ਨਵੀਂ ਦਿੱਲੀ: ਦੇਸ਼ ‘ਚ ਦੰਦਾਂ ਦੀ ਸਫਾਈ ਦੇ ਮਾਮਲੇ ‘ਚ ਲਾਪਰਵਾਹੀ ਕਰਕ ਵਾਲਿਆਂ ਦੀ ਗਿਣਤੀ 4 ਤੋਂ 5 ਫੀਸਦ ਹੈ। ਜੋ ਲੋਕ ਤੰਬਾਕੂ ਦਾ ਕਿਸੇ ਵੀ ਤੌਰ ‘ਤੇ ਸੇਵਨ ਨਹੀਂ ਕਰਦੇ ਪਰ ਉਨ੍ਹਾਂ ਦੇ ਟੁੱਟੇ ਦੰਦਾਂ ‘ਚ ਸਫਾਈ ਨਾ ਹੋਣ ਕਰਕੇ ਵੀ ਮੂੰਹ ਦਾ ਕੈਂਸਰ ਹੋਣ ਦਾ ਖ਼ਤਰਾ ਰਹਿੰਦਾ ਹੈ। ਮੂੰਹ ਦੇ ਅੰਦਰ ਦੀ ਚਮੜੀ ‘ਚ ਲਗਾਤਾਰ ਜਲਨ ਰਹਿਣ ਕਰਕੇ ਵੀ ਜੀਭ ਦਾ ਕੈਂਸਰ ਹੋ ਸਕਦਾ ਹੈ।ਤੰਬਾਕੂ ਦਾ ਇਸਤੇਮਾਲ ਨਾ ਕਰੋ। ਜੇਕਰ ਤੁਸੀਂ ਤੰਬਾਕੂ ਦਾ ਇਸਤੇਮਾਲ ਕਰਦੇ ਹੋ ਤਾਂ ਇਸ ਨੂੰ ਫੌਰਨ ਛੱਡਣ ਲਈ ਕਦਮ ਚੁੱਕੋ।
ਸ਼ਰਾਬ ਦਾ ਸੇਵਨ ਵੀ ਇੱਕ ਹੱਦ ਤਕ ਹੀ ਕਰੋ।
ਧੁੱਪ ‘ਚ ਲੰਬੇ ਸਮੇਂ ਤਕ ਨਾ ਰਹੋ, ਜੇਕਰ ਧੁੱਪ ‘ਚ ਜਾਣਾ ਹੈ ਤਾਂ ਇਸ ਤੋਂ ਪਹਿਲਾਂ ਐਸਪੀਐਫ 30 ਜਾਂ ਇਸ ਤੋਂ ਉੱਪਰ ਵਾਲੇ ਲਿੱਪ ਬਾਮ ਦੀ ਇਸਤੇਮਾਲ ਕਰੋ।
ਜੰਕ ਅਤੇ ਪ੍ਰੋਸੈਸਡ ਫੂਡ ਦੇ ਸੇਵਨ ਤੋਂ ਬੱਚੋ ਅਤੇ ਇਸ ਨੂੰ ਸੀਮਿਤ ਕਰਦੇ ਹੋਏ, ਤਾਜ਼ਾ ਫਲ ਅਤੇ ਸਬਜ਼ੀਆਂ ਨੂੰ ਆਹਾਰ ‘ਚ ਸ਼ਾਮਲ ਕਰੋ।
ਸ਼ੌਰਟ–ਐਕਟਿੰਗ ਨਿਕੋਟਿਨ ਰਿਪਲੇਸਮੈਂਟ ਥੈਰੇਪੀ ਜਿਵੇਂ ਲੋਜੇਂਜ, ਨਿਕੋਟੀਨ ਗਮ ਲੈਣ ਦੀ ਕੋਸ਼ਿਸ਼ ਕਰੋ।
ਉਸ ਟ੍ਰਿਗਰਸ ਨੂੰ ਪਹਿਚਾਣੋ, ਜੋ ਤੁਹਾਨੂੰ ਸਿਗਰਟਨੋਸ਼ੀ ਲਈ ਉਕਸਾਉਂਦੇ ਹਨ। ਇਸ ਤੋਂ ਬਚਣ ਦਾ ਉਪਾਅ ਜਾਂ ਕੋਈ ਦੂਜੀ ਯੋਜਨਾ ਬਣਾਓ।
ਤੰਬਾਕੂ ਦੀ ਥਾਂ ਸ਼ੁਗਰਲੈਸ ਗਮ, ਹਾਰਡ ਕੈਂਡੀ, ਕੱਚੀ ਗਾਜਰ, ਅਜਵੈਣ ਤੇ ਸੂਰਜਮੁਖੀ ਦੇ ਬੀਜ਼ ਚਬਾਓ।
ਸਰੀਰਕ ਗਤੀਵਿਧੀਆਂ ਨੂੰ ਤੇਜ਼ ਰੱਖਣ ਲਈ ਵਾਰ–ਵਾਰ ਪੌੜੀਆਂ ਚੜ੍ਹੋ ਤਾਂ ਜੋ ਤੰਬਾਕੂ ਦੀ ਲਾਲਸਾ ਤੋਂ ਬਚਿਆ ਜਾ ਸਕੇ।