Cannes Film Festival 2019: ਕਾਂਸ ਫਿਲਮ ਫੈਸਟੀਵਲ 2019 (Cannes Film Festival 2019) ਸ਼ੁਰੂ ਹੋ ਗਿਆ ਹੈ ਤੇ ਹਰੇਕ ਸਾਲ ਵਾਂਗ ਇਸ ਸਾਲ ਵੀ ਬਾਲੀਵੁੱਡ ਅਦਾਕਾਰਾਂ ਆਪਣੀ ਦਿੱਖ ਨਾਲ ਸਭ ਨੂੰ ਹੈਰਾਨ ਕਰਨ ਵਾਲੀਆਂ ਹਨ। ਇਸ ਫੈਸਟੀਵਲ ਚ ਭਾਰਤ ਤੋਂ ਲੈ ਕੇ ਵੱਖੋ ਵੱਖ ਦੇਸ਼ਾਂ ਦੇ ਸੈਲੀਬ੍ਰਿਟੀਜ਼ ਹਿੱਸਾ ਲੈ ਰਹੇ ਹਨ।
ਬਾਲੀਵੁੱਡ ਦੀ ਕੁਈਨ ਕੰਗਨਾ ਰਣੌਤ (Kangana Ranaut) ਨੇ ਵੀ ਇਹ ਸਪੱਸ਼ਟ ਕੀਤਾ ਹੈ ਕਿ ਉਹ ਇਸ ਸਮਾਗਮ ਦਾ ਹਿੱਸਾ ਹੋਣਗੀ ਜਿਸ ਲਈ ਉਹ ਕੱਲ ਰਾਤ ਰਵਾਨਾ ਹੋ ਚੁੱਕੀ ਹਨ। ਸੋਸ਼ਲ ਮੀਡੀਆ ਤੇ ਇਨ੍ਹਾਂ ਦੀ ਇਕ ਤਸਵੀਰ ਅਤੇ ਵੀਡੀਓ ਵਾਇਰਲ ਹੋ ਰਿਹਾ ਹੈ। ਜਿਸ ਚ ਉਨ੍ਹਾਂ ਨੇ ਹਲਕੇ ਰੰਗ ਦੇ ਕੱਪੜੇ ਅਤੇ ਹਾਈ ਹੀਲਜ਼ ਪਾਈ ਹੋਈ ਹੈ। ਨਾਲ ਹੀ ਇਕ ਬੈਗ ਵੀ ਚੁੱਕਿਆ ਹੋਇਆ ਹੈ।
ਦਸਿਆ ਜਾ ਰਿਹਾ ਹੈ ਕਿ ਕੰਗਨਾਂ ਨੇ ਕਾਂਸ ਚ ਸ਼ਾਮਲ ਹੋਣ ਲਈ ਲਗਭਗ 5 ਕਿਲੋ ਭਾਰ ਸਿਰਫ 10 ਦਿਨਾਂ ਚ ਘਟਾਇਆ ਹੈ। ਫਿਲਮ ਪੰਗਾ (Panga) ਲਈ ਕੰਗਨਾਂ ਨੇ ਭਾਰ ਵਧਾਇਆ ਸੀ, ਖਾਸ ਕਰਕੇ ਆਪਣੇ ਪਟਾਂ ਦੇ ਆਸਪਾਸ ਦਾ।