32.67 F
New York, US
December 27, 2024
PreetNama
ਖਾਸ-ਖਬਰਾਂ/Important News

ਇੰਗਲੈਂਡ ਦੌਰੇ ‘ਤੇ ਆਏ ਲੇਖਕ ਦਲਵੀਰ ਹਲਵਾਰਵੀ  ਦਾ ਪੰਜਾਬੀ ਸੱਥ ਵੱਲੋਂ ਸਨਮਾਨ


ਲੰਡਨ (ਮਨਦੀਪ ਖੁਰਮੀ) ਪੰਜਾਬੀ ਲੇਖਕ ਅਤੇ ਰੇਡੀਉ ਤੇ ਟੀਵੀ ਪੇਸ਼ਕਾਰ ਦਲਵੀਰ ਹਲਵਾਰਵੀ (ਆਸਟ੍ਰੇਲੀਆ) ਦਾ ਇੰਗਲੈਂਡ ਦੇ ਦੌਰੇ ਸਮੇਂ ਯੂਰਪੀ ਪੰਜਾਬੀ ਸੱਥ  ਵੱਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ। ਜਿਕਰਯੋਗ ਹੈ ਕਿ ਦਲਵੀਰ ਹਲਵਾਰਵੀ ਪੰਜ ਸਾਲ ਦੀ ਉਮਰ ਵਿੱਚ ਪਰਿਵਾਰ ਨਾਲ ਇੰਗਲੈਂਡ ਆਏ ਸਨ। ਬੇਸ਼ੱਕ ਉਹਨਾਂ ਆਪਣੀ ਸਾਰੀ ਤਾਲੀਮ ਇੰਗਲੈਂਡ ਰਹਿ ਕੇ ਹਾਸਲ ਕੀਤੀ ਪਰ ਪੰਜਾਬੀ ਦਾ ਪੱਲਾ ਨਾ ਛੱਡਿਆ। ਇੱਥੇ ਰਹਿੰਦਿਆਂ ਉਹਨਾਂ ਨੇ ਵੱੱਖ ਵੱਖ ਪੰਜਾਬੀ ਅਖਬਾਰਾਂ ਅਤੇ ਰੇਡੀਉ ਦੁਆਰਾ ਪੰਜਾਬੀ ਬੋਲੀ ਦੀ ਸੇਵਾ ਵਿੱਚ ਵੱਡਾ ਯੋਗਦਾਨ ਪਾਇਆ ਸੀ। 2008 ਵਿੱਚ ਇੰਗਲੈਂਡ ਤੋਂ ਆਸਟ੍ਰੇਲੀਆ ਪ੍ਰਵਾਸ ਕਰਨ ਤੋਂ ਬਾਅਦ ਵੀ ਉਹ ਇਹਨਾਂ ਕਾਰਜਾਂ ਵਿੱਚ ਨਿਰੰਤਰ ਯੋਗਦਾਨ ਪਾਉਂਦੇ ਆ ਰਹੇ ਹਨ। ਉਹਨਾਂ ਦੀਆਂ ਅਣਥੱਕ ਸੇਵਾਵਾਂ ਨੂੰ ਹੀ ਮੁੱਖ ਰੱਖ ਕੇ ਪੰਜਾਬੀ ਸੱਥ ਵੱਲੋਂ ਵਿਸ਼ੇਸ਼ ਸਮਾਗਮ ਦਾ ਆਯੋਜਨ ਕਰਕੇ ਗਰਮਜੋਸ਼ੀ ਨਾਲ ਦਲਵੀਰ ਹਲਵਾਰਵੀ ਦਾ ਸਨਮਾਨ ਕੀਤਾ ਗਿਆ। ਇਸ ਸਮੇਂ ਦਲਵੀਰ ਹਲਵਾਰਵੀ ਵੱਲੋਂ ਇੰਗਲੈਂਡ ਰਹਿੰਦੇ ਸਮੇਂ ਸਾਹਿਤਕ ਜਗਤ ਅਤੇ ਪ੍ਰਿੰਟ ਤੇ ਇਲੈਕਟ੍ਰੋਨਿਕ ਮੀਡੀਆ ਵਿੱਚ ਪਾਏ ਯੋਗਦਾਨ ਬਾਰੇ ਵਿਚਾਰ ਚਰਚਾ ਕਰਨ ਤੋਂ ਇਲਾਵਾ ਉਹਨਾਂ ਵੱਲੋ ਆਸਟਰੇਲੀਆ ਵਿੱਚ ਰਹਿੰਦੇ ਪੰਜਾਬੀ ਭਾਈਚਾਰੇ ਦੀਆਂ ਕਾਰਗੁਜ਼ਾਰੀਆਂ ਬਾਰੇ ਵੀ ਖੁੱਲ ਕੇ ਗੱਲਬਾਤ ਕੀਤੀ ਗਈ। ਇਸ ਸਮਾਗਮ ਦੌਰਾਨ ਮੋਤਾ ਸਿੰਘ ਸਰਾਏ, ਨਿਰਮਲ ਸਿੰਘ ਸੰਘਾ, ਅਜਾਇਬ ਸਿੰਘ ਗਰਚਾ, ਸੰਜੀਵ ਕੁਮਾਰ ਭਨੋਟ, ਕੌਂਸਲਰ ਰਾਜ ਕੁਮਾਰ ਸੂਦ (ਬ੍ਰਿਸਟਲ), ਲੇਖਕ ਅਮਰੀਕ ਸਿੰਘ ਧੌਲ, ਰੇਨਦੀਪ ਸਿੰਘ, ਅਮਰਦੀਪ ਸਿੰਘ ਸਲੌਅ ਅਤੇ ਬਲਵਿੰਦਰ ਸਿੰਘ ਚਾਹਲ ਆਦਿ ਵਿਸ਼ੇਸ਼ ਤੌਰ ‘ਤੇ ਹਾਜਰ ਸਨ।

Related posts

Amritpal Singh ਦੇ ਕਰੀਬੀ ਕਲਸੀ ਦੇ ਖਾਤੇ ‘ਚ ਟਰਾਂਸਫਰ ਹੋਏ 35 ਕਰੋੜ

On Punjab

ਪੰਜਾਬੀ ਗਾਇਕ ਤੇ ਕਬੂਤਰਬਾਜ਼ੀ ਦੇ ਮਾਮਲੇ ਦੇ ਦੋਸ਼ੀ ਦਲੇਰ ਮਹਿੰਦੀ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ

On Punjab

PM Modi In UAE : PM ਮੋਦੀ ਨੂੰ ਹਵਾਈ ਅੱਡੇ ‘ਤੇ ਖੁਦ ਲੈਣ ਤੇ ਛੱਡਣ ਆਏ UAE ਦੇ ਰਾਸ਼ਟਰਪਤੀ, ਗਰਮਜੋਸ਼ੀ ਨਾਲ ਕੀਤਾ ਸਵਾਗਤ

On Punjab