ਪ੍ਰਿਤਪਾਲ ਕੋਰ ਪ੍ਰੀਤ ——ਕੇਸਰੀ ਦਸਤਾਰਾਂ ਸਜੇ , ਮਿੱਠੀ ਅਵਾਜ ਵਿੱਚ ਵਾਹਿਗੁਰੂ ਨਾਮ ਦਾ ਸਿਮਰਨ ਕਰਦੇ ਨੰਨੇ ਮੁੱਨੇ ਬੱਚੇ ਵੇਖ ਕ ਸੱਚੀ ਮੈ ਭਾਵੁੱਕ ਹੋ ਗਈ ਅੱਜ । ਇਹ ਸਵਰਗ ਜਿਹਾ ਨਜ਼ਾਰਾ ਸੀ ਗੁਰਦਵਾਰਾ ਸਿੱਖ ਕਲਚਰਲ ਸੁਸਾਇਟੀ ਵਿੱਚ ਚਲ ਰਹੇ ਗੁਰਮਤਿ ਸਕੂਲ ਦਾ ।ਗੁਰੂਦੁਆਰਾ ਕਮੇਟੀ ਦੇ ਸਹਿਯੋਗ ਸਦਕਾ ਮੁੱਖ ਅਧਿਆਪਕ ਰੇਸ਼ਮ ਸਿੰਘ ਅਤੇ ਮਨੈਜਰ ਜੋਗਿੰਦਰ ਸਿੰਘ ਮੱਲੀ ਦੀ ਅਗਵਾਈ ਵਿੱਚ ਚਲ ਰਿਹਾ ਰਿਹਾ ਇਹ ਸਕੂਲ ਆਪਣੇ ਆਪ ਮਿਸਾਲ ਹੈ । ਰੇਸ਼ਮ ਸਿੰਘ ਅਤੇ ਜੋਗਿੰਦਰ ਸਿੰਘ ਮੱਲੀ ਜੀ ਸਿੱਖਿਆ ਬੋਰਡ ਵਿੱਚ ਅਧਿਆਪਕ ਵੀ ਹਨ ਤੇ ਬਹੁੱਤ ਕਾਬਲ ਹਨ ।ਇਸ ਸਕੂਲ ਵਿੱਚ 12 ਅਧਿਆਪਕ ਸਿੱਖਿਆ ਦੇ ਰਹੇ ਹਨ ਜੋ ਤੁਜਰਬੇਕਾਰ ਤੇ ਉੱਚ ਸਿੱਖਿਆ ਪ੍ਰਾਪਤ ਹਨ । ਬੜੀ ਮਿਹਨਤ ਤੇ ਪਿਆਰ ਨਾਲ ਇਹ ਅਧਿਆਪਕ ਬੱਚਿਆ ਨੂੰ ਗੁਰਬਾਣੀ ਕੀਰਤਨ , ਸਾਜ਼ਾਂ ਰਾਗਾਂ ਤੇ ਮਾਰਸ਼ਲ ਆਰਟ ਦੀ ਸਿੱਖਿਆ ਦੇ ਰਹੇ ਹਨ ।
ਬੱਚੇ ਵੀ ਬੜੀ ਹੀ ਲਗਨ ਨਾਲ ਸਿੱਖ ਰਹੇ ਹਨ ।
ਮੈ ਅੱਖੀਂ ਦੇਖਿਆਂ ਚਾਰ ਚਾਰ ਸਾਲ ਦੇ ਬੱਚਿਆ ਨੂੰ ਤੋਤਲੀ ਜ਼ੁਬਾਨ ਵਿੱਚ ਵਾਹਿਗੁਰੂ ਵਾਹਿਗੁਰੂ ਸਾਂ ਸਿਮਰਨ ਕਰਦਿਆਂ । ਭਾਰੀ ਇਕਬਾਲ ਸਿੰਘ ਰੋਜੀ ਇੱਕ ਤਜੁਰਬੇਕਾਰ ਤਬਲਾਵਾਦਕ ਹਨ ਜੋ ਭਾਈ ਮਰਦਾਨਾ ਜੀ ਦੇ ਵੰਸ਼ ਵਿੱਚੋਂ ਹਨ । ਬੜੇ ਪਿਆਰ ਨਾਲ ਬੱਚਿਆ ਨੂੰ ਸੁਰ ਤੇ ਰਾਗ ਸਿਖਾ ਰਹੇ ਹਨ । ਸਾਫ਼ ਸੁਥਰੀਆਂ ਜਮਾਤਾਂ ਦੇ ਕਮਰੇ ਕਿਸੇ ਉੱਚ ਮਿਆਰੀ ਸਕੂਲ ਦੀ ਸ਼ਾਨ ਨੂੰ ਫਿੱਕਾ ਕਰਦੇ ਹਨ । ਪੜਾਈ ਦੀ ਸ਼ੁਰੂਆਤ ਗੁਰੂਆਂ ਸਾਹਿਬ ਦੀ ਹਜ਼ੂਰੀ ਵਿੱਚ ਪਾਠ, ਕੀਰਤਨ ਅਤੇ ਅਰਦਾਸ ਜੋ ਕਿ ਬੱਚੇ ਹੀ ਕਰਦੇ ਹਨ ।
ਅਰਦਾਸ ਤੋਂ ਬਾਅਦ ਲੰਗਰ ਛੱਕ ਕੇ ਬੱਚੇ ਕਲਾਸਾਂ ਵਿੱਚ ਚਲੇ ਜਾਂਦੇ ਹਨ । ਸਾਡੇ ਪੰਜਾਬ ਵਸਦੇ ਬੱਚੇ ਤੇ ਨੋਜਵਾਨ ਆਪਣੀ ਬੋਲੀ ਵਿਸਾਰਦੇ ਜਾ ਰਹੇ ਹਨ ਉੱਥੇ ਗੋਰਿਆਂ ਦੀ ਧਰਤ ਉੱਤੇ ਜੰਮਪਲ ਇਹ ਬੱਚੇ ਆਪਣੇ ਵਿਰਸੇ ਨੂੰ ਸੰਭਾਲਣ ਲਾੜੀ ਪੂਰੋਜੂਰ ਕੋਸ਼ਿਸ਼ ਕਰ ਰਹੇ ਹਨ । ਬਹੁੱਤ ਖ਼ੁਸ਼ੀ ਹੋਈ ਦੇਖ ਕੇ ਤੇ ਹੋਸ਼ਲਾ ਬੜੀ ਮਿਲਿਆਂ ਕਿ ਮੇਰਾ ਮੁਰਝਾਇਆ ਪੰਜਾਬ ਇੱਕ ਦਿਨ ਫੇਰ ਖਿੜੇਗਾ । ਨੋਜਵਾਨ ਬੱਚੀਆਂ ਸਾਦੇ ਪਹਿਰਾਵੇ ਵਿੱਚ ਬੱਚਿਆ ਬੜੇ ਪਿਆਰ ਨਾਲ ਸਾਦਗੀ, ਸਬਰ ਤੇ ਸੰਤੋਖ ਨਾਲ ਜਿਉਣਾਂ ਸਿੱਖਾਂ ਰਹੀਆਂ ਹਨ ।ਵਾਹਿਗੁਰੂ ਇਹਨਾਂ ਨੂੰ ਹੋਰ ਬਲ ਬਖ਼ਸ਼ੇ ।
ਨਸ਼ੇ ਵਿੱਚ ਗ੍ਰਸਤ ਹੁੰਦੀ ਜਾ ਰਗੜੀ ਸਾਡੀ ਨੋਜਵਾਨ ਪੀੜੀ ਨੂੰ ਬਚਾਉਣ ਦਾ ਇੱਕੋ ਇੱਕ ਤਰੀਕਾ ਹੈ ਉਹਨਾਂ ਨੂੰ ਆਪਣੇ ਇਤਿਹਾਸ ਦਾ ਗਿਆਨ ਕਰਵਾਉਣਾ ਤੇ ਗੁਰੂ ਲੜ ਲਾਉਣਾ । ਸੋ ਗੁਰੂਦੁਆਰਾ ਸਿੱਖ ਕਲਚਰਲ ਸੁਸਾਇਟੀ ਰਿੰਚਮੰਡ ਹਿੱਲ ਦਾ ਇਹ ਸਕੂਲ ਸਾਡੇ ਸਭ ਲਈ ਚਾਨਣ ਮੁਨਾਰਾ ਤੇ ਪ੍ਰੇਰਣਾਦਾਇਕ ਹੈ