63.68 F
New York, US
September 8, 2024
PreetNama
ਖਾਸ-ਖਬਰਾਂ/Important News

ਕਿਲਮੀ ਪਰਵਾਜ਼ ਮੰਚ ਵੱਲੋਂ ਸੁਖਮੰਦਰ ਬਰਾੜ Ḕਭਗਤਾ ਭਾਈ ਕਾḔ ਦੀ ਹਾਸਰਸ ਪੁਸਤਕ ਸਤਨਾਜਾ ਲੋਕ ਅਰਪਣ –

ਹਾਸਰਸ ਕਵਿਤਾਵਾਂ ਅਤੇ ਤਿੱਖੇ ਵਿਅੰਗਾਂ ਕਾਰਨ ਪੁਸਤਕ ਬਣੀ ਖਿੱਚ ਦਾ ਕੇਂਦਰ
ਵੈਨਕੂਵਰ :  ਪੰਜਾਬੀ ਸਾਹਿਤ ਜਗਤ ਵਿੱਚ ਇੱਕ ਪੁਸਤਕ ਦਾ ਹੋਰ ਵਾਧਾ ਹੋ ਗਿਆ ਹੈ ਜਦੋਂ ਕਲਮੀਂ ਪਰਵਾਜ਼ ਮੰਚ ਨਾਂ ਦੀ ਸਾਹਿਤਕ ਸੰਸਥਾ ਵੱਲੋਂ ਵਿਅੰਗਕਾਰ ਲੇਖਕ ਸੁਖਮੰਦਰ ਸਿੰਘ ਬਰਾੜ Ḕਭਗਤਾ ਭਾਈ ਕਾḔ ਦੀ ਕਾਵਿ-ਸੰਗ੍ਰਹਿ ḔਸਤਨਾਜਾḔ ਪੁਸਤਕ ਸਰੀ ਵਿੱਚ ਲੋਕ ਅਰਪਣ ਕੀਤੀ ਗਈ। ਮੰਚ ਦੇ ਸੀਨੀਅਰ ਮੈਂਬਰ ਪ੍ਰੀਤ ਮਨਪ੍ਰੀਤ ਸਿੰਘ ਪ੍ਰੋਗਰਾਮ ਦੀ ਸ਼ੁਰੂਆਤ ਕਰਦਿਆਂ ਪੁਸਤਕ ਬਾਰੇ ਗੱਲ ਕਰਦਿਆਂ ਦੱਸਿਆ ਕਿ 96 ਸਫ਼ੇ ਦੀ ਇਸ ḔਸਤਨਾਜਾḔ ਨਾਂ ਦੀ ਪੁਸਤਕ ਵਿੱਚ 30 ਦੇ ਕਰੀਬ ਹਾਸਰਸ ਕਵਿਤਾਵਾਂ ਅਤੇ ਇੰਨੇ ਹੀ ਤਿੱਖੇ ਕਾਵਿ ਵਿਅੰਗ ਹਨ। ਉਨ੍ਹਾਂ ਦੱਸਿਆ ਕਿ ਇਸ ਪੁਸਤਕ ਵਿਚਲੀਆਂ ਰਚਨਾਵਾਂ ਰਾਹੀਂ ਸਮਾਜ ਦੇ ਸਾਰੇ ਵਿਸ਼ਿਆਂ ਨੂੰ ਛੂਹਿਆ ਹੈ ਅਤੇ ਕਰਾਰੀਆਂ ਚੋਟਾਂ ਵਾਲੇ ਕਟਾਕਸ਼ ਵੀ ਛੇੜੇ ਹੋਏ ਹਨ।  ਉਨ੍ਹਾਂ ਮੰਚ ਬਾਰੇ ਗੱਲ ਕਰਦਿਆਂ ਕਿਹਾ ਕਿ ਕਲਮੀਂ ਪਰਵਾਜ਼ ਮੰਚ ਨੂੰ ਇਸ ਗੱਲ ‘ਤੇ ਫਖ਼ਰ ਮਹਿਸੂਸ ਹੋ ਰਿਹਾ ਹੈ ਕਿ ਥੋੜੇ ਸਮੇਂ ਵਿੱਚ ਹੀ ਮੰਚ ਵੱਲੋਂ ਅਣਗਿਣਤ ਪੁਸਤਕਾਂ ਲੋਕ ਅਰਪਣ ਕੀਤੀ ਆਂ ਗਈਆਂ ਹਨ ਅਤੇ ਇਹ ਬਿਨ ਕਿਸੇ ਅਹੁਦੇਦਾਰਾਂ ਤੋਂ ਬੜੀ ਸਫ਼ਲਤਾ ਨਾਲ ਆਪਣੀ ਮੰਜ਼ਲ ਵੱਲ ਵਧ ਰਿਹਾ ਹੈ। ਇਸ ਮੌਕੇ ਟੀਵੀ ਅਤੇ ਰੇਡੀਓ ਪ੍ਰੋਗਰਾਮ ਦੀ ਸੰਚਾਲਕ ਮਨਜੀਤ ਕੌਰ ਕੰਗ ਨੇ ਪੁਸਤਕ ਬਾਰੇ ਬੋਲਦਿਆਂ ਕਿਹਾ ਕਿ ਪੁਸਤਕ ਦੀ ਭੂਮਿਕਾ ਰਾਹੀਂ ਹਰਿੰਦਰ ਕੌਰ ਸੋਹੀ ਨੇ ਬੜੇ ਨਿਵੇਕਲੇ ਢੰਗ ਨਾਲ ਪੂਰੀ ਪੁਸਤਕ ਬਾਰੇ ਇਸ ਦੇ ਮੁੱਖਬੰਦ ਵਿੱਚ ਵੀ ਰਚਨਾਵਾਂ ਬਾਰੇ ਪੂਰੀ ਤਰਾਂ ਕਲਮਬੰਦ ਕੀਤਾ ਹੋਇਆ ਹੈ। ਇਸ ਤੋਂ ਇਲਾਵਾ ਸੁਪ੍ਰਸਿੱਧ ਗੀਤਕਾਰ ਦੇਵ ਥਰੀਕੇ ਵਾਲੇ ਨੇ ਲੇਖਕ ਦੀ ਹੈਸੀਅਤ ਅਤੇ ਉਸ ਦੀ ਲੇਖਣੀ ਬਾਰੇ ਪੁਸਤਕ ਦੇ ਪਿਛਲੇ ਟਾਇਟਲ ਸਫ਼ੇ ‘ਤੇ ਜੋ ਕੁਝ ਲਿਖਿਆ ਹੈ ਉਸ ਤੋਂ ਲੇਖਕ ਅਤੇ ਉਸ ਦੀ ਲੇਖਕ ਸੋਚ ਬਾਰੇ ਸਹਿਜੇ ਹੀ ਅੰਦਾਜਾ ਲਾਇਆ ਜਾ ਸਕਦਾ ਹੈ। ਉਨ੍ਹਾਂ ਨੇ ਪੁਸਤਕ ਦੇ ਨਾਂ ਬਾਰੇ ਗੱਲ ਕਰਦਿਆਂ ਕਿਹਾ ਕਿ ਪੁਸਤਕ ਵਿਚਲੀਆਂ ਰਚਨਾਵਾਂ ਮੁਤਾਬਕ ਪੁਸਤਕ ਦਾ ਨਾਂ ਵੀ ਬੜਾ ਢੁੱਕਵਾਂ ਹੈ ਜਿਸ ਨੂੰ ਹਰਿੰਦਰ ਕੌਰ ਸੋਹੀ ਦੁਆਰਾ ਭੂਮਿਕਾ ਲਿਖਣ ਵੇਲੇ ਚੁਣਿਆਂ ਗਿਆ ਸੀ ਅਤੇ ਟਾਈਟਲ ਉੱਪਰ ਲੱਗੀਆਂ ਸਮਾਜ ਨਾਲ ਸੰਬੰਧਤ ਫੋਟਵਾਂ ਪਾਠਕਾਂ ਲਈ ਖਿੱਚ ਬਣੀਆਂ ਹੋਈਆਂ ਹਨ ਹਨ। ਪੁਸਤਕ ਦੇ ਲੋਕ ਅਰਪਣ ਕੀਤੇ ਜਾਣ ਪਿੱਛੋਂ ਮੰਚ ਦੇ ਸਾਰੇ ਮੈਂਬਰਾਨ ਵੱਲੋਂ ਲੇਖਕ ਨੂੰ ਪੁਸਤਕ ਮੁਬਾਰਕ ਕਹਿਣ ਦੇ ਨਾਲ ਨਾਲ ਆਪੋ ਆਪਣੀਆਂ ਰਚਨਾਵਾਂ ਵੀ ਸੁਣਾਈਆਂ। ਇਸ ਮੌਕੇ ਕੁਝ ਨਵੇਂ ਮੈਂਬਰ ਵੀ ਇਸ ਮੰਚ ਵਿੱਚ ਸ਼ਾਮਲ ਹੋਏ।
ਰੇਡੀਓ ਪ੍ਰੋਗਰਾਮ ਦੇ ਸੰਚਾਲਕ ਗੁਰਬਾਜ ਸਿੰਘ ਬਰਾੜ ਨੇ ਮੰਚ ਦੀ ਪ੍ਰਸੰਸਾ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਮੰਚ ਵੱਲੋਂ ਲਾਟਰੀ ਸਿਸਟਮ ਨਾਲ ਕਵੀਆਂ ਨੂੰ ਸਟੇਜ਼ ‘ਤੇ ਬੋਲਣ ਦਾ ਮੌਕਾ ਦੇਣ ਸਭ ਤੋਂ ਵਧੀਆ ਅਤੇ ਅਨੋਖਾ ਢੰਗ ਹੈ ਜਿਸ ਨਾਲ ਨਵੇਂ ਪੁਰਾਣੇ ਕਵੀਆਂ ‘ਚ ਬਰਾਬਰਤਾ ਬਣੀ ਰਹਿੰਦੀ ਹੈ ਅਤੇ ਹਰ ਇੱਕ ਨੂੰ ਪਰਚੀ ਸਿਸਟਮ ਨਾਲ ਬੋਲਣ ਦਾ ਪੂਰਾ ਮੌਕਾ ਦਿੱਤਾ ਜਾਂਦਾ ਹੈ।

Related posts

ਨੋਬਲ ਸ਼ਾਂਤੀ ਪੁਰਸਕਾਰ ਜੇਤੂ ਨੂੰ 10 ਸਾਲ ਦੀ ਸਜ਼ਾ, ਕਾਂਡ ਬਾਰੇ ਜਾਣ ਕੇ ਹੋ ਜਾਵੋਗੇ ਹੈਰਾਨ!

On Punjab

ਬਕਿੰਘਮ ਪੈਲੇਸ ਨੇ ਕੀਤਾ ਮਹਾਰਾਣੀ ਦੇ ਕਾਰਜਕਾਲ ਦੀ ‘ਪਲੇਟਿਨ ਜੁਬਲੀ’ ਦੇ ਪ੍ਰੋਗਰਾਮਾਂ ਦਾ ਐਲਾਨ

On Punjab

ਕੁਲਬੀਰ ਜ਼ੀਰਾ ਦੀ ਸਸਪੈਂਸ਼ਨ ਹੋਈ ਰੱਦ

Pritpal Kaur