63.68 F
New York, US
September 8, 2024
PreetNama
ਖਾਸ-ਖਬਰਾਂ/Important News

ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਸ ਟਰੂਡੋ ਬੋਲੇ, ਚੀਨ ਖ਼ਿਲਾਫ਼ ਪੱਛਮ ਨੂੰ ਹੋਣਾ ਪਵੇਗਾ ਇਕਜੁੱਟ

ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਸ ਟਰੂਡੋ ਨੇ ਚੀਨੀ ਲੀਡਰਸ਼ਿਪ ’ਤੇ ਪੱਛਮੀ ਦੇਸ਼ਾਂ ਨੂੰ ਇਕ ਦੂਜੇ ਖ਼ਿਲਾਫ਼ ਇਸਤੇਮਾਲ ਕਰਨ ਦਾ ਦੋਸ਼ ਲਾਉਂਦੇ ਹੋਏ ਕਿਹਾ ਕਿ ਉਸ ਨਾਲ ਮੁਕਾਬਲੇ ਲਈ ਪੱਛਮ ਨੂੰ ਇਕਜੁੱਟ ਹੋਣਾ ਪਵੇਗਾ।

ਕੈਨੇਡਾ ਦੇ ਟੀਵੀ ਨੈੱਟਵਰਕ ਗਲੋਬਲ ਟੀਵੀ ਨਾਲ ਇਕ ਹਾਲੀਆ ਇੰਟਰਵਿਊ ’ਚ ਟਰੂਡੋ ਨੇ ਕਿਹਾ ਕਿ ਬਰਾਬਰ ਵਿਚਾਰਧਾਰਾ ਵਾਲੇ ਦੇਸ਼ਾਂ ਨੂੰ ਚੀਨ ਦੀ ‘ਦਬਾਅ ਵਾਲੀ ਕੂਟਨੀਤੀ’ ਖ਼ਿਲਾਫ਼ ਸਾਂਝਾ ਮੋਰਚਾ ਬਣਾਉਣਾ ਚਾਹੀਦਾ ਹੈ। ਟਰੂਡੋ ਨੇ ਕਿਹਾ, ‘ਸਾਨੂੰ ਇਕ ਮੰਚ ’ਤੇ ਆਉਣਾ ਪਵੇਗਾ ਤੇ ਚੀਨ ਖ਼ਿਲਾਫ਼ ਇਕਜੁੱਟਤਾ ਦਿਖਾਉਂਦੇ ਹੋਏ ਮਜ਼ਬੂਤੀ ਨਾਲ ਖੜ੍ਹੇ ਹੋਣਾ ਪਵੇਗਾ, ਤਾਂਕਿ ਉਹ ਸਾਨੂੰ ਇਕ ਦੂਜੇ ਖ਼ਿਲਾਫ਼ ਭੜਕਾ ਕੇ ਵੰਡ ਨਾ ਸਕੇ। ਅਸੀਂ ਮੁਕਾਬਲਾ ਕਰਦੇ ਹਾਂ ਤੇ ਚੀਨ ਸਮੇਂ-ਸਮੇਂ ’ਤੇ ਮੁਕਾਬਲਾ ਬਾਜ਼ਾਰ ’ਚ ਸਾਨੂੰ ਇਕ ਦੂਜੇ ਖ਼ਿਲਾਫ਼ ਇਸਤੇਮਾਲ ਕਰਦਾ ਹੈ।’ ਕੈਨੇਡਾ ਦੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਸਮੱਸਿਆ ਇਸ ਲਈ ਆਈ, ਕਿਉਂਕਿ ਕਈ ਪੱਛਮੀ ਦੇਸ਼ਾਂ ਨੇ ਚੀਨੀ ਬਾਜ਼ਾਰ ’ਚ ਪਹੁੰਚ ਸਥਾਪਤ ਕਰਨ ਦਾ ਯਤਨ ਕੀਤਾ। ਇਸ ਤੋਂ ਬਾਅਦ ਚੀਨ ਨੇ ਆਪਣੀਆਂ ਸ਼ਰਤਾਂ ਰੱਖਣੀਆਂ ਸ਼ੁਰੂ ਕੀਤੀਆਂ ਤੇ ਪੱਛਮੀ ਦੇਸ਼ਾਂ ਨੂੰ ਇਕ ਦੂਜੇ ਖ਼ਿਲਾਫ਼ ਇਸਤੇਮਾਲ ਕਰਨ ਲੱਗਾ।ਜ਼ਿਕਰਯੋਗ ਹੈ ਕਿ ਪਿਛਲੇ ਕੁਝ ਸਾਲਾਂ ਤੋਂ ਕੈਨੇਡਾ ਦੇ ਚੀਨ ਨਾਲ ਰਿਸ਼ਤੇ ਤਣਾਅਪੂਰਨ ਰਹੇ ਹਨ। ਵਿਵਾਦ ਦੀ ਸ਼ੁਰੂਆਤ ਸਾਲ 2018 ’ਚ ਹੋਈ ਸੀ, ਜਦੋਂ ਚੀਨੀ ਨਾਗਰਿਕ ਤੇ ਹੁਆਵੇ ਦੇ ਮੁੱਖ ਵਿੱਤ ਅਧਿਕਾਰੀ ਮੇਂਗ ਵਾਨਝੋਊ ਨੂੰ ਵੈਨਕੂਵਰ ’ਚ ਗ੍ਰਿਫ਼ਤਾਰ ਕਰ ਲਿਆ ਗਿਆ ਸੀ। ਪ੍ਰਤੀਕਿਰਿਆ ਦੇ ਤੌਰ ’ਤੇ ਚੀਨ ’ਚ ਦੋ ਕੈਨੇਡੀ ਨਾਗਰਿਕਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਇਸ ਸਾਲ ਸਤੰਬਰ ’ਚ ਸਮਝੌਤੇ ਤਹਿਤ ਮੇਂਗ ਨੂੰ ਛੱਡਿਆ ਗਿਆ, ਜਿਸ ਤੋਂ ਬਾਅਦ ਕੈਨੇਡੀ ਨਾਗਰਿਕਾਂ ਦੀ ਰਿਹਾਈ ਸੰਭਵ ਹੋ ਸਕੀ। ਇਸ ਮਹੀਨੇ ਦੀ ਸ਼ੁਰੂਆਤ ’ਚ ਟਰੂਡੋ ਬੀਜਿੰਗ ਵਿੰਟਰ ਓਲੰਪਿਕ ਦੇ ਕੂਟਨੀਤਿਕ ਬਾਈਕਾਟ ਦਾ ਐਲਾਨ ਕਰ ਚੁੱਕੇ ਹਨ।

Related posts

UK ‘ਚ ਸਿੱਖ ਬੱਚੀ ਨਸਲੀ ਵਿਤਕਰੇ ਦਾ ਸ਼ਿਕਾਰ, ਤਾਂ ਪਿਤਾ ਨਾਲ ਰਲ ਕੇ ਦਿੱਤਾ ਅਜਿਹਾ ਜਵਾਬ ਕੇ ਸਾਰੇ ਕਹਿੰਦੇ ‘ਸ਼ਾਬਾਸ਼’

On Punjab

ਵਿਸ਼ਵ ਬੈਂਕ ਨੂੰ ਭਾਰਤ ਦੇ ਤੇਜ਼ ਆਰਥਿਕ ਵਿਕਾਸ ਦਾ ਭਰੋਸਾ

On Punjab

ਕ੍ਰਿਸਮਸ ਦੇ ਦਿਨ ਅਮਰੀਕਾ ਦੇ ਨੈਸ਼ਵਿਲੇ ’ਚ ਜ਼ੋਰਦਾਰ ਧਮਾਕਾ, FBI ਨੂੰ ਅੱਤਵਾਦੀ ਕਾਰਵਾਈ ਦਾ ਸ਼ੱਕ

On Punjab