29.44 F
New York, US
December 21, 2024
PreetNama
ਖਬਰਾਂ/Newsਖਾਸ-ਖਬਰਾਂ/Important News

‘ਆਪ’ ਛੱਡਣ ਮਗਰੋਂ ਖਹਿਰਾ ਭਲਕੇ ਕਰਨਗੇ ਵੱਡਾ ਧਮਾਕਾ

ਚੰਡੀਗੜ੍ਹ: ਆਮ ਆਦਮੀ ਪਾਰਟੀ ਤੋਂ ਅਸਤੀਫ਼ਾ ਦੇ ਚੁੱਕੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਐਲਾਨ ਕੀਤਾ ਹੈ ਕਿ ਉਹ ਭਲਕੇ ਯਾਨੀ ਅੱਠ ਜਨਵਰੀ ਨੂੰ ਵੱਡਾ ਧਮਾਕਾ ਕਰਨ ਜਾ ਰਹੇ ਹਨ। ਸੋਮਵਾਰ ਨੂੰ ਕੀਤੀ ਪ੍ਰੈੱਸ ਕਾਨਫਰੰਸ ਵਿੱਚ ਖਹਿਰਾ ਨੇ ਦੱਸਿਆ ਕਿ ਪਿਛਲੇ ਦਸੰਬਰ ਵਿੱਚ ਉਨ੍ਹਾਂ ਵੱਲੋਂ ਕਾਇਮ ਕੀਤੇ ਪੰਜਾਬ ਡੈਮੋਕ੍ਰੈਟਿਕ ਫਰੰਟ ਦੇ ਆਗੂਆਂ ਨਾਲ ਵੀ ਉਹ ਇਸੇ ਹਫ਼ਤੇ ਮੁਲਾਕਾਤ ਕਰਨਗੇ ਤੇ ਲੋਕ ਸਭਾ ਚੋਣਾਂ ਤੋਂ ਪਹਿਲਾਂ ਸੀਟਾਂ ਦੀ ਵੰਡ ‘ਤੇ ਰਣਨੀਤੀ ਐਲਾਨੀ ਜਾਵੇਗੀ। ਉਨ੍ਹਾਂ ਸਾਫ ਕੀਤਾ ਕਿ ਅਸੀਂ ਨਹੀਂ ਚਾਹੁੰਦੇ ਕਿ ਵਿਧਾਨ ਸਭਾ ਵਿੱਚ ਅਕਾਲੀ ਦਲ ਵਿਰੋਧੀ ਧਿਰ ਬਣੇ। ਉਨ੍ਹਾਂ ਦਲਬਦਲੂ ਕਾਨੂੰਨ ਵਿੱਚ ਸੋਧ ਦੀ ਮੰਗ ਕਰਦਿਆਂ ਕਿਹਾ ਕਿ ਕਾਨੂੰਨ ਗ਼ੈਰ ਜਮਹੂਰੀ ਹੈ। ਉਨ੍ਹਾਂ ਕਿਹਾ ਕਿ ਇਸੇ ਕਾਨੂੰਨ ਦੀ ਸਹਾਇਤਾ ਲੈ ਕੇ ਪਾਰਟੀ ਦੇ ਕੌਮੀ ਪ੍ਰਧਾਨ ਤਾਨਾਸ਼ਾਹ ਬਣ ਜਾਂਦੇ ਹਨ ਤੇ ਪੱਥਰ ਯੁੱਗ ਦੇ ਰਾਜਿਆਂ ਵਾਂਗ ਵਤੀਰਾ ਕਰਦੇ ਹਨ। ਜੇਕਰ ਪਾਰਟੀ ਦੇ ਦੋ ਤਿਹਾਈ ਵਿਧਾਇਕਾਂ ਦਾ ਬਹੁਮਤ ਹੋਵੇ ਤਾਂ ਉਹ ਨਵੀਂ ਪਾਰਟੀ ਬਣਾ ਸਕਦੇ ਹਨ ਤੇ ਉਨ੍ਹਾਂ ਦੀ ਵਿਧਾਇਕੀ ਵੀ ਬਰਕਰਾਰ ਰਹਿੰਦੀ ਹੈ, ਪਰ ਬਹੁਮਤ ਨਾ ਹੋਣ ‘ਤੇ ਮਾਂ ਪਾਰਟੀ ਕੋਲ ਬਾਗੀਆਂ ਦੀ ਵਿਧਾਇਕੀ ਖੋਹਣ ਲਈ ਦਲਬਦਲੂ ਕਾਨੂੰਨ ਹੱਥਕੰਡਾ ਬਣ ਜਾਂਦਾ ਹੈ। ਜ਼ਿਮਨੀ ਚੋਣਾਂ ਤੋਂ ਕੰਨੀ ਕਤਰਾਉਣ ਦੀ ਇੱਛਾ ਰੱਖਣ ਵਾਲੇ ਖਹਿਰਾ ਨੇ ਕਿਹਾ ਕਿ ਉਹ ਕਿਸੇ ਵੀ ਚੋਣ ਲਈ ਤਿਆਰ ਹਨ ਤੇ ਆਪਣੀ ਵਿਧਾਇਕੀ ਬਾਰੇ ਵੀ ਉਹ ਪੰਜਾਬ ਵਿਧਾਨ ਸਭਾ ਦੇ ਸਪੀਕਰ ਦਾ ਹੀ ਫੈਸਲਾ ਉਡੀਕ ਰਹੇ ਹਨ। ਉਨ੍ਹਾਂ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੂੰ ਵੀ ਖ਼ੂਬ ਰਗੜੇ ਲਾਏ ਅਤੇ ਗੰਨਾਂ ਕਿਸਾਨਾਂ ਤੋਂ ਲੈਕੇ ਟੋਲ ਪਲਾਜ਼ਿਆਂ ਦੇ ਵਿਰੋਧ ਵਿੱਚ ਡਟਣ ਦਾ ਵੀ ਐਲਾਨ ਕੀਤਾ।

Related posts

ਕੋਰੋਨਾ ਵਾਇਰਸ : ਹੁਣ ਪਾਕਿਸਤਾਨ ਨੇ ਭਾਰਤ ਤੋਂ ਮੰਗੀ ਹਾਈਡ੍ਰੋਕਸਾਈਕਲੋਰੋਕਿਨ ਦਵਾਈ

On Punjab

ਸਾਡਾ ਸੁਫਨਾ ਹੈ, ਦੁਨੀਆ ਦੇ ਹਰੇਕ ਉਪਕਰਨ ਵਿੱਚ ਹੋਵੇ ਭਾਰਤ ’ਚ ਬਣੀ ਚਿੱਪ: ਮੋਦੀ ਗ੍ਰੇਟਰ ਨੋਇਡਾ ਵਿੱਚ ਹੋਏ ‘ਸੈਮੀਕੌਨ-2024’ ਸੰਮੇਲਨ ਨੂੰ ਸੰਬੋਧਨ ਕੀਤਾ

On Punjab

ਬਿਨਾਂ ਸੋਚੇ ਸਮਝੇ ਬੋਲਣਾ ਪਿਆ ਮਹਿੰਗਾ : SGPC ਦੀ ਸ਼ਿਕਾਇਤ ‘ਤੇ ਕਾਮੇਡੀਅਨ ਭਾਰਤੀ ਸਿੰਘ ਖ਼ਿਲਾਫ਼ ਦੋ ਥਾਵਾਂ ‘ਤੇ ਕੇਸ ਦਰਜ

On Punjab