63.68 F
New York, US
September 8, 2024
PreetNama
ਫਿਲਮ-ਸੰਸਾਰ/Filmy

ਕੁੰਡਲੀ ਭਾਗਿਆ’ ਦੀ ਅਦਾਕਾਰਾ ਨੇ ਬੁਆਏਫ੍ਰੈਂਡ ਨਾਲ ਕੀਤੀ ਮੰਗਣੀ, ਤਸਵੀਰਾਂ ਵਾਇਰਲAug 18, 2019 5:19 Pm

ਕੁੰਡਲੀ ਭਾਗਿਆ ਫੇਮ ਅਦਾਕਾਰਾ ਰੂਹੀ ਚਤੁਰਵੇਦੀ ਨੇ ਆਪਣੇ ਬੁਆਏਫ੍ਰੈਂਡ ਸ਼ਿਵੇਂਦਰ ਓਮ ਸਾਨਿਆਲ ਨਾਲ ਮੰਗਣੀ ਕਰ ਲਈ ਹੈ। ਉਨ੍ਹਾਂ ਦੀਆਂ ਮੰਗਣੀ ਦੀਆਂ ਤਸਵੀਰਾਂ ਅਤੇ ਵੀਡੀਓਜ਼ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀਆਂ ਹਨ। ਸ਼ਿਵੇਂਦਰ ਅਤੇ ਰੂਹੀ ਦੀ ਮੰਗਣੀ ਸ਼ਨੀਵਾਰ ਨੂੰ ਹੋਈ। ਮੰਗਣੀ ਦੀਆਂ ਤਸਵੀਰਾਂ ਵਿੱਚ ਕਪਲ ਬੇਹੱਦ ਹੀ ਖੂਬਸੂਰਤ ਲੱਗ ਰਿਹਾ ਹੈ। ਲਾਇਟ ਪਿੰਕ ਕਲਰ ਦੇ ਲਹਿੰਗੇ ਵਿੱਚ ਰੂਹੀ ਕਾਫੀ ਸੋਹਣੀ ਲੱਗ ਰਹੀ ਸੀ। ਰੂਹੀ ਅਤੇ ਸ਼ਿਵੇਂਦਰ ਇੱਕ – ਦੂਜੇ ਨੂੰ ਪਿਛਲੇ 14 ਸਾਲਾਂ ਤੋਂ ਜਾਣਦੇ ਹਨ।ਦੋਨੋਂ ਜਲਦ ਹੀ ਵਿਆਹ ਕਰਨ ਵਾਲੇ ਹਨ। ਦੋਨਾਂ ਦੇ ਵਿੱਚ ਜ਼ਬਰਦਸਤ ਬਾਂਡਿੰਗ ਹੈ। ਜਾਣਕਾਰੀ ਮੁਤਾਬਿਕ ਤੁਹਾਨੂੰ ਦੱਸ ਦੇਈਏ ਕਿ ਸ਼ਰੱਧਾ ਆਰਿਆ ਅਤੇ ਧੀਰਜ ਧੂਪਰ ਦੇ ਸ਼ੋਅ ਕੁੰਡਲੀ ਭਾਗਿਆ ਵਿੱਚ ਰੂਹੀ ਵਿਲੇਨ ਦੇ ਕਿਰਦਾਰ ਵਿੱਚ ਹੈ। ਸ਼ੋਅ ਵਿੱਚ ਰੂਹੀ ਦੀ ਐਕਟਿੰਗ ਨੂੰ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ। ਕੁੰਡਲੀ ਭਾਗਿਆ ਰੂਹੀ ਦਾ ਡੈਬਿਊ ਟੀਵੀ ਸ਼ੋਅ ਹੈ। ਡੈਬਿਊ ਸੀਰੀਅਲ ਤੋਂ ਹੀ ਰੂਹੀ ਨੇ ਲੋਕਾਂ ਦੇ ਦਿਲਾਂ ਉੱਤੇ ਆਪਣੀ ਛਾਪ ਛੱਡ ਦਿੱਤੀ ਹੈ। ਉੱਥੇ ਹੀ ਰੂਹੀ ਦੇ ਬੁਆਏਫ੍ਰੈਂਡ ਸ਼ਿਵੇਂਦਰ ਵੀ ਅਦਾਕਾਰ ਹਨ। ਉਹ ਇਨ੍ਹੀਂ ਦਿਨ੍ਹੀਂ ਸੀਰੀਅਲ ਛੋਟੀ ਸਰਦਾਰਨੀ ਵਿੱਚ ਨਜ਼ਰ ਆ ਰਹੇ ਹਨ।ਸ਼ਿਵੇਂਦਰ ਨੇ ਸਟਾਰ ਪਲਸ ਦੇ ਸ਼ੋਅ ਕਰਣਸੰਗਿਨੀ ਵਿੱਚ ਭੀਸ਼ਮ ਪਿਤਾਮਹ ਦਾ ਰੋਲ ਕੀਤਾ ਸੀ। ਉਹ ਸ਼ੋਅ ਵਿਕਰਮ ਬੇਤਾਲ ਵਿੱਚ ਵੀ ਕੰਮ ਕਰ ਚੁੱਕੇ ਹਨ। ਕੁੰਡਲੀ ਭਾਗਿਆ ਦੇ ਲੇਟੈਸਟ ਐਪੀਸੋਡ ਵਿੱਚ ਦਰਸ਼ਕਾਂ ਨੇ ਵੇਖਿਆ ਕਿ ਪੁਲਿਸ ਸ਼ਰਲਿਨ ਨੂੰ ਦੱਸਦੀ ਹੈ ਕਿ ਉਸ ਨੂੰ ਉਸ ਦੀ ਜਿਓਲਰੀ ਨਹੀਂ ਮਿਲੀ। ਇਸ ਉੱਤੇ ਸ਼ਰਲਿਨ ਪ੍ਰੀਤਾ ਉੱਤੇ ਚੋਰੀ ਦਾ ਇਲਜ਼ਾਮ ਲਗਾਉਂਦੀ ਹੈ।ਪ੍ਰਿਥਵੀ ਦੀ ਮਾਂ ਪ੍ਰੀਤਾ ਨੂੰ ਪੰਡਾਲ ਵਿੱਚ ਜਾਕੇ ਬੈਠਣ ਨੂੰ ਕਹਿੰਦੀ ਹੈ। ਇੱਕ ਪੁਲਿਸਵਾਲੇ ਨੂੰ ਪ੍ਰੀਤਾ ਦੇ ਕੋਲ ਜਿਓਲਰੀ ਬਰਾਮਦ ਹੋ ਜਾਂਦੀ ਹੈ, ਜਿਸ ਤੋਂ ਬਾਅਦ ਪੁਲਿਸ ਉਸ ਨੂੰ ਗ੍ਰਿਫਤਾਰ ਕਰਨ ਦਾ ਆਦੇਸ਼ ਦਿੰਦੀ ਹੈ। ਸਮੀਰ ਸ਼ਰਲਿਨ ਦੀ ਜਿਓਲਰੀ ਦੀ ਤਸਵੀਰ ਖਿੱਚ ਲੈਂਦਾ ਹੈ। ਦੂਜੇ ਪਾਸੇ ਰਿਸ਼ਭ ਵਾਸ਼ਰੂਮ ਤੋਂ ਬਾਹਰ ਆਉਂਦਾ ਹੈ ਅਤੇ ਆਪਣੇ ਪਾਪਾ ਨੂੰ ਲੱਭਣ ਬਾਹਰ ਆਉਂਦਾ ਹੈ। ਅਦਾਕਾਰਾ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੀ ਹੈ ਤੇ ਇਸ ਦੇ ਜ਼ਰੀਏ ਹੀ ਉਹ ਆਪਣੇ ਫੈਨਜ਼ ਨੂੰ ਆਪਣੇ ਬਾਰੇ ਅਪਡੇਟ ਕਰਦੀ ਰਹਿੰਦੀ ਹੈ।

Related posts

KGF Actor Passes Away : KGF ਦੇ ਪ੍ਰਸਿੱਧ ਅਦਾਕਾਰ ਦਾ ਹੋਇਆ ਦੇਹਾਂਤ, ਬੈਂਗਲੁਰੂ ‘ਚ ਲਏ ਆਖ਼ਰੀ ਸਾਹ

On Punjab

ਅੰਦਰੋਂ ਇੰਝ ਲੱਗਦਾ ਹੈ ਸ਼ਾਹਰੁਖ ਖਾਨ ਦਾ ਆਲੀਸ਼ਾਨ ਬੰਗਲਾ, ਗੌਰੀ ਖਾਨ ਨੇ ਸ਼ੇਅਰ ਕੀਤੀਆਂ ਨਵੇਂ ਇੰਟੀਰੀਅਰ ਦੀਆਂ ਤਸਵੀਰਾਂ

On Punjab

ਪ੍ਰਿਯੰਕਾ ਚੋਪੜਾ ਆਪਣੇ ਮਾਂ ਬਣਨ ਦੇ ਸੁਪਨੇ ਨੂੰ ਕਰਨਾ ਚਾਹੁੰਦੀ ਹੈ ਪੂਰਾ

On Punjab