ਇਹ ਇਸ਼ਕੇ ਦੀ ਖੇਡ ਕੈਸੀ ਤੂੰ ਬਣਾਈ ਵੇ ਰੱਬਾ,
ਕਿਸੇ ਹਿੱਸੇ ਮਿਲਣ ਕਿਸੇ ਹਿੱਸੇ ਜੁਦਾਈ ਵੇ ਰੱਬਾ।
ਰੂਹਦੀਪ ਦੇ ਲੇਖਾ ਚ ਵੀ ਤੂੰ ਇਹ ਖੇਡ ਰਚਾਈ ਵੇ ਰੱਬਾ,
ਮਿਲਣ ਦੀ ਥਾਂ ਲਿਖੀ ਲੰਬੀ ਜੁਦਾਈ ਵੇ ਰੱਬਾ।
ਪਲ ਪਲ ਜੁਦਾਈ ਦੇ ਵਿੱਚ ਮਰਦੀ ਜਾਨੀ ਆਂ ,
ਲਿਖਦੇ ਲੇਖਾ ਦੇ ਵਿੱਚ ਸਾਹਾ ਤੋਂ ਜੁਦਾਈ ਵੇ ਰੱਬਾ।
ਰੂਹਦੀਪ ਗੁਰੀ ✍