PreetNama
ਵਿਅੰਗ

ਗ਼ਜ਼਼ਲ

 ਆਪਣੇ ਨੈਣਾਂ ਵਿੱਚ ਰੜਕਦੇ ਕੁਝ ਅਧੂਰੇ ਖ਼ਾਬ ਰੱਖੇ ਸੀ
 ਤੈਨੂੰ ਯਾਦ ਰੱਖਣ ਲਈ ਅੱਲੇ ਜ਼ਖ਼ਮ ਬੇਹਿਸਾਬ ਰੱਖੇ ਸੀ
ਕੋਈ ਸਿਰਨਾਵਾਂ ਦੇ ਗਿਆ ਹੁੰਦਾ ਤਾਂ ਤੂੰ ਵੀ ਪੜ੍ਹ ਲੈਣੇ ਸੀ
ਤੇਰੇ ਬੇਰੰਗ ਖ਼ਤਾਂ ਦੇ ਵੀ ਮੈਂ ਤਾਂ ਲਿਖ ਕੇ ਜਵਾਬ ਰੱਖੇ ਸੀ
ਆਪਣੇ ਅੰਦਰ ਦਾ ਹਨੇਰਾ ਹੀ ਉਸ ਤੋਂ ਦੂਰ ਨਾ ਹੋਇਆ
ਚੁੰਨੀ ਤੇ ਸਿਤਾਰੇ ਮੱਥੇ ਖੁਣਵਾ ਜਿਸਨੇ ਮਹਿਤਾਬ ਰੱਖੇ ਸੀ
ਪੜ੍ਹਨ ਬੈਠਾ ਤਾਂ ਅੱਜ ਵੀ ਉਨ੍ਹਾਂ ਵਿੱਚੋਂ ਆਉਣ ਖ਼ੁਸ਼ਬੋਈਆਂ
ਜਿਨ੍ਹਾਂ ਕਿਤਾਬਾਂ ਅੰਦਰ ਸਾਂਭ ਕੇ ਤੇਰੇ ਦਿੱਤੇ ਗ਼ੁਲਾਬ ਰੱਖੇ ਸੀ
ਮੁਹੱਬਤ ਵਿੱਚ ਵੀ ਉਹ ਤਾਂ ਹਮੇਸ਼ਾ ਕੰਜੂਸੀ ਹੀ ਵਰਤਦੇ ਰਹੇ
ਅਸੀਂ ਜਾਨ ਦੇਣ ਲੱਗਿਆ ਵੀ ਨਾ ਕੋਈ ਹਿਸਾਬ ਰੱਖੇ ਸੀ
ਜੁਦਾਈ ਦੀ ਪੱਤਝੜ੍ਹ’ਚ ਕਿੰਝ ਕਰਾਂ ਸ਼ਨਾਖ਼ਤ ਉਸ ਚਿਹਰੇ ਦੀ
ਮੁਹੱਬਤ ਦੀ ਰੁੱਤੇ ਜਿਸ ਨੇ ਮੁੱਖ ਤੇ ਚੜ੍ਹਾ ਕੇ ਨਕਾਬ ਰੱਖੇ ਸੀ
                                 ਮਨਜੀਤ ਮਾਨ
                  ਪਿੰਡ ਸਾਹਨੇਵਾਲੀ (ਮਾਨਸਾ) ਪੰਜਾਬ
                ਮੋਬਾਈਲ:- 7009898044

Related posts

‘ਤੁਸੀਂ ਉਦੋਂ ਜੰਮੇ ਵੀ ਨਹੀਂ ਸੀ, ਜਦੋਂ…’, ਇਮਰਾਨ ਨੇ ਪਾਕਿਸਤਾਨੀ ਫੌਜ ਨੂੰ ਦਿੱਤੀ ਖੁੱਲ੍ਹੀ ਚੁਣੌਤੀ

On Punjab

NEET Scam: ਐੱਨਈਬੀ ਤੇ ਕੇਂਦਰ ਸਰਕਾਰ ਤੋਂ ਇਕ ਹਫਤੇ ’ਚ ਮੰਗਿਆ ਜਵਾਬ, ਅਗਲੀ ਸੁਣਵਾਈ 27 ਨੂੰ ਸੁਪਰੀਮ ਕੋਰਟ ਨੇ ਸ਼ੁੱਕਰਵਾਰ ਨੂੰ ਨੈਸ਼ਨਲ ਬੋਰਡ ਆਫ ਐਜੂਕੇਸ਼ਨ (ਐੱਨਈਬੀ) ਨੂੰ ਸਵਾਲ ਕੀਤਾ ਕਿ ਅੰਤਿਮ ਸਮੇਂ ’ਚ ਨੀਟ-ਪੀਜੀ 2024 ਦਾ ਪੈਟਰਨ ਕਿਉਂ ਬਦਲਿਆ ਗਿਆ। ਇਸ ਨਾਲ ਵਿਦਿਆਰਥੀਆਂ ’ਚ ਨਿਰਾਸ਼ਾ ਹੋ ਸਕਦੀ ਹੈ। ਚੀਫ ਜਸਟਿਸ ਡੀਵਾਈ ਚੰਦਰਚੂੜ ਦੀ ਅਗਵਾਈ ਵਾਲੇ ਬੈਂਚ ਨੇ ਮਾਮਲੇ ਨੂੰ 27ਸਤੰਬਰ ਨੂੰ ਸੂਚੀਬੱਧ ਕਰਦੇ ਹੋਏ ਬੋਰਡ ਤੇ ਕੇਂਦਰ ਸਰਕਾਰ ਤੋਂ ਇਕ ਹਫਤੇ ਦੇ ਅੰਦਰ ਜਵਾਬ ਮੰਗਿਆ ਹੈ।

On Punjab

Transaction Tax : 10 ਲੱਖ ਰੁਪਏ ਦੇ ਸਾਰੇ ਆਰਡਰਾਂ ’ਤੇ ਨਹੀਂ ਲੱਗੇਗਾ ਲੈਣਦੇਣ ਟੈਕਸ

On Punjab