61.2 F
New York, US
September 8, 2024
PreetNama
ਰਾਜਨੀਤੀ/Politics

ਅੱਜ ਦੇ ਪੰਜਾਬ ਤੇ ਰਾਜਨੀਤੀ ਹਾਵੀ..

ਪੰਜ ਦਰਿਆਵਾਂ ਦੀ ਧਰਤੀ ਤੇ ਦਿਨੋ ਦਿਨ ਵੱਧ ਰਹੇ ਕ੍ਰਾਈਮ ਤੇ ਗੰਦੀ ਰਾਜਨੀਤੀ ਨੇ ਜਿਥੇ ਪੰਜਾਬ ਦਾ ਬੇੜਾ ਗਰਕ ਕੀਤਾ ਏ ਉਥੇ ਹੀ ਪੰਜਾਬ ਦੀ ਨੌਜਵਾਨ ਪੀੜ੍ਹੀ ਨੂੰ ਵੀ ਪੁਰਾਣੇ ਇਤਿਹਾਸ ਤੋਂ ਦੂਰ ਕੀਤਾ ਏ। ਮੈ ਗੱਲ ਕਰਨ ਲੱਗਾ ਉਨ੍ਹਾਂ ਰਾਜਨੀਤੀ ਵਾਲੇ ਬੰਦਿਆ ਦੀ ਜਿਨਾ ਨੇ ਆਪਣੇ ਫਾਇਦੇ ਲਈ ਪੰਜਾਬ ਦੀ ਪੀੜੀ ਨੂੰ ਮਿੱਟੀ ਵਿੱਚ ਮਿਲਾ ਕੇ ਰੱਖ ਦਿੱਤਾ, ਹੋਰ ਤਾਂ ਹੋਰ ਪੰਜਾਬ ਦੀ ਨੌਜਵਾਨ ਪੀੜ੍ਹੀ ਨੂੰ ਫੋਕੀ ਸ਼ੋਹਰਤ ਤੇ ਫੁਕਰ ਪੁਣੇ ਵਾਲਾ ਲਾਣਾ ਬਾਣਾ ਸੌਪ ਕੇ ਤਰੱਕੀ ਵੱਲ ਲਿਜਾਣ ਦੀ ਬਿਜਾਏ ਮੌਤ ਵੱਲ ਤੋਰਿਆ ਹੈ।

ਦੁੱਖ ਦੀ ਗੱਲ ਇਹ ਰਹੀ ਕਿ ਸਾਡੇ ਪੰਜਾਬ ਦੇ ਨੇਤਾ ਹੀ ਪੰਜਾਬ ਦੇ ਦੁਸ਼ਮਣ ਬਣ ਕੇ ਪੰਜਾਬ ਨੂੰ ਖਾਣ ਲੱਗੇ ਅਤੇ ਸਭ ਤੋਂ ਮਾੜੀ ਗੱਲ ਇਹ ਵੀ ਰਹੀ ਕਿ ਸੱਚ ਲਿਖਣ ਜਾਂ ਫਿਰ ਬੋਲਣ ਵਾਲੇ ਨੂੰ ਹਵਾਲਾਤ ਦੀ ਹਵਾ ਖਾਣੀ ਪਈ.. ਹਰ ਥਾਣੇ ਵਿੱਚ, ਹਰ ਦਫਤਰ ਵਿੱਚ ਇਨ੍ਹਾਂ ਨੇਤਾਵਾਂ ਦੇ ਚਿਮਚੇ ਹੱਥ ਅੱਡ ਕੇ ਬੈਠੇ ਨੇ.. ਕੋਈ ਆਪਣੇ ਹੱਕ ਲਈ ਇਨ੍ਹਾਂ ਦੇ ਕੋਲ ਚਲਾ ਤਾਂ ਜਾਂਦਾ ਏ ਜਾਂ ਤਾਂ ਉਹ ਨਸ਼ੇ ਦੀ ਪੁੜੀ ਤੇ ਜਾਂ ਫਿਰ ਗਲਤ ਕੰਮ ਨੂੰ ਮੱਥੇ ਲਾਗਉਂਦਾ ਏ। ਮਾੜੀ ਸੋਚ ਹੋ ਗਈ ਅੱਜ ਦੀ ਰਾਜਨੀਤੀ ਦੀ ਵੋਟਾਂ ਵੇਲੇ ਜੀ ਜੀ ਤੇ ਬਾਅਦ ਵਿਚ ਤੂੰ ਕੌਣ ਬਾਈ..?

ਵੈਸੇ ਦੁੱਖ ਦੀ ਗੱਲ ਤਾਂ ਇਹ ਵੀ ਅਸੀਂ ਕਹਿ ਸਕਦੇ ਹਾਂ ਕਿ ਸਾਡੇ ਵਿੱਚੋ ਹੀ ਕੁੱਝ ਲੋਕ ਇਨ੍ਹਾਂ ਚੋਰਾਂ ਨਾਲ ਮਿਲੇ ਹੋਏ ਨੇ, ਕੋਈ ਇਨ੍ਹਾਂ ਦੇ ਖ਼ਿਲਾਫ਼ ਬੋਲਣ ਨੂੰ ਤਿਆਰ ਨਹੀਂ, ਨਸ਼ੇ ਦੇ ਅੱਡੇ ਸਭ ਨੂੰ ਪਤਾ ਏ ਨੇਤਾਵਾਂ ਤੋਂ ਡਰਦੇ ਕੋਈ ਮੂੰਹ ਨਹੀਂ ਖੋਲ੍ਹਦਾ।

ਅਸੀਂ ਇਨ੍ਹਾਂ ਡਰ ਗਏ ਹਾਂ ਕਿ ਕੋਈ ਕਹਿਣ ਦੀ ਹੱਦ ਨਹੀਂ..ਇਸ ਸਿਸਟਮ ਨੂੰ ਸੈੱਟ ਕਰਨਾ ਸਾਡਾ ਸਭ ਦਾ ਫਰਜ ਬਣਦਾ ਹੈ..ਜਿਹੜਾ ਨੇਤਾ ਜਾਂ ਨੇਤਾ ਦਾ ਫੀਲਾ ਉੱਚੀ ਆਵਾਜ਼ ਵਿੱਚ ਬੋਲਦਾ ਹੈ ਤਾਂ ਡੱਟ ਕੇ ਜਵਾਬ ਦਿਓ .. ਅਸੀਂ ਕਿਸੇ ਤੋਂ ਲੈ ਕੇ ਨਹੀਂ ਖਾਂਦੇ ਕਿ ਨੇਤਾਵਾਂ ਦੀ ਗੁਲਾਮੀ ਕਰੀਏ। ਅਸੀਂ ਅਜਾਦ ਤਾਂ ਹੀ ਗਿਣੇ ਜਾਵਾਂਗੇ ਜੇ ਸਾਨੂੰ ਪੂਰੀ ਅਜਾਦੀ ਮਿਲੀ ਹੋਵੇਗੀ ਤਾਂ, 71 ਵਰੇ ਬੀਤ ਗਏ ਗੋਰਿਆਂ ਤੋਂ ਤਾਂ ਅਜਾਦ ਹੋ ਗਏ ਪਰ ਆ ਕਾਲੀ ਚਮੜੀ ਵਾਲਿਆਂ ਕੋਲੋ ਪਤਾ ਨਹੀਂ ਕਦੋਂ ਪਿੱਛਾ ਛੁਟੇਗਾ.. ਗੁੰਡਾ ਰਾਜ ਬੰਦ ਕਰਵਾਓਣ ਲਈ ਸਭਨਾ ਨੂੰ ਇਕ ਹੋਣਾ ਪੈਣਾ।

Related posts

ਕਾਂਗਰਸ ‘ਚ ਖਲਬਲੀ! ਹੁਣ ਕੁਲਜੀਤ ਨਾਗਰਾ ਨੇ ਦਿੱਤਾ ਅਸਤੀਫਾ

On Punjab

Teachers Day 2022: ਪ੍ਰਧਾਨ ਮੰਤਰੀ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਜੇਪੀ ਨੱਡਾ ਨੇ ਅਧਿਆਪਕ ਦਿਵਸ ‘ਤੇ ਦਿੱਤੀ ਵਧਾਈ , ਸਰਵਪੱਲੀ ਰਾਧਾਕ੍ਰਿਸ਼ਨਨ ਨੂੰ ਕੀਤਾ ਯਾਦ

On Punjab

ਸੰਸਦ ਮੈਂਬਰਾਂ ਦੀ ਬਗਾਵਤ ਤੋਂ ਬਾਅਦ ਮੁੱਖ ਮੰਤਰੀ ਦੀ ਦੌੜ ‘ਚ ਸਭ ਤੋਂ ਅੱਗੇ ਸ਼ਿਵਰਾਜ ਸਿੰਘ ਚੌਹਾਨ

On Punjab