PreetNama
ਫਿਲਮ-ਸੰਸਾਰ/Filmy

ਅਜੇ ਦੇਵਗਨ ਨੇ ਸਿਆਸੀ ਐਂਟਰੀ ‘ਤੇ ਦਿੱਤਾ ਅਨੋਖਾ ਜਵਾਬ

ਮੁੰਬਈਇਨ੍ਹਾਂ ਲੋਕ ਸਭਾ ਚੋਣਾਂ ਦਾ ਰੰਗ ਹਰ ਪਾਸੇ ਦੇਖਣ ਨੂੰ ਮਿਲ ਰਿਹਾ ਹੈ। ਇਸ ਵਾਰ ਦੀਆਂ ਚੋਣਾਂ ਦੇ ਆਖਰੀ ਫੇਸ ‘ਚ ਵੋਟਿੰਗ ਬਾਕੀ ਰਹਿ ਗਈ ਹੈ। ਇਸ ਦੇ ਨਾਲ ਹੀ ਇਸ ਵਾਰ ਲੋਕ ਸਭਾ ਚੋਣਾਂ ‘ਚ ਪਾਰਟੀਆਂ ਨੇ ਕਈ ਫ਼ਿਲਮੀ ਸਿਤਾਰਿਆਂ ਨੂੰ ਚੋਣ ਮੈਦਾਨ ‘ਚ ਉਤਾਰਿਆ। ਇਸ ‘ਚ ਸਭ ਤੋਂ ਜ਼ਿਆਦਾ ਸੁਰਖੀਆ ਸੰਨੀ ਦਿਓਲ ਨੇ ਬਟੋਰੀਆਂ ਹਨ। ਉਨ੍ਹਾਂ ਤੋਂ ਬਾਅਦ ਸੁਨੀਲ ਸ਼ੈਟੀ ਦੀ ਰਾਜਨੀਤੀ ‘ਚ ਐਂਟਰੀ ਦੀਆਂ ਖ਼ਬਰਾਂ ਵੀ ਆਈਆ ਜਿਨ੍ਹਾਂ ਨੂੰ ਉਨ੍ਹਾਂ ਨੇ ਨਾਕਾਰ ਦਿੱਤਾ।

ਇਸ ਤੋਂ ਬਾਅਦ ਰਾਜਨੀਤੀ ‘ਚ ਆਉਣ ਨੂੰ ਲੈ ਕੇ ਸਿੰਘਮ ਐਕਟਰ ਅਜੇ ਦੇਵਗਨ ਦੀ ਪ੍ਰਤੀਕ੍ਰਿਆ ਸਾਹਮਣੇ ਆਈ ਹੈ। ਅਜੇ ਨੇ ਕਿਹਾ ਕਿ ਉਹ ਕਦੇ ਵੀ ਰਾਜਨੀਤੀ ‘ਚ ਨਹੀਂ ਆਉਣਗੇ ਤੇ ਇਸ ਪਿੱਛੇ ਉਨ੍ਹਾਂ ਦਾ ਵੱਖਰਾ ਕਾਰਨ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਉਹ ਬੇਹੱਦ ਸ਼ਰਮੀਲੇ ਹਨ ਤੇ ਅਜਿਹੇ ‘ਚ ਲੋਕਾਂ ‘ਚ ਜ਼ਿਆਦਾ ਨਹੀਂ ਰਹਿ ਸਕਦੇ।

ਅਜੇ ਨੇ ਕਿਹਾ ਕਿ ਰਾਜਨੀਤੀ ਲੋਕਾਂ ਲਈ ਹੁੰਦੀ ਹੈ ਤੇ ਮੈਂ ਰਾਜਨੀਤੀ ਲਈ ਬੇਹੱਦ ਸ਼ਰਮੀਲਾ ਹਾਂ। ਉਨ੍ਹਾਂ ਕਿਹਾ ਕਿ ਤੁਸੀਂ ਉਦੋਂ ਤਕ ਚੰਗੇ ਨੇਤਾ ਨਹੀਂ ਬਣ ਸਕਦੇ ਜਦੋਂ ਤਕ ਤੁਸੀਂ ਲੋਕਾਂ ‘ਚ ਜਾ ਕੇ ਗ੍ਰਾਊਂਡ ਪੱਧਰ ‘ਤੇ ਕੰਮ ਨਹੀਂ ਕਰਦੇ। ਇਸ ਦੇ ਨਾਲ ਹੀ ਉਨ੍ਹਾਂ ਆਪਣੇ ਦੋ ਸਾਥੀਆਂ ਸੰਨੀ ਦਿਓਲ ਤੇ ਉਰਮਿਲਾ ਮਾਂਤੋਡਕਰ ਦੇ ਕਾਮਯਾਬ ਹੋਣ ਦੀ ਕਾਮਨਾ ਕੀਤੀ।

Related posts

ਰਣਬੀਰ ਕਪੂਰ ਦੇ ਕਸ਼ਮੀਰੀ ਹਮਸ਼ਕਲ ਦੀ ਮੌਤ, ਰਿਸ਼ੀ ਕਪੂਰ ਵੀ ਵੇਖ ਹੋ ਗਏ ਸੀ ਹੈਰਾਨ

On Punjab

Bigg Boss 15 : ਹੁਣ ਪਤੀ ਰਿਤੇਸ਼ ਨਾਲ ਵਿਆਹ ਤੋੜੇਗੀ ਰਾਖੀ ਸਾਵੰਤ? ਇਮੋਸ਼ਨਲ ਹੁੰਦੇ ਹੋਏ ਐਕਟ੍ਰੈੱਸ ਨੇ ਰੱਖੀ ਇਹ ਡਿਮਾਂਡ

On Punjab

ਬੇਟੀ ਦੇ ਨਾਲ ਗਰੀਬ ਦੀ ਝੁੱਗੀ ‘ਚ ਗੁੜ ਰੋਟੀ ਖਾਣ ਪਹੁੰਚੇ ਅਕਸ਼ੇ ਵਾਇਰਲ ਹੋਈ ਪੋਸਟ

On Punjab