ਭਾਰਤ ਅਤੇ ਪਾਕਿਸਤਾਨ ਵਿੱਚ ਕਰਤਾਰਪੁਰ ਲਾਂਘੇ ਦੀ ਉਸਾਰੀ ਦਾ ਕੰਮ ਜ਼ੋਰਾਂ ਸ਼ੋਰਾਂ ਨਾਲ ਜਾਰੀ ਹੈ। ਦੋਵੇਂ ਦੇਸ਼ ਹੁਣ 14 ਜੁਲਾਈ ਨੂੰ ਮੁਲਾਕਾਤ ਕਰ ਰਹੇ ਹਨ।ਹਾਲਾਂਕਿ, ਉਸਾਰੀ ਕਾਰਜ ਦੋਵੇਂ ਪਾਸੇ ਜਾਰੀ ਹਨ ਪਰ ਕਰਤਾਰਪੁਰ ਸਾਹਿਬ ਗਲਿਆਰੇ ਦੀ ਉਸਾਰੀ ਲਈ ਪਾਕਿਸਤਾਨ ਨੇ ਲੀਡ ਹਾਸਲ ਕੀਤੀ ਹੋਈ ਹੈ। ਹੁਣ ਤਕ ਪਾਕਿਸਤਾਨ ਨੇ ਕੰਮ ਕਰੀਬ 90 ਫੀਸਦੀ ਮੁਕੰਮਲ ਕਰ ਲਿਆ ਹੈ ਤੇ ਬਾਕੀ ਰਹਿੰਦਾ ਕੰਮ ਵੀ ਜਲਦ ਹੀ ਪੂਰਾ ਹੋਣ ਦੀ ਆਸ ਹੈ।
ਲਾਂਘੇ ਦੇ ਨਿਰਮਾਣ ਨੂੰ ਲੈ ਕੇ ਭਾਰਤ ਹਾਲੇ ਪਾਕਿਸਤਾਨ ਤੋਂ ਕਾਫ਼ੀ ਪਿੱਛੇ ਹੈ ਪਰ ਗੁਰਦਾਸਪੁਰ ਦੇ ਡੇਰਾ ਬਾਬਾ ਨਾਨਕ ‘ਚ ਵੀ ਤਿਆਰੀਆਂ ਦਿਨ ਰਾਤ ਕੀਤੀਆਂ ਜਾ ਰਹੀਆਂ ਹਨ। ਸਰਕਾਰ ਵੱਲੋਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਸਤੰਬਰ ਤਕ ਲਾਂਘੇ ਦਾ ਕੰਮ ਖਤਮ ਕਰ ਦਿੱਤਾ ਜਾਵੇਗਾ।