36.39 F
New York, US
December 27, 2024
PreetNama
ਖੇਡ-ਜਗਤ/Sports News

ਆਂਧਰਾ ਪ੍ਰਦੇਸ਼ ਤੋਂ ਸਾਈਕਲ ਯਾਤਰਾ ਸ਼ੁਰੂ ਕਰਨ ਵਾਲੀ ਜੋਤੀ 800 ਕਿਲੋਮੀਟਰ ਦਾ ਸਫਰ ਤਹਿ ਕਰਕੇ ਪੁੱਜੀ ਫ਼ਿਰੋਜ਼ਪੁਰ

ਫਿਰੋਜ਼ਪੁਰ ਗੂਗਲ ਤੋਂ ਛੱਡ ਕੇ ਕੈਸ਼ਲੈਸ ਯਾਤਰਾ ਹਰ ਤਰ•ਾਂ ਦੀ ਜਾਣਕਾਰੀ ਦੇਣ ਵਾਲੇ ਗੂਗਲ ਵਿਚ ਕੰਮ ਕਰਨ ਲਈ ਜਿਥੇ ਭਾਰਤ ਸਮੇਤ ਹਰੇਕ ਦੇਸ਼ ਦਾ ਵਿਅਕਤੀ ਉਤਸ਼ਾਹਿਤ ਹੈ, ਉਥੇ ਭਾਰਤ ਦੇ ਆਂਧਰਾ ਪ੍ਰਦੇਸ਼ ਦੀ ਜੋਤੀ ਰੰਗੋਲਾ ਨੇ ਲੱਖਾਂ ਦੀ ਨੌਕਰੀ ਛੱਡ ਭਾਰਤੀ ਕੁੜੀਆਂ ਲਈ ਸਥਾਪਿਤ ਕੀਤੀ ਵਿਲੱਖਣਤਾ। ਲੱਖਾਂ ਦੀ ਤਨਖਾਹ ਛੱਡ ਕੈਸ਼ਲੈਸ ਢੰਗ ਨਾਲ ਸਾਈਕਲਿੰਗ ਵਿਚ 20000 ਕਿਲੋਮੀਟਰ ਦਾ ਸਫਰ ਤਹਿ ਕਰਕੇ ਆਪਣਾ ਨਾਮ ਗਿਨੀਜ਼ ਬੁੱਕ ਵਿਚ ਦਰਜ ਕਰਵਾਉਣ ਵਾਲੀ ਜੋਤੀ ਰੰਗੋਲਾ ਜਿਸ ਵੀ ਸੂਬੇ ਜਾਂ ਸ਼ਹਿਰ ਵਿਚ ਜਾਂਦੀ ਹੈ, ਉਥੋਂ ਦੇ ਪਤਵੰਤਿਆਂ ਦੇ ਸਹਿਯੋਗ ਨਾਲ ਆਪਣੇ ਖਾਣ-ਪਾਣ ਦਾ ਪ੍ਰਬੰਧ ਕਰਕੇ ਕੁਝ ਘੜੀਆਂ ਆਰਾਮ ਕਰਦੀ ਹੈ। ਭਾਰਤੀ ਕੁੜੀਆਂ ਦੀ ਪ੍ਰਤਿਭਾ ਨੂੰ ਉਜਾਗਰ ਕਰਨ ਲਈ ਨਵੀਂ ਦਿੱਲੀ ਤੋਂ ਸਾਈਕਲਿੰਗ ਰਾਹੀਂ ਸ਼ੁਰੂ ਕੀਤੇ ਆਪਣੇ ਮੁਕਾਮ ਨੂੰ ਸਿਰੇ ਲਗਾਉਣ ਲਈ ਫ਼ਿਰੋਜ਼ਪੁਰ ਪੁੱਜੀ ਜੋਤੀ ਦਾ ਆਪਣੇ ਗ੍ਰਹਿ ਪੁੱਜਣ ‘ਤੇ ਪੰਜਾਬ ਭਾਜਪਾ ਦੇ ਸਾਬਕਾ ਪ੍ਰਧਾਨ ਕਮਲ ਸ਼ਰਮਾ ਮੈਂਬਰ ਕੌਮੀ ਕਾਰਜਕਾਰਨੀ ਨੇ ਗਰਮਜੋਸ਼ੀ ਨਾਲ ਕੀਤਾ ਸਵਾਗਤ।

ਜੀ ਹਾਂ ਫ਼ਿਰੋਜ਼ਪੁਰ ਪੁੱਜੀ ਜੋਤੀ ਨੂੰ ਜਿਥੇ 1800 ਕਿਲੋਮੀਟਰ ਦਾ ਸਫਰ ਤਹਿ ਕਰਨ ‘ਤੇ ਕਮਲ ਸ਼ਰਮਾ ਨੇ ਵਧਾਈ ਦਿੱਤੀ, ਉਥੇ ਜੋਤੀ ਨੂੰ ਆਂਧਰਾ ਪ੍ਰਦੇਸ਼ ਨਹੀਂ ਪੂਰੇ ਭਾਰਤ ਦੀ ਲੜਕੀ ਗਰਦਾਨਿਆ। ਇਸ ਮੌਕੇ ਬੋਲਦਿਆਂ ਸ੍ਰੀ ਸ਼ਰਮਾ ਨੇ ਸਪੱਸ਼ਟ ਕੀਤਾ ਕਿ ਜੋਤੀ ਨੇ ਇਕੱਲਿਆ ਸਾਈਕਲਿੰਗ ਦਾ ਆਗਾਜ਼ ਕਰਕੇ ਤੇ ਕਈ ਸਟੇਟਾਂ ਵਿਚੋਂ ਆਪਣਾ ਸਫਰ ਪੂਰਾ ਕਰਦਿਆਂ ਹਰਿਆਣਾ ਰਾਹੀਂ ਪੰਜਾਬ ਵਿਚ ਪੁੱਜਣ ‘ਤੇ ਜਿਥੇ ਲੜਕੀਆਂ ਅੰਦਰ ਛੁਪੇ ਹੁਨਰ ਦੀ ਜੰਮ ਕੇ ਪ੍ਰਸੰਸਾ ਕੀਤੀ, ਉਥੇ ਹਰ ਲੜਕੀ ਨੂੰ ਝਾਂਸੀ ਦੀ ਰਾਣੀ, ਪੀ.ਟੀ ਊਸ਼ਾ ਤੇ ਕਲਪਨਾ ਚਾਵਲਾਂ ਸਮੇਤ ਕਈ ਮੁਕਾਮਾਂ ਵਿਚ ਆਪਣਾ ਨਾਮ ਦੁਨਿਆਂ ਵਿਚ ਚਮਕਾਉਣ ਵਾਲੀਆਂ ਲੜਕੀਆਂ ਨੂੰ ਪ੍ਰੇਰਣਾ ਲੈ ਕੇ ਜੋਤੀ ਰੰਗੋਲਾ ਵਾਂਗ ਕੋਈ ਵੱਖਰਾ ਰਸਤਾ ਅਖਤਿਆਰ ਕਰਕੇ ਆਪਣਾ ਤੇ ਪਰਿਵਾਰ ਸਮੇਤ ਇਲਾਕੇ ਦਾ ਨਾਮ ਰੋਸ਼ਨਾਉਣ ਦੀ ਅਪੀਲ ਕੀਤੀ।

ਆਪਣੇ ਗ੍ਰਹਿ ਆਈ ਪੁੱਜੀ ਜੋਤੀ ਰੰਗੋਲਾ ਨੂੰ ਦੋਸ਼ਾਲਾ ਤੇ ਬੁੱਕਾ ਭੇਂਟ ਕਰਦਿਆਂ ਸ੍ਰੀ ਕਮਲ ਸ਼ਰਮਾ ਨੇ ਕਿਹਾ ਕਿ ਜੋਤੀ ਰੰਗੋਲਾ ਨੂੰ ਮਿਲ ਕੇ ਉਨ•ਾਂ ਨੂੰ ਦੇਸ਼ ਦੀ ਹਰ ਲੜਕੀ ਤੋਂ ਕੁਝ ਨਾ ਕੁਝ ਵੱਖਰੀ ਪ੍ਰਤਿਭਾ ਦੇਖਣ ਦੀ ਇਛਾ ਜ਼ਾਹਿਰ ਹੋ ਰਹੀ ਹੈ। ਆਪਣਾ ਘਰ ਤੋਂ ਨਿਕਲ ਮਹਾਰਾਸ਼ਟਰ, ਗੁਜਰਾਤ, ਉੱਤਰ ਪ੍ਰਦੇਸ਼, ਹਰਿਆਣਾ ਆਦਿ ਸਟੇਟਾਂ ਤੋਂ ਪੰਜਾਬ ਪਹੁੰਚੀ ਜੋਤੀ ਰੰਗੋਲਾ ਦੇ ਇਕਲਿਆ ਸਥਾਪਿਤ ਕੀਤੇ ਜਾ ਰਹੇ ਇਸ ਮੀਲ ਪੱਥਰ ਦੀ ਸਰਾਹਨਾ ਕਰਦਿਆਂ ਉਨ•ਾਂ ਕਿਹਾ ਕਿ ਸਾਡੇ ਸਮਾਜ ਵਿਚ ਲੜਕੀ ਦਾ ਨਾਮ ਆਉਂਦਿਆਂ ਹੀ ਲੋਕ ਤੇ ਲੜਕੀ ਖੁਦ ਸੂਰਜ ਢਲਦਿਆਂ ਘਰੋਂ ਬਾਹਰ ਜਾਣ ਤੋਂ ਕੰਨੀ ਕਤਰਾਉਂਦੀਆਂ ਹਨ, ਪ੍ਰੰਤੂ ਜੋਤੀ ਦਾ ਇਹ ਜ਼ਾਬਾਂਜਾਂ ਵਾਲਾ ਕਰਤੱਬ ਹਰ ਲੜਕੀ ਨੂੰ ਆਪਣੇ ਅੰਦਰ ਜਗਾਉਣਾ ਚਾਹੀਦਾ ਹੈ ਤਾਂ ਜੋ ਲੜਕੀਆਂ ਨੂੰ ਆਪਣੇ ਅੰਦਰ ਮਹਿਸੂਸ ਹੁੰਦੇ ਕਮਜ਼ੋਰ-ਪਨ ਤੋਂ ਛੁਟਕਾਰਾ ਮਿਲ ਸਕੇ। ਫ਼ਿਰੋਜ਼ਪੁਰ ਪੁੱਜੀ ਜੋਤੀ ਰੰਗੋਲਾ ਨਾਲ ਫ਼ਿਰੋਜ਼ਪੁਰ ਵਿਚ 40 ਕਿਲੋਮੀਟਰ ਦਾ ਸਾਈਕਲ ਰਾਹੀਂ ਸਫਰ ਤਹਿ ਕਰਨ ਵਾਲੇ ਸੋਹਨ ਸਿੰਘ ਸੋਢੀ, ਹਰੀਸ਼ ਮੌਂਗਾ ਤੇ ਉਨ•ਾਂ ਦੀ ਟੀਮ ਨੂੰ ਫ਼ਿਰੋਜ਼ਪੁਰ ਦੀਆਂ ਲੜਕੀਆਂ ਵਿਚ ਅਜਿਹੀ ਸਪਿਰਟ ਭਰਨ ਦੀ ਅਪੀਲ ਕੀਤੀ।

ਉਨ•ਾਂ ਕਿਹਾ ਕਿ ਪੰਜਾਬ ਸਮੇਤ ਨਾਲ ਲੱਗਦੇ ਸੂਬਿਆਂ ਵਿਚ ਜੋਤੀ ਰੰਗੋਲਾ ਦੀ ਹਰ ਪੱਖੋਂ ਮੱਦਦ ਕੀਤੀ ਜਾਵੇਗੀ ਤਾਂ ਲੜਕੀ ਦੇ ਇਸ ਮੁਕਾਂਮ ਨੂੰ ਸਿਰੇ ਲਗਾਉਣ ਵਿਚ ਉਹ ਕੁਝ ਭੂਮਿਕਾ ਅਦਾ ਕਰ ਸਕਣ। ਪੂਰੇ ਭਾਰਤ ਵਿਚ ਆਪਣੀ ਪਛਾਣ ਬਨਾਉਣ ਦੇ ਮਨੋਰਥ ਨਾਲ ਸਾਈਕਲਿੰਗ ਦੌਰਾਨ ਦੇਸ਼ ਦੇ ਵੱਖ-ਵੱਖ ਸੂਬਿਆਂ ਵਿਚਲੇ ਅਨੁਭਵ ਸਾਂਝੇ ਕਰਦਿਆਂ ਜਿਥੇ ਜੋਤੀ ਰੰਗੋਲਾ ਨੇ ਪੂਰੇ ਭਾਰਤ ਵਿਚਲੇ ਲੋਕਾਂ ਦੀ ਇਕੋ ਸੋਚ ਦਾ ਪ੍ਰਗਟਾਵਾ ਕਰਦਿਆਂ ਸਮੂਹ ਭਾਰਤੀਆਂ ਵੱਲੋਂ ਉਸ ਨੂੰ ਸਮਰਥਨ ਦੇਣ ਦੀ ਪੁਸ਼ਟੀ ਕੀਤੀ, ਉਥੇ ਇਕ-ਦੋ ਵਾਰ ਵਾਪਰੇ ਅਨੋਖੇ ਕਿੱਸਿਆਂ ਦਾ ਵੀ ਜ਼ਿਕਰ ਕੀਤਾ। ਸਾਈਕਲਿੰਗ ਰਾਹੀਂ 20 ਹਜ਼ਾਰ ਦਾ ਇਕੋ ਦੇਸ਼ ਵਿਚ ਸਫਰ ਤਹਿ ਕਰਕੇ ਆਸਟ੍ਰੇਲੀਆ ਦੇ ਵਿਅਕਤੀ ਵੱਲੋਂ ਸਥਾਪਿਤ ਕੀਤੇ ਰਿਕਾਰਡ ਨੂੰ ਤੋੜਦਿਆਂ ਆਪਣਾ ਨਾਮ ਦਰਜ ਕਰਵਾਉਣ ਦੀ ਗੱਲ ਕਰਦਿਆਂ ਜੋਤੀ ਰੰਗੋਲਾ ਨੇ ਕਿਹਾ ਕਿ ਇਸ ਮੀਲ ਪੱਥਰ ਸਥਾਪਿਤ ਕਰਨ ਵਿਚ ਜਿਥੇ ਉਸਦਾ ਪਰਿਵਾਰ ਪੂਰਨ ਸਹਿਯੋਗ ਦੇ ਰਿਹਾ ਹੈ, ਉਥੇ ਦੇਸ਼ ਦਾ ਹਰ ਨਾਗਰਿਕ ਪੂਰਨ ਸਮਰਥਨ ਦੇ ਰਿਹਾ ਹੈ।

ਇਕ ਕਿਸਾ ਸਾਂਝਾ ਕਰਦਿਆਂ ਜੋਤੀ ਰੰਗੋਲਾ ਨੇ ਸਪੱਸ਼ਟ ਕੀਤਾ ਕਿ ਜਦੋਂ ਉਹ ਇਕ ਸਟੇਟ ਵਿਚੋਂ ਗੁਜਰ ਰਹੀ ਸੀ ਤਾਂ ਰਾਤ ਦੇ ਸਫਰ ਦੌਰਾਨ ਕੁਝ ਨੌਜਵਾਨ ਉਸ ਨਾਲ ਸਵਾਲਾਂ ਦੀ ਝੜੀ ਲਗਾ ਕੇ ਇਕ ਤੋਂ ਬਾਅਦ ਇਕ ਸਵਾਲ ਕਰ ਰਹੇ ਸਨ, ਪਰ ਜਦੋਂ ਉਕਤ ਨੌਜਵਾਨਾਂ ਨੇ ਉਸ ਦੇ ਸਿਰ ਉਪਰ ਲੱਗੇ ਹੈਲਮਟ ਦੇ ਕੈਮਰੇ ਨੂੰ ਦੇਖਿਆ ਤਾਂ ਹੋਰਨਾਂ ਗੱਲਾਂ ਦੀ ਬਜਾਏ ਕੈਮਰੇ ਬਾਰੇ ਜਾਨਣ ਨੂੰ ਉਤਸ਼ਾਹਿਤ ਦਿੱਤੇ। ਸਾਈਕਲਿੰਗ ਦੀ ਯਾਤਰਾ ਕਰਨ ਵਾਲੀ ਜੋਤੀ ਨੇ ਕਿਹਾ ਕਿ ਇਕ ਹੋਰ ਅਨੇਖੀ ਯਾਤਰਾ ਦੌਰਾਨ ਜਦੋਂ ਉਹ ਡਾਕੂਆਂ ਦੇ ਨਾਮ ਨਾਲ ਮਸ਼ਹੂਰ ਚਬਲ ਘਾਟੀ ਵਿਚੋਂ ਗੁਜਰ ਰਹੀ ਸੀ ਤਾਂ ਟਿੱਲਿਆਂ ਤੋਂ ਇਕੱਲੀ ਲੜਕੀ ਨੂੰ ਰਾਤ ਸਮੇਂ ਗੁਜਰਦਾ ਦੇਖ ਮੌਕੇ ਸਿਵਲ ਵਰਦੀ ਵਿਚ ਆਏ ਪੁਲਿਸ ਮੁਲਾਜ਼ਮਾਂ ਨੇ ਜਿਥੇ ਕਈ ਕਿਲੋਮੀਟਰ ਉਸ ਨੂੰ ਸਫਰ ਤਹਿ ਕਰਵਾਇਆ, ਉਥੇ ਇਕ ਸਾਈਕਲ ਪਿਛੇ ਚਲ ਰਹੀਆਂ ਚਾਰ ਜੀਪਾਂ ਨੇ ਉਸ ਦੇ ਹੌਂਸਲੇ ਨੂੰ ਹੋਰ ਵੀ ਬੁਲੰਦ ਕੀਤਾ।

ਦਿੱਲੀ ਤੋਂ ਸ਼ੁਰੂ ਕੀਤੇ ਸਾਈਕਲਿੰਗ ਦੀ ਗੱਲ ਕਰਦਿਆਂ ਜੋਤੀ ਨੇ ਕਿਹਾ ਕਿ ਭਾਵੇਂ ਉਸ ਨੇ ਹੁਣ ਤੱਕ 800 ਕਿਲੋਮੀਟਰ ਦਾ ਸਫਰ ਤਹਿ ਕਰ ਲਿਆ ਹੈ, ਪ੍ਰੰਤੂ ਇਸੇ ਸਾਲ ਦੇ ਅਖੀਰ ਤੱਕ 20 ਹਜ਼ਾਰ ਦਾ ਸਫਰ ਤਹਿ ਕਰਕੇ ਕੰਨਿਆ ਕੁਮਾਰੀ ਪਹੁੰਚ ਕੇ ਆਪਣਾ ਮੁਕਾਮ ਹਾਸਲ ਕਰੇਗੀ। ਆਪਣੇ ਪਰਿਵਾਰ ਦੀ ਗੱਲ ਕਰਦਿਆਂ ਜੋਤੀ ਨੇ ਕਿਹਾ ਕਿ ਨੇਵੀ ਵਿਚੋਂ ਰਿਟਾਇਰ ਪਿਤਾ ਤੇ ਸਰਪੰਚ ਮਾਤਾ ਉਸ ਦੇ ਮਨੋਰਥ ਨੂੰ ਹਰ ਹੀਲੇ ਉਤਸ਼ਾਹਿਤ ਕਰਦੇ ਹਨ। ਇਸ ਮੌਕੇ ਵੱਡੀ ਗਿਣਤੀ ਇਲਾਕਾ ਨਿਵਾਸੀਆਂ, ਸਮਾਜ ਸੇਵੀਆਂ ਤੇ ਪਤਵੰਤਿਆਂ ਨੇ ਜੋਤੀ ਰੰਗੋਲਾ ਦੇ ਸੁਪਨਿਆਂ ਦੇ ਸਕਾਰ ਹੋਣ ਦੀ ਕਾਮਨਾ ਕਰਦਿਆਂ ਸਫਰ ਦੌਰਾਨ ਹਰ ਤਰ•ਾਂ ਦਾ ਸਹਿਯੋਗ ਦੇਣ ਦਾ ਵਿਸ਼ਵਾਸ਼ ਦਿਵਾਇਆ।

Related posts

ਮੀਰਾਬਾਈ ਨੇ ਵਿਸ਼ਵ ਰਿਕਾਰਡ ਨਾਲ ਕੀਤਾ ਓਲੰਪਿਕ ਲਈ ਕੁਆਲੀਫਾਈ

On Punjab

ਰੋਨਾਲਡੋ ਨੇ ਖਰੀਦੀ ਦੁਨੀਆ ਦੀ ਸਭ ਤੋਂ ਮਹਿੰਗੀ ਕਾਰ, ਕੀਮਤ ਜਾਣ ਕੇ ਉੱਡ ਜਾਣਗੇ ਹੋਸ਼

On Punjab

ਵੰਨਡੇ ਸੀਰੀਜ਼ ‘ਚ ਭਾਰਤ ਦਾ ਦੂਜਾ ਸਭ ਤੋਂ ਕਾਮਯਾਬ ਖਿਡਾਰੀ ਬਣਿਆ ਕੋਹਲੀ

On Punjab