PreetNama
ਸਿਹਤ/Health

ਕੈਂਸਰ ਦੇ ਇਲਾਜ ਲਈ ਵਧੀਆ ਸਾਬਤ ਹੋ ਸਕਦੀ ਹੈ ਨਵੀਂ ਨੈਨੋ ਤਕਨਾਲੋਜੀ

ਵਿਗਿਆਨੀਆਂ ਨੇ ਇਕ ਅਜਿਹਾ ਯੰਤਰ ਤਿਆਰ ਕੀਤਾ ਹੈ ਜੋ ਖੂਨ ਦੇ ਨਮੂਨੇ ਦੀ ਜਾਂਚ ਕਰਨ ਲਈ ਸੂਖਮ ਕਣਾਂ ਦੀ ਵਰਤੋਂ ਕਰਕੇ ਕੈਂਸਰ ਦਾ ਪਤਾ ਲਗਾਉਂਦਾ ਹੈ. ਖੂਨ ਦੇ ਵਿਸ਼ਲੇਸ਼ਣ ਲਈ, ਯੂਕੇ ਦੀ ਮਾਨਚੈਸਟਰ ਯੂਨੀਵਰਸਿਟੀ ਦੇ ਵਿਗਿਆਨਕਾਂ ਦੁਆਰਾ ਵਿਕਸਤ ਕੀਤੀ ਇਸ ਤਕਨੀਕ ਨਾਲ ਅਣਜਾਣ ਅਣੂਆਂ ਦੀ ਪਛਾਣ ਕਰਨ ਵਿੱਚ ਮਦਦ ਮਿਲ ਸਕਦੀ ਹੈ. ‘ਜੁਰਨਲਸ ਆਫ਼ ਅਡਵਾਂਸਡ ਮੈਟੀਰੀਅਲਜ਼’ ਵਿੱਚ ਛਾਪੀ ਗਈ ਇੱਕ ਖੋਜ ਰਿਪੋਰਟ ਅਨੁਸਾਰ, ਇਸ ਖੂਨ ਟੈਸਟ ਨਾਲ ਕੈਂਸਰ ਵਰਗੇ ਰੋਗਾਂ ਨੂੰ ਖੋਜਣ ਤੇ ਨਿਗਰਾਨੀ ਕਰਨ ਦੀ ਕਾਬਲੀਅਤ ਹੈ.

ਕਿਸੇ ਬਿਮਾਰੀ ਪ੍ਰਤੀ  ਖੂਨ ਦੇ ਵਹਾਅ ਵਿੱਚ ਮਾਰਕਰਾਂ ਨੂੰ ਲੱਭਣਾ ਅਕਸਰ ਮੁਸ਼ਕਲ ਹੁੰਦਾ ਹੈ ਕਿਉਂਕਿ ਉਹ ਬਹੁਤ ਛੋਟੇ ਹਨ ਤੇ ਗਿਣਤੀ ਬਹੁਤ ਘੱਟ ਹੁੰਦੀ ਹੈ. ਅਧਿਐਨ ਨੇ ਦਿਖਾਇਆ ਹੈ ਕਿ ਛੋਟੇ ਅਣੂ – ਖਾਸ ਕਰਕੇ ਪ੍ਰੋਟੀਨ – ਕੈਂਸਰ  ਮਰੀਜ਼ਾਂ ਦੇ ਖੂਨ ਸੰਚਾਰ ਵਿੱਚ ਸੂਖਮ ਕਣਾਂ ਨਾਲ ਜੁੜੇ ਹੋਏ ਹੁੰਦੇ ਹਨ.

ਮੈਨਚੈਸਟਰ ਯੂਨੀਵਰਸਿਟੀ ਤੋਂ ਮਾਰਿਲੇਨਾ ਨੇ ਕਿਹਾ ਕਿ ਬਹੁਤ ਸਾਰੇ ਖੂਨ ਦੇ ਟੈਸਟਾਂ ਵਿੱਚ, ਅਸਪਸ਼ਟਤਾ ਹੋਣਾ ਇੱਕ ਸਮੱਸਿਆ ਹੈ ਜੋ ਜਾਂ ਤਾਂ ਬਿਮਾਰੀ ਦੀ ਖੋਜ ਕਰਨ ਵਿੱਚ ਅਸਫਲ ਰਹਿੰਦੀ ਹੈ ਜਾਂ ਝੂਠੇ ਪਾੱਜ਼ੀਟਿਵ ਤੇ ਗਲਤ ਨੈਗੇਟਿਵ ਜਾਣਕਾਰੀ ਦਿੰਦੀ ਹੈ. ਉਨ੍ਹਾਂ ਨੇ ਕਿਹਾ ਕਿ ਇਹ ਨਵੀਂ ਤਕਨੀਕ ਇੱਕ ਵੱਡੀ ਤਬਦੀਲੀ ਸਾਬਤ ਹੋ ਸਕਦੀ ਹੈ.

Related posts

ਪਨੀਰ ਟੀਂਡੇ

On Punjab

Brain Tumor ਦੇ ਸ਼ੁਰੂਆਤੀ ਲੱਛਣ, ਸਮੇਂ ਸਿਰ ਕਰਵਾਓ ਜਾਂਚ

On Punjab

ਨਵੀਂ ਪੀੜੀ ਨਹੀਂ ਜਾਣਦੀ ਗੁੜ ਦੇ ਫਾਇਦੇ, ਠੰਢ ‘ਚ ਕਈ ਰੋਗਾਂ ਦਾ ਇੱਕੋ ਇਲਾਜ

On Punjab