ਅੱਜ ਹਜ਼ਾਰਾਂ ਕਿਸਾਨਾਂ ਨੇ ਕੜਾਕੇ ਦੀ ਠੰਢ ਦੇ ਬਾਵਜੂਦ ਸੂਬੇ ‘ਚ ਜ਼ਿਲ੍ਹਾ ਹੈਡਕੁਆਰਟਰਾਂ ‘ਤੇ ਬੀ.ਕੇ.ਯੂ. ਏਕਤਾ ਉਗਰਾਹਾਂ ਦੀ ਅਗਵਾਈ ‘ਚ ਲੀਡ ਬੈਂਕਾਂ ਅੱਗੇ ਪੰਜ ਦਿਨਾਂ ਲਈ ਪੱਕੇ ਡੇਰੇ ਲਾ ਦਿੱਤੇ ਹਨ। ਬੈਂਕਾਂ ਅਤੇ ਸੂਦ ਖੋਰਾਂ ਤੋਂ ਖਾਲੀ ਚੈੱਕ ਵਾਪਸ ਲੈਣ ਦੀ ਮੰਗ ਨੂੰ ਲੈ ਕੇ ਲਗਾਏ ਇਹ ਪੰਜ ਦਿਨਾਂ ਪੱਕੇ ਮੋਰਚੇ ਦਿਨ ਅਤੇ ਰਾਤ ਜਾਰੀ ਰਹਿਣਗੇ। ਸੰਗਰੂਰ ਵਿਖੇ ਸੈਂਕੜੇ ਸਟੇਟ ਬੈਂਕ ਆਫ਼ ਇੰਡੀਆ ਬੈਂਕ ਅੱਗੇ ਧਰਨੇ ‘ਤੇ ਬੈਠ ਗਏ ਹਨ।
previous post