ਕਿੰਨਾ ਨਾਦਾਨ ਹੈ ਦਿਲ ਧੋਖੇਬਾਜ਼ ਦੁਨੀਅਾਂ ਤੋਂ ਹਾਲੇ ਵੀ
ਚਾਹੁੰਦਾ ਕਰਮ ਤੇ ਰਹਿਮ ਹੈ ਮੰਗਦਾ ਵਫ਼ਾ।
ਵਫ਼ਾ ਦੇ ਅਰਥ ਪੀੜ ਦੇ ਲਹੂ ਚ ਡੁੱਬ ਗਏ
ਕਹਿੰਦਾ ਫਿਰੇ ਮਹਿਬੂਬ ਨੂੰ ਤੂੰ ਹੋਰ ਦੇ ਸਜ਼ਾ।
ਹੰਝੂਅਾਂ ਦੀ ਸਿੱਲ ਚੜ੍ਹਕੇ ੲਿਹ ਬੇਰੰਗ ਹੋ ਗਿਅਾ
ਲਿਖੀ ਜਾ ਅਾਖੇ ਦਾਸਤਾਂ ਖਾਲੀ ਪਿਅਾ ਸਫ਼ਾ।
ਲਿਫਦਾ ਰਹੇਗਾ ਪਿਅਾਰ ਜੇ ਵਫ਼ਾ ਦੇ ਲਾਕੇ ਪੈਰ
ਮਿਲਦੀ ਏ ਅੰਤ ਰੱਬ ਜਏ ਸੱਜਣ ਦੀ ੲਿੱਕ ਰਜ਼ਾ।
ਢਲਦੇ ਹੋਏ ਪਰਛਾਵੇਂ ਤਾਂ ਜ਼ਖਮਾਂ ਦੇ ਹਾਣ ਦੇ
ਰਿਸਦੇ ਹੋਏ ਹਉਂਕੇ ਨਾਮ ਨੇ ਪਰਿੰਦਿਅਾਂ ਦੀ ਡਾਰ ਦਾ।
ਅੱਗ ਦੇ ਫ਼ੁੱਲਾਂ ਨੂੰ ਤੋੜ ਕੇ ਬੁੱਲਾਂ ਨਾ ਲਾ ਲਿਅਾ
ੲਿਹਨਾਂ ਫ਼ੁੱਲਾਂ ਨੂੰ ਪਾਲਿਅਾ ੲਿਹ ਬਾਗ਼ ਹੈ ਮੇਰਾ।
ਅੰਬਰਾਂ ਚ ਬੱਦਲ ਗਰਜਦੇ ਬਰਸਣ ਜੇ ਲੱਗ ਪਏ
ਪੀੜਾਂ ਦੀ ਬੋ ਚ ਲਿੱਬੜੀ ਰੋਂਦੀ ਫਿਰੇ ਹਵਾ।
ਵਿਛੋੜੇ ਦੇ ਚਿੱਕੜ ਚ ਤਿਲਕ ਕੇ ਡਿੱਗ ਪੲੇ ਮੇਰੇ ਅਰਮਾਨ
ਤਲੀਆਂ ਤੇ ਧਰਕੇ ੳੁੱਠਿਅਾ ਉਹਦੇ ਲਈ ੲਿਹ ਨਫ਼ਾ।
ਸਦੀਆਂ ਤੋਂ ਭੁੱਖੀ ਰੀਝ ਤੇ ਪਿਅਾਸੀ ਮੇਰੀ ਨਜ਼ਰ
ਵਧਦਾ ਗਿਅਾ ਮਰਜ਼ ੲਿਹੇ ਜਿੰਨੀ ਦਿੱਤੀ ਦਵਾ।
ਤੰਗ ਹੋ ਮੇਰੇ ਲਈ ਕੋਠਾ ੲਿਹ ਚੰਮ ਦਾ
ਕਹਿੰਦਾ ੲੇ ਦਿਲ ਨਾ ਰਹਿ ਗੲੀ ਮੈਨੂੰ ੲਿਹਦੀ ਪਰਵਾਹ।
ੲਿੰਤਜ਼ਾਰ ਦੀ ਹਰ ਹੱਦ ਦੀ ਹੱਦ ਪਾਰ ਕਰ ਲੲੀ
ਹਾਲੇ ਵੀ ਅਾਖੇ ਹੋੲੀ ੲੇ ਕੁੱਝ ਪਲ ਲੲੀ ੳੁਹ ਖ਼ਫ਼ਾ।
ਸਮਝ ਨਾ ਅਾੳੁਂਦੀ ਕਿ ਮੂਰਖ ਦਿਲ ਸੀ ਜਾਂ ਫਿਰ ੳੁਹ
ਦਿਲ ਨੇ ਨਾ ਝੂਠ ਪਰਖਿਅਾ ਜਾਂ ਓਸ ਨੇ ਸੱਚਾ ।
••ਭੱਟੀਅਾ•• ਤੇਰੀ ਤਨਹਾਈ ਚ ਸਾਥ ਯਾਦਾਂ ਦਾ ਰਹਿ ਗਿਅਾ
ਮਹਿਬੂਬ ਤੇਰੀ ਹਸ਼ਰ ਲੲੀ ਛੱਡ ਗੲੀ ਤੈਨੂੰ ਜੁਦਾ।
ਗੁਰਕਿ੍ਪਾਲ ਸਿੰਘ ਭੱਟੀ ਜੰਡਾਂ ਵਾਲਾ