ਕਿਸਾਨ
ਸੋਚੇ ਆਪਣੇ ਹੀ ਬਾਰੇ ਹਰ ਕੋਈ ਸਰਕਾਰ
ਢਿੱਡ ਦੁਨੀਆਂ ਦਾ ਭਰੇ ਸਾਡੇ ਦੇਸ ਦਾ ਕਿਸਾਨ
ਕਦੇ ਮਾਰਦੀਆਂ ਕੁਟ ਰਾਜਨੀਤੀਆਂ ਨੇ ਇਹਨੂੰ
ਕਦੇ ਮਾਰ ਜਾਦੈ ਰੱਬ ਵੱਲੋਂ ਕੀਤਾ ਨੁਕਸਾਨ
ਨਿੱਤ ਮਰਦੇ ਕਿਸਾਨ ਕਰ ਖੁਦਕੁਸ਼ੀਆਂ
ਏਨੀ ਸਸਤੀ ਕਿਉ ਹੋ ਗਈ ਅੰਨਦਾਤਾ ਦੀ ਏ ਜਾਨ
ਸੁਣੇ ਰੱਬ ਵੀ ਨਾ ਇਹਦੀ ਨਾਹੀ ਸੁਣੇ ਸਰਕਾਰ
ਮਾਰ ਹਰ ਪਾਸੋ ਪਵੇ ਦੱਸੋ ਕਿਸ ਕੋਲੇ ਜਾਣ
ਰੱਬਾ ਮੇਹਰ ਕਰੀਂ ਇਹਤੇ ਜੋ ਸਾਰਿਆਂ ਦੁਨੀਆਂ ਨੂੰ ਪਾਲਦੇ
ਮੇਰੇ ਦੇਸ ਦਾ ਕਿਸਾਨ, ਮੇਰੇ ਦੇਸ ਦਾ ਕਿਸਾਨ
ਅੰਨਦਾਤਾ ਸਾਡਾ ਹੌਸਲਾ ਨੀ ਹਾਰਿਆਂ ਰੁੱਖਾਂ ਵਾਗੂੰ ਸਹੀ ਜਾਣ
ਘੁੰਮਣ ਆਲਾ ਕਹਿੰਦਾ ਭੁੱਖੀ ਮਰੂ ਦੁਨੀਆਂ
ਜੇ ਰਿਹਾ ਰੁਲਦਾ ਕਿਸਾਨ।
ਜੇ ਰਿਹਾ ਰੁਲਦਾ ਕਿਸਾਨ।
? ਜੀਵਨ ਘੁੰਮਣ (ਬਠਿੰਡਾ)
M. 62397-31200
previous post
next post