39.74 F
New York, US
January 3, 2025
PreetNama
ਫਿਲਮ-ਸੰਸਾਰ/Filmy

ਕੁਸ਼ਲ ਪੰਜਾਬੀ ਦੀ ਵਿਆਹੁਤਾ ਜ਼ਿੰਦਗੀ ‘ਚ ਸਨ ਕੁਝ ਮੁਸ਼ਕਲਾਂ !ਪੁਲਿਸ ਨੂੰ ਮਿਲਿਆ ਸੁਸਾਈਡ ਨੋਟ

kushal punjabi suicide note found: ਫਿਲਮਾਂ ਤੇ ਟੀ. ਵੀ ਇੰਡਸਟਰੀ ‘ਚ ਕੰਮ ਕਰ ਚੁੱਕੇ ਅਦਾਕਾਰ ਕੁਸ਼ਲ ਪੰਜਾਬੀ ਨੇ ਖੁਦਕੁਸ਼ੀ ਕਰ ਲਈ ਹੈ। ਕੁਸ਼ਲ ਦੀ ਲਾਸ਼ ਬੀਤੀ ਰਾਤ ਘਰ ਵਿੱਚ ਲਟਕਦੀ ਮਿਲੀ। ਕੁਸ਼ਲ ਪੰਜਾਬੀ 37 ਸਾਲਾਂ ਦੇ ਸੀ। ਉਹਨਾਂ ਦੇ ਅਚਾਨਕ ਦੇਹਾਂਤ ਤੋਂ ਟੀ ਵੀ ਇੰਡਸਟਰੀ ਦੇ ਸਿਤਾਰੇ ਅਤੇ ਪ੍ਰਸ਼ੰਸਕ ਹੈਰਾਨ ਹਨ ਕੁਸ਼ਲ ਦਾ ਅੰਤਿਮ ਸਸਕਾਰ ਅੱਜ ਦੁਪਹਿਰ 1:00 ਵਜੇ ਕੀਤਾ ਜਾਵੇਗਾ।

ਅਭਿਨੇਤਾ ਕਰਨਵੀਰ ਬੋਹਰਾ ਨੇ ਕੁਸ਼ਲ ਪੰਜਾਬੀ ਦੀ ਮੌਤ ਦੀ ਹੈਰਾਨ ਕਰਨ ਵਾਲੀ ਖ਼ਬਰ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਦਿੱਤੀ। ਕੁਸ਼ਲ ਪੰਜਾਬੀ ਨੂੰ ਪਿਛਲੀ ਵਾਰ ਟੀ ਵੀ ਲੜੀਵਾਰ ‘ਇਸ਼ਕ ਮੇਂ ਮਰ ਜਾਵਾਂ’ ’ਚ ਵੇਖਿਆ ਗਿਆ ਸੀ। ਕਰਣਵੀਰ ਬੋਹਰਾ ਨੇ ਕੁਸ਼ਲ ਦੀਆਂ ਤਸਵੀਰਾਂ ਸ਼ੇਅਰ ਕਰਦਿਆਂ ਬਹੁਤ ਭਾਵਨਾਤਮਕ ਪੋਸਟ ਲਿਖੀ ਹੈ – ‘ਤੇਰੇ ਅਕਾਲ–ਚਲਾਣੇ ਦੀ ਖ਼ਬਰ ਨੇ ਮੈਨੂੰ ਹੈਰਾਨ ਕਰ ਦਿੱਤਾ ਹੈ। ਹਾਲੇ ਮੈਂ ਇਸ ਉੱਤੇ ਯਕੀਨ ਹੀ ਨਹੀਂ ਕਰ ਰਿਹਾ।

ਡੀ ਸੀ ਪੀ ਪਰਮਜੀਤ ਸਿੰਘ ਦਹੀਆ ਨੇ ਗੱਲਬਾਤ ਕਰਦਿਆਂ ਕਿਹਾ- “ਹਾਂ ਇਹ ਖ਼ੁਦਕੁਸ਼ੀ ਦਾ ਮਾਮਲਾ ਹੈ। ਉਸ ਦੇ ਮਾਪੇ ਦੁਪਹਿਰ ਤੋਂ ਹੀ ਉਸ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕਰ ਰਹੇ ਸਨ ਪਰ ਕੁਸ਼ਲ ਦਾ ਫੋਨ ਉਪਲਬਧ ਨਹੀਂ ਸੀ। ਉਹ ਰਾਤ ਤੱਕ ਇੰਤਜ਼ਾਰ ਕਰਦਾ ਰਹੇ, ਜਦੋਂ ਕੁਸ਼ਲ ਵੱਲੋਂ ਕੋਈ ਜਵਾਬ ਨਹੀਂ ਆਇਆ, ਉਹ ਕੁਸ਼ਲ ਦੀ ਇਮਾਰਤ ‘ਤੇ ਰਾਤ 10.30 ਵਜੇ ਪਹੁੰਚਿਆ। ਕੁਸ਼ਲ ਘਰ ਵਿਚ ਇਕੱਲਾ ਸੀ। ਇਸ ਲਈ ਉਸਦੇ ਮਾਤਾ ਪਿਤਾ ਦਰਵਾਜ਼ਾ ਤੋੜ ਕੇ ਅੰਦਰ ਚਲੇ ਗਏ। ਘਰ ਦੇ ਅੰਦਰ ਜਾ ਕੇ ਉਹਨਾਂ ਨੇ ਕੁਸ਼ਲ ਦੀ ਲਾਸ਼ ਪੱਖੇ ਨਾਲ ਲਟਕਦੀ ਵੇਖੀ। ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ।

ਡੀ ਸੀ ਪੀ ਨੇ ਕਿਹਾ ਕਿ ਕੁਸ਼ਲ ਨੇ ਸੁਸਾਈਡ ਨੋਟ ਵਿੱਚ ਆਪਣੀ ਮੌਤ ਲਈ ਕਿਸੇ ਨੂੰ ਦੋਸ਼ੀ ਨਹੀਂ ਠਹਿਰਾਇਆ। ਦੂਜੇ ਪਾਸੇ, ਇਹ ਵੀ ਖ਼ਬਰਾਂ ਹਨ ਕਿ ਕੁਸ਼ਲ ਨੂੰ ਵਿੱਤੀ ਸੰਕਟ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਉਨ੍ਹਾਂ ਕੋਲ ਕੰਮ ਨਹੀਂ ਸੀ ਪੇਸ਼ੇਵਰ ਜ਼ਿੰਦਗੀ ਦੀਆਂ ਮੁਸੀਬਤਾਂ ਉਸਦੀ ਨਿੱਜੀ ਜ਼ਿੰਦਗੀ ਨੂੰ ਵੀ ਪ੍ਰਭਾਵਤ ਕਰ ਰਹੀਆਂ ਸਨ ਕੁਸ਼ਲ ਪੰਜਾਬੀ ਇਕ ਚੰਗੇ ਇਨਸਾਨ ਹੋਣ ਦੇ ਨਾਲ-ਨਾਲ ਸ਼ਾਨਦਾਰ ਐਕਟਰ, ਪਿਤਾ-ਪਤੀ ਤੇ ਖੁਸ਼ਮਿਜ਼ਾਜ ਸ਼ਖਸੀਅਤ ਵੀ ਸੀ। ਕੁਸ਼ਲ ਪੰਜਾਬੀ ਨੇ ਰਿਐਲਿਟੀ ਗੇਮ ਸ਼ੋਅ ‘ਜ਼ੋਰ ਕਾ ਝਟਕਾ : ਟੋਟਲ ਵਾਈਪਆਊਟ’ ਜਿੱਤਿਆ ਸੀ। ਉਨ੍ਹਾਂ ਨੇ ਕਈ ਮਿਊਜ਼ਿਕ ਵੀਡੀਓ ‘ਚ ਵੀ ਕੰਮ ਕੀਤਾ ਸੀ।

Related posts

ਹੌਲੀਵੁੱਡ ਅਭਿਨੇਤਰੀ ਕੈਲੀ ਪ੍ਰੈਸਟਨ ਦਾ ਕੈਂਸਰ ਨਾਲ ਦੇਹਾਂਤ

On Punjab

ਪਰਿਵਾਰ ਨਾਲ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਏ ਸਿੱਧੂ ਮੂਸੇਵਾਲਾ

On Punjab

ਸੋਨਮ ਬਾਜਵਾ ਨੇ ਕਰਵਾਇਆ ਬੋਲਡ ਫੋਟੋਸ਼ੂਟ,ਤਸਵੀਰਾਂ ਆਈਆ ਸਾਹਮਣੇ

On Punjab