29.44 F
New York, US
December 21, 2024
PreetNama
ਰਾਜਨੀਤੀ/Politics

ਗੁਫ਼ਾ ‘ਚੋਂ ਬਾਹਰ ਨਿਕਲੇ ਮੋਦੀ, ਮਹਾਂਦੇਵ ਮਗਰੋਂ ਵਿਸ਼ਣੂ ਦੀ ਭਗਤੀ, ਕਿਹਾ ‘ਮੈਂ ਭਗਵਾਨ ਤੋਂ ਕੁਝ ਨਹੀਂ ਮੰਗਦਾ’

ਦੇਰਹਾਦੂਨ: ਕੇਦਾਰਨਾਥ ਮੰਦਰ ਵਿੱਚ ਪੂਜਾ ਕਰਨ ਤੇ ਗੁਫ਼ਾ ਤੋਂ ਬਾਹਰ ਨਿਕਲਣ ਮਗਰੋਂ ਪੀਐਮ ਮੋਦੀ ਨੇ ਕਿਹਾ ਕਿ ਉਹ ਆਪਣੇ ਲਈ ਭਗਵਾਨ ਕੋਲੋਂ ਕੁਝ ਨਹੀਂ ਮੰਗਦੇ। ਉਨ੍ਹਾਂ ਕਿਹਾ ਕਿ ਉਹ ਮੰਗਣ ਦੀ ਪ੍ਰਵਿਰਤੀ ਨਾਲ ਸਹਿਮਤ ਨਹੀਂ ਹਨ। ਅੱਜ ਉਨ੍ਹਾਂ ਬਦਰੀਨਾਥ ਮੰਦਰ ਦੇ ਦਰਸ਼ਨ ਕੀਤੇ। ਉਨ੍ਹਾਂ ਕਿਹਾ ਕਿ ਪ੍ਰਭੂ ਨੇ ਸਾਨੂੰ ਮੰਗਣ ਨਹੀਂ, ਬਲਕਿ ਦੇਣ ਦੇ ਯੋਗ ਬਣਾਇਆ ਹੈ।

ਪੀਐਮ ਮੋਦੀ ਨੇ ਕਿਹਾ ਕਿ ਇਸ ਧਰਤੀ ਨਾਲ ਉਨ੍ਹਾਂ ਦਾ ਵਿਸ਼ੇਸ਼ ਨਾਤਾ ਰਿਹਾ ਹੈ। ਕੱਲ੍ਹ ਤੋਂ ਉਹ ਏਕਾਂਤ ਵਿੱਚ ਰਹਿਣ ਲਈ ਗੁਫ਼ਾ ਅੰਦਰ ਚਲੇ ਗਏ ਸੀ। ਉਸ ਗੁਫ਼ਾ ਵਿੱਚ 24 ਘੰਟੇ ਬਾਬਾ ਦੇ ਦਰਸ਼ਨ ਕੀਤੇ ਜਾ ਸਕਦੇ ਹਨ। ਉਨ੍ਹਾਂ ਕਿਹਾ ਕਿ ਵਰਤਮਾਨ ਵਿੱਚ ਕੀ ਹੋਇਆ, ਮੈਂ ਉਸ ਤੋਂ ਬਾਹਰ ਸੀ, ਸਿਰਫ ਆਪਣੇ-ਆਪ ‘ਚ ਸੀ।

ਮੀਡੀਆ ਨਾਲ ਗੱਲਬਾਤ ਦੌਰਾਨ ਮੋਦੀ ਨੇ ਕਿਹਾ, ‘ਇੱਥੇ ਤਿੰਨ-ਚਾਰ ਮਹੀਨੇ ਹੀ ਕੰਮ ਕੀਤਾ ਜਾ ਸਕਦਾ ਹੈ, ਹਰ ਸਮਾਂ ਬਰਫ਼ ਜੰਮੀ ਰਹਿੰਦੀ ਹੈ। ਵਿਕਾਸ ਦਾ ਮੇਰਾ ਮਿਸ਼ਨ, ਕੁਦਰਤ, ਵਾਤਾਵਰਨ ਤੇ ਸੈਰ-ਸਪਾਟਾ। ਆਸਥਾ ਤੇ ਸ਼ਰਧਾ ਨੂੰ ਹੋਰ ਸੰਭਾਲਣ ਲਈ ਕੀ ਕਰ ਸਕਦੇ ਹਾਂ, ਅਧਿਆਤਮਕ ਚੇਤਨਾ ਵਿੱਚ ਇਜ਼ਾਫਾ ਨਹੀਂ ਕਰ ਸਕਦੇ ਪਰ ਰੁਕਾਵਟ ਪਾਉਣ ਤੋਂ ਰੋਕਿਆ ਜਾ ਸਕਦਾ ਹੈ।’ ਉਨ੍ਹਾਂ ਕਿਹਾ ਕਿ ਉਹ ਵੀਡੀਓ ਕਾਨਫਰੰਸਿਗ ਜ਼ਰੀਏ ਕੰਮ ਦਾ ਜਾਇਜ਼ਾ ਲੈਂਦੇ ਰਹਿੰਦੇ ਹਨ।

Related posts

ਜਾਣੋ ਕੀ ਹੈ ਇੰਡੋ-ਇਜ਼ਰਾਇਲ ਤਕਨੀਕ, ਇੱਕ ਕਨਾਲ ਵਿੱਚੋਂ ਇੱਕ ਏਕੜ ਜਿੰਨੀ ਕਮਾਈ ਕਰਨ ਦਾ ਦਾਅਵਾ

On Punjab

ਪ੍ਰਧਾਨ ਮੰਤਰੀ ਮੋਦੀ ਨੂੰ ਗਾਲ਼ਾਂ ਕੱਢਣ ਵਾਲਾ ਅਫ਼ਸਰ ਮੁਅੱਤਲ, ਵਾਇਰਲ ਹੋਈ ਸੀ ਵੀਡੀਓ

On Punjab

ਬਿਨਾਂ ਹੈਲਮੇਟ ਮੋਟਰਸਾਈਕਲ ਚਲਾਉਣ ‘ਤੇ ਦਿੱਲੀ ਦੇ ਡਿਪਟੀ ਸੀ.ਐੱਮ ਦਾ ਕੱਟਿਆ ਚਲਾਨ…

On Punjab