਾਲ ਮੋਟਾਪਾ ਵਧਦਾ ਹੈ, ਮੋਟਾਪੇ ਤੋਂ ਬਲੱਡ ਪ੍ਰੈਸ਼ਰ ਵਧੇਗਾ ਤਾਂ ਜ਼ਾਹਿਰ ਹੈ ਕਿ ਦਿਲ ਤੇ ਕੰਮ ਦਾ ਬੋਝ ਵੀ ਵਧਣਾ ਹੀ ਹੈ। ਅੱਜ ਅਸੀਂ ਤੁਹਾਨੂੰ ਸਿਰਫ ਰੋਟੀ ਨਾਲ ਫਿੱਟ ਰਹਿਣ ਦੇ ਤਰੀਕਿਆਂ ਬਾਰੇ ਦੱਸਣ ਜਾ ਰਹੇ ਹਾਂ। ਸਿਹਤਮੰਦ ਰਹਿਣ ਲਈ ਜ਼ਰੂਰੀ ਹੈ ਸੰਤੁਲਿਤ ਭੋਜਨ ਦਾ ਸੇਵਨ ਤੇ ਸਮੇਂ ਸਿਰ ਖਾਣਾ ਖਾਣਾ, ਨੀਂਦ ਜ਼ਿਆਦਾ ਲੈਣਾ … ਰੋਜ਼ਾਨਾ ਪੈਦਲ ਚੱਲਣਾ ਵਜ਼ਨ ਘੱਟ ਕਰਨ ਲਈ ਬਹੁਤ ਆਸਾਨ ਅਤੇ ਪ੍ਰਭਾਵੀ ਕਸਰਤ ਹੈ। ਜੇਕਰ ਤੁਸੀ਼ ਇਸ ਕਸਰਤ ਲਈ ਨਵੇਂ ਹੋ ਤਾਂ ਹਫਤੇ `ਚ ਤਿੰਨ ਵਾਰ 20 ਮਿੰਟ ਲਈ ਚਲੇ ਅਤੇ ਫਿਰ ਹੌਲੀ-ਹੌਲੀ ਆਪਣੀ ਸਮਰਥਾ ਅਤੇ ਸਮੇਂ ਨੂੰ ਵਧਾਉਂਦੇ ਰਹੇ ਅਤੇ ਉਦੋਂ ਤੱਕ ਵਧਾਉਂਦੇ ਰਹੋ, ਜਦੋਂ ਤੱਕ ਪ੍ਰਤੀਦਿਨ 30 ਤੋਂ 60 ਮਿੰਟ ਚੱਲਣ `ਚ ਸਮਰਥ ਨਾ ਹੋ ਜਾਵੋ। ਰੱਸੀ ਟੱਪਣ ਨਾਲ ਢਿੱਡ ਦੀ ਚਰਬੀ ਨੂੰ ਘੱਟ ਕਰਨ ਲਈ ਰੱਸੀ ਕੂਦਨਾ ਸਭ ਤੋਂ ਵਧੀਆ ਅਤੇ ਆਸਾਨ ਉਪਾਅ ਹੈ। ਇਸ ਲਈ ਨਾ ਤਾਂ ਤੁਹਾਨੂੰ ਜਿ਼ਆਦਾ ਸਮੇਂ ਦੀ ਜ਼ਰੂਰਤ ਹੈ ਅਤੇ ਨਾ ਹੀ ਬਾਰ ਜਾਣ ਦੀ। ਰੱਸੀ ਘਰ `ਚ ਹੀ ਕੂਦੀ ਜਾ ਸਕਦੀ ਹੈ। ਇਸ ਨਾਲ ਸ਼ਰੀਰ `ਚ ਊਰਜਾ ਸੰਚਾਰ ਹੁੰਦਾ ਹੈ ਅਤੇ ਸ਼ਰੀਰ ਸੁਡੋਲ ਬਣਦਾ ਹੈਡ ਦੀ ਚਰਬੀ ਘਟਾਉਣ ਲਈ ਸਾਈਕਲ ਚਲਾਉਣਾ ਸਭ ਤੋਂ ਚੰਗੀ ਕਸਰਤ ਹੈ, ਕਿਉਂਕਿ ਸਾਈਕਲ ਚਲਾਉਣ ਨਾਲ ਮਾਸਪੇਸ਼ੀਆਂ ਮਜ਼ਬੂਤ ਬਣਦੀ ਹੈ ਅਤੇ ਸਰੀਰ ਤੋਂ ਫੈਟ ਘੱਟ ਹੁੰਦੀ ਹੈ। ਇਸ ਨਾਲ ਢਿੱਡ, ਕਮਰ ਦੇ ਆਸਪਾਸ ਦੀ ਚਰਬੀ ਘੱਟ ਹੋ ਜਾਂਦੀ ਹੈ। ਪ੍ਰੰਤੂ ਇਸ ਲਈ ਲਗਾਤਰ ਸਾਈਕਲ ਚਲਾਉਣੀ ਪਵੇਗੀ। ਸਾਈਕਲਿੰਗ ਕਰਨ ਨਾਲ ਹਰ ਘੰਟੇ 300 ਕੈਲੋਰੀ ਬਰਨ ਹੁੰਦੀ ਹੈ, ਪਰ ਇਸ ਦੇ ਨਾਲ ਡਾਈਟ `ਤੇ ਵੀ ਧਿਆਨ ਰੱਖਣਾ ਹੋਵੇਗਾ।
previous post