32.88 F
New York, US
February 6, 2025
PreetNama
ਫਿਲਮ-ਸੰਸਾਰ/Filmy

ਐਮੀ ਜੈਕਸਨ ਵਿਆਹ ਤੋਂ ਪਹਿਲਾਂ ਬਣੀ ਮਾਂ

ਐਮੀ ਜੈਕਸਨ ਮਾਂ ਬਣ ਗਈ ਹੈ। ਉਸ ਨੇ 23 ਸਤੰਬਰ ਨੂੰ ਇੱਕ ਬੇਟੇ ਨੂੰ ਜਨਮ ਦਿੱਤਾ। ਐਮੀ ਨੇ ਇਸ ਗੱਲ ਦੀ ਜਾਣਕਾਰੀ ਆਪਣੀ ਸੋਸ਼ਲ ਮੀਡੀਆ ਅਕਾਉਂਟ ‘ਤੇ ਦਿੰਦੇ ਹੋਏ ਲਿਖਿਆ, ਸਾਡੇ ਬੇਬੀ ਬੁਆਏ ਐਂਡ੍ਰੀਆਜ਼ ਦਾ ਇਸ ਦੁਨੀਆ ‘ਚ ਸਵਾਗਤ ਹੈ।ਇਸ ਤੋਂ ਪਹਿਲਾਂ ਐਮੀ ਜੈਕਸਨ ਨੇ ਲੰਦਨ ‘ਚ ਬੇਬੀ ਸ਼ਾਵਰ ਕੀਤਾ ਸੀ ਜਿਸ ਦੀਆਂ ਤਸਵੀਰਾਂ ਉਸ ਨੇ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀਆਂ ਸੀ। ਉਹ ਬਲੂ ਡ੍ਰੈਸ ‘ਚ ਬੇਹੱਦ ਖੂਬਸੂਰਤ ਲੱਗ ਰਹੀ ਸੀ।27 ਸਾਲ ਦੀ ਐਮੀ ਵਿਆਹ ਤੋਂ ਪਹਿਲਾਂ ਪ੍ਰੈਗਨੈਟ ਸੀ। ਉਸ ਨੇ ਇਸੇ ਸਾਲ 31 ਮਾਰਚ ਨੂੰ ਆਪਣੇ ਗਰਭਵਤੀ ਹੋਣ ਦਾ ਖੁਲਾਸਾ ਸੋਸ਼ਲ ਮੀਡੀਆ ‘ਤੇ ਕੀਤਾ ਸੀ।

ਐਮੀ ਨੇ ਇਸੇ ਸਾਲ ਆਪਣੇ ਬੁਆਏ ਫਰੈਂਡ ਜਾਰਜ ਪੈਨੀਯੋਤੋ ਨਾਲ ਮੰਗਣੀ ਕੀਤੀ ਹੈ। ਬੇਬੀ ਬਰਥ ਤੋਂ ਬਾਅਦ ਉਹ ਹੁਣ ਜਲਦੀ ਹੀ ਵਿਆਹ ਵੀ ਕਰ ਲੈਣਗੇ।

ਚਾਰ ਸਾਲ ਤੋਂ ਇੱਕ ਦੂਜੇ ਨੂੰ ਡੇਟ ਕਰਨ ਤੋਂ ਬਾਅਦ ਐਮੀ ਤੇ ਜਾਰਜ ਅਗਲੇ ਸਾਲ ਗ੍ਰੀਸ ‘ਚ ਵਿਆਹ ਕਰਨ ਦੀ ਯੋਜਨਾ ਬਣਾ ਰਹੇ ਹਨ।

ਐਮੀ ਨੇ ਬੇਟੇ ਦੀ ਤਸਵੀਰਾਂ ਨੂੰ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤਾ। ਉਸ ਨੇ ਬੇਟੇ ਦਾ ਨਾਂ ਐਂਡ੍ਰੀਆਜ਼ ਰੱਖੀਆ ਹੈ।

Related posts

ਸੋਨਮ ਬਾਜਵਾ ਨੇ ਕਰਵਾਇਆ ਬੋਲਡ ਫੋਟੋਸ਼ੂਟ,ਤਸਵੀਰਾਂ ਆਈਆ ਸਾਹਮਣੇ

On Punjab

‘ਮਿਸ਼ਨ ਪਾਣੀ ਜਲ ਸ਼ਕਤੀ’ ਮੁਹਿੰਮ ਦੀ ਨੈਸ਼ਨਲ ਅੰਬੈਸਡਰ ਬਣੀ Urvashi Rautela, ਪੋਸਟ ਪਾ ਕੇ ਪ੍ਰਗਟਾਈ ਖੁਸ਼ੀ

On Punjab

ਕੰਗਨਾ ਰਣੌਤ ਖਿਲਾਫ ਡਟੇ ਪੱਤਰਕਾਰ, ਇਸ ਤੋਂ ਪਹਿਲਾਂ ਅਮਿਤਾਭ ਤੇ ਸਲਮਾਨ ਸਣੇ ਕਈ ਦਿੱਗਜਾਂ ਦਾ ਹੋਇਆ ਬਾਈਕਾਟ

On Punjab