63.68 F
New York, US
September 8, 2024
PreetNama
ਖਾਸ-ਖਬਰਾਂ/Important News

ਅਮਰੀਕਾ ਦੀ ਇਰਾਨ ਚੇਤਾਵਨੀ, ‘ਅੱਗ ਨਾਲ ਨਾ ਖੇਡੋ

ਵਾਸ਼ਿੰਗਟਨਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸੋਮਵਾਰ ਇਰਾਨ ਨੂੰ ਯੂਰੇਨੀਅਮ ਦੀ ਸੀਮਾ ਪਾਰ ਨਾ ਕਰਨ ਦੀ ਚੇਤਾਵਨੀ ਦਿੱਤੀ ਹੈ। ਉਨ੍ਹਾਂ ਨੇ ਕਿਹਾ ਕਿ ਜੇਕਰ ਉਹ ਆਪਣੇ ਪ੍ਰਮਾਣੂ ਪ੍ਰੋਗਰਾਮ ਤਹਿਤ ਇਸ ਸੀਮਾ ਨੂੰ ਪਾਰ ਕਰਦਾ ਹੈ ਤਾਂ ਉਸ ਨੂੰ ਗੰਭੀਰ ਨਤੀਜਿਆਂ ਦਾ ਸਾਹਮਣਾ ਕਰਨਾ ਪਵੇਗਾ। ਪ੍ਰਮਾਣੂ ਸਮਝੌਤੇ ਦੀ ਉਲੰਘਣਾ ਕਰ ਇਰਾਨ ਅੱਗ ਨਾਲ ਖੇਡ ਰਿਹਾ ਹੈ। ਇਰਾਨ ਨੇ ਕਿਹਾ ਸੀ ਕਿ ਆਪਣਾ ਯੂਰੇਨੀਅਮ ਭੰਡਾਰ ਵਧਾਏਗਾ।

ਇਸ ਤੋਂ ਪਹਿਲਾਂ ਸੋਮਵਾਰ ਨੂੰ ਅੰਤਰਰਾਸ਼ਟਰੀ ਪ੍ਰਮਾਣੂ ਊਰਜਾ ਏਜੰਸੀ ਦੇ ਡਾਇਰੈਕਟਰ ਯੁਕੀਆ ਅਮਾਨੋ ਨੇ ਇਰਾਨ ਦੇ 300 ਕਿਲੋ ਯੂਰੇਨੀਅਮ ਦੀ ਸੀਮਾ ਦੀ ਪੁਸ਼ਟੀ ਕੀਤੀ ਸੀ। ਇਸ ਤੋਂ ਪਹਿਲਾਂ ਵੀ ਵ੍ਹਾਈਟ ਹਾਉਸ ਨੇ ਕਿਹਾ ਸੀ ਕਿ ਜਦੋਂ ਤਕ ਇਰਾਨ ਪ੍ਰਮਾਣੂ ਸਮਝੌਤੇ ਦੀ ਉਲੰਘਣਾ ਕਰੇਗਾ ਤਾਂ ਅਮਰੀਕਾ ਦਬਾਅ ਬਣਾਉਂਦਾ ਰਹੇਗਾ।

ਯੂਐਨ ਨੇ ਇਰਾਨ ਨੂੰ ਸਮਝੌਤੇ ਤਹਿਤ ਆਪਣੇ ਵਾਅਦੇ ‘ਤੇ ਕਾਇਮ ਰਹਿਣ ਦੀ ਸਲਾਹ ਦਿੱਤੀ ਹੈ। ਇਸ ਲਈ ਅਮਰੀਕੀ ਰਾਸ਼ਟਰਪਤੀ ਨੇ ਫਰਾਂਸ ਦੇ ਰਾਸ਼ਟਰਪਤੀ ਇਮੈਨਿਉਲ ਮੈਕ੍ਰੋਂ ਨਾਲ ਗੱਲਬਾਤ ਕੀਤੀ। ਇਜਰਾਇਲ ਨੇ ਵੀ ਅਮਰੀਕਾ ਨੂੰ ਇਰਾਨ ‘ਤੇ ਪਾਬੰਦੀ ਲਾਉਣ ਨੂੰ ਕਿਹਾ ਹੈ।

Related posts

H-1B visa: ਅਮਰੀਕੀ ਅਦਾਲਤ ਵਲੋਂ ਟਰੰਪ ਦੇ ਐਚ-1 ਬੀ ਵੀਜ਼ਾ ਬੈਨ ਵਾਲੇ ਫੈਸਲੇ ‘ਤੇ ਲਾਈ ਰੋਕ

On Punjab

ਪਾਕਿਸਤਾਨ ਨੇ ਲੱਦਾਖ ਨੇੜੇ ਆਪਣੇ ਏਅਰਬੇਸ ‘ਚ ਤਾਇਨਾਤ ਕੀਤੇ ਲੜਾਕੂ ਜਹਾਜ਼

On Punjab

ਅਮਰੀਕਾ ਦੀ ਟੈਕਸਾਸ ਚਰਚ ’ਚ ਗੋਲੀਬਾਰੀ, ਇਕ ਦੀ ਮੌਤ

On Punjab