42.4 F
New York, US
January 3, 2025
PreetNama
ਰਾਜਨੀਤੀ/Politics

ਕਾਂਗਰਸ ‘ਚ ਖਲਬਲੀ! ਹੁਣ ਕੁਲਜੀਤ ਨਾਗਰਾ ਨੇ ਦਿੱਤਾ ਅਸਤੀਫਾ

ਨਵੀਂ ਦਿੱਲੀ: ਰਾਹੁਲ ਗਾਂਧੀ ਦੇ ਅਸਤੀਫ਼ੇ ਦੇਣ ਮਗਰੋਂ ਕਾਂਗਰਸ ਵਿੱਚ ਖਲਬਲੀ ਮੱਚ ਗਈ ਹੈ। ਲੀਡਰ ਲਗਾਤਾਰ ਅਸਤੀਫ਼ੇ ਦੇ ਰਹੇ ਹਨ। ਅੱਜ ਪੰਜਾਬ ਦੇ ਫਤਿਹਗੜ੍ਹ ਸਾਹਿਬ ਤੋਂ ਵਿਧਾਇਕ ਕੁਲਜੀਤ ਨਾਗਰਾ ਨੇ ਵੀ ਆਲ ਇੰਡੀਆ ਕਾਂਗਰਸ ਕਮੇਟੀ (AICC) ਦੇ ਸਕੱਤਰ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਨਾਗਰਾ AICC ਦੇ ਸਕੱਤਰ ਹਨ ਜੋ ਪਾਰਟੀ ਦੇ ਦਿੱਲੀ ਮਾਮਲਿਆਂ ਦੇ ਇੰਚਾਰਜ ਵੀ ਹਨ।

ਦੱਸ ਦਈਏ ਨਾਗਰਾ ਤੋਂ ਪਹਿਲਾਂ ਕੱਲ੍ਹ ਕਾਂਗਰਸ ਦੇ ਜਨਰਲ ਸਕੱਤਰ ਤੇ ਦਿੱਗਜ ਲੀਡਰ ਜੋਤੀਰਾਦਿੱਤਿਆ ਸਿੰਧੀਆ ਨੇ ਵੀ ਅਸਤੀਫ਼ਾ ਦੇ ਦਿੱਤਾ ਸੀ। ਉਨ੍ਹਾਂ ਦੇ ਨਾਲ ਕੱਲ੍ਹ ਹੀ ਮੁੰਬਈ ਕਾਂਗਰਸ ਦੇ ਪ੍ਰਧਾਨ ਮਿਲਿੰਦ ਦੇਵੜਾ ਨੇ ਵੀ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ। ਚੋਣਾਂ ਵਿੱਚ ਜੋਤੀਰਾਦਿੱਤਿਆ ਸਿੰਧੀਆ ਕੋਲ ਪੱਛਮੀ ਉੱਤਰ ਪ੍ਰਦੇਸ਼ ਦੀ ਜ਼ਿੰਮੇਵਾਰੀ ਸੀ।

ਰਾਹੁਲ ਗਾਂਧੀ ਨੇ ਰਸਮੀ ਤੌਰ ‘ਤੇ ਪਿਛਲੇ ਹਫ਼ਤੇ ਦੇ ਅਖੀਰ ‘ਚ ਅਸਤੀਫਾ ਦੇ ਦਿੱਤਾ ਸੀ। ਇਸ ਦੇ ਕਾਰਨ ਲਈ ਉਨ੍ਹਾਂ ਪਾਰਟੀ ਦੀ ਮਾੜੀ ਕਾਰਗੁਜ਼ਾਰੀ ਦਾ ਹਵਾਲਾ ਦਿੱਤਾ ਸੀ। ਉਨ੍ਹਾਂ ਦੇ ਅਸਤੀਫੇ ਨੇ ਕਈ ਹੋਰ ਲੋਕਾਂ ਨੂੰ ਪ੍ਰੇਰਿਤ ਕੀਤਾ ਹੈ, ਜਿਨ੍ਹਾਂ ਵਿੱਚੋਂ ਮਿਲਿੰਦ ਦੇਵੜਾ ਤੇ ਜੋਤੀਰਾਦਿੱਤਿਆ ਸਿੰਧੀਆ ਅਹਿਮ ਹਨ।

ਦੱਸ ਦੇਈਏ ਲੋਕ ਸਭਾ ਚੋਣਾਂ ਵਿੱਚ ਕਾਂਗਰਸ ਸਿਰਫ 52 ਸੀਟਾਂ ਹੀ ਹਾਸਲ ਕਰ ਸਕੀ। ਇਹ ਅੰਕੜਾ 2014 ਦੀਆਂ ਲੋਕ ਸਭਾ ਚੋਂਣਾਂ ਨਾਲੋਂ 7 ਸੀਟਾਂ ਜ਼ਿਆਦਾ ਹੈ ਪਰ 55 ਸੀਟਾਂ ਤੋਂ ਫਿਰ ਵੀ ਘੱਟ ਹੈ ਜੋ ਹਾਊਸ ਵਿੱਚ ਵਿਰੋਧੀ ਧਿਰ ਬਣਾਉਣ ਲਈ ਜ਼ਰੂਰੀ ਹੈ।

Related posts

ਰਾਹੁਲ ਵੱਲੋਂ ਚੰਨੀ ਨੂੰ ਸੀਐੱਮ ਚਿਹਰਾ ਐਲਾਨਣ ‘ਤੇ ਡਾ. ਨਵਜੋਤ ਕੌਰ ਸਿੱਧੂ ਨੇ ਦਿੱਤਾ ਵੱਡਾ ਬਿਆਨ

On Punjab

West Bengal Assembly Election 2021: ਮਮਤਾ ਬੈਨਰਜੀ ਦੇ ਜ਼ਖ਼ਮੀ ਹੋਣ ਦੇ ਮਾਮਲੇ ’ਚ ਸੁਰੱਖਿਆ ਡਾਇਰੈਕਟਰ ਨੂੰ ਹਟਾਇਆ, DM ਤੇ SP ’ਤੇ ਵੀ ਡਿੱਗੀ ਗਾਜ਼

On Punjab

ਪੀਐਮ ਮੋਦੀ ਨੂੰ ਰਾਜੀਵ ਗਾਂਧੀ ਦੇ ਬਿਆਨ ‘ਤੇ ਈਸੀ ਨੇ ਦਿੱਤੀ ਕਲਿਨਚਿਟ

On Punjab