ਆਈਸੀਸੀ ਵੱਲੋਂ ਕ੍ਰਿਕਟ ਵਰਲਡ ਕੱਪ 2019 ਵਿੱਚ ਭਾਰਤੀ ਸੈਨਾ ਦੇ ‘ਬਲਿਦਾਨ ਚਿੰਨ੍ਹ’ ਵਾਲੇ ਦਸਤਾਨੇ ਪਹਿਨਣ ਦੀ ਇਜਾਜ਼ਤ ਦੇਣ ਤੋਂ ਇਨਕਾਰ ਕਰਨ ਤੋਂ ਬਾਅਦ ਐਮ.ਐਸ. ਧੋਨੀ ਨੇ ਵੀ ਇਸ ਫ਼ੈਸਲੇ ਨੂੰ ਮੰਨ ਲਿਆ ਹੈ।
ਇੰਗਲਿਸ਼ ਅਖ਼ਬਾਰ ‘ਦ ਟਾਈਮਜ਼ ਆਫ਼ ਇੰਡੀਆ’ ਵਿੱਚ ਛਪੀ ਰਿਪੋਰਟ ਅਨੁਸਾਰ, ਐਮ ਐਸ ਧੋਨੀ ਨੇ ਬੀਸੀਸੀਆਈ ਨੂੰ ਸਾਫ਼ ਕੀਤਾ ਹੈ ਕਿ ਜੇਕਰ ਭਾਰਤੀ ਸੈਨਾ ਦੇ ‘ਬਲਿਦਾਨ ਚਿੰਨ੍ਹ’ ਵਾਲੇ ਦਸਤਾਨੇ ਪਹਿਨਣ ਨਾਲ ਆਈਸੀਸੀ ਨਿਯਮਾਂ ਦੀ ਉਲੰਘਣਾ ਹੁੰਦੀ ਹੈ ਤਾਂ ਉਹ ਆਗਾਮੀ ਮੈਚਾਂ ਵਿੱਚ ਇਸ ਨੂੰ ਨਹੀਂ ਪਹਿਨਗੇ।
ਅਖ਼ਬਾਰਾਂ ਦੀ ਰਿਪੋਰਟ ਅਨੁਸਾਰ ਧੋਨੀ ਨੇ ਬੀਸੀਸੀਆਈ ਨੂੰ ਕਿਹਾ ਹੈ ਕਿ ਜੇਕਰ ਉਨ੍ਹਾਂ ਦੇ ਬਲਿਦਾਨ ਦਸਤਾਨੇ ਪਹਿਨਣ ਨਾਲ ਕੌਮਾਂਤਰੀ ਕ੍ਰਿਕਟ ਪ੍ਰੀਸ਼ਦ ਦੇ ਰੂਲ ਬੁੱਕ ਦੇ ਕਿਸੇ ਪ੍ਰਾਵਧਾਨ ਦਾ ਉਲੰਘਣਾ ਹੁੰਦਾ ਹੈ ਤਾਂ ਉਹ ਖੁਸ਼ੀ-ਖੁਸ਼ੀ ਇਨ੍ਹਾਂ ਦਸਤਾਨਿਆਂ ਨੂੰ ਉਤਾਰ ਦੇਣਗੇ।