PreetNama
ਫਿਲਮ-ਸੰਸਾਰ/Filmy

ਗੈਰੀ ਸੰਧੂ ਅਤੇ ਜ਼ੀ ਖ਼ਾਨ ਨੇ ਵਿਦੇਸ਼ੀ ਧਰਤੀ ਤੇ ਮਸਤੀ ਕਰਦੇ ਹੋਏ ਸਾਂਝੀ ਕੀਤੀ ਤਸਵੀਰ

Garry share G khan Funny pic : ਪੰਜਾਬੀ ਇੰਡਸਟਰੀ ਵਿੱਚ ਆਏ ਦਿਨ ਪੰਜਾਬੀ ਕਲਾਕਾਰ ਆਪਣੀ ਹਰ ਅਪਡੇਟ ਸੋਸ਼ਲ ਮੀਡੀਆ ਤੇ ਸਾਂਝੀ ਕਰਦੇ ਹੀ ਰਹਿੰਦੇ ਹਨ ‘ਤੇ ਇਸ ਨਾਲ ਹੀ ਹੁਣ ਗੱਲ ਕਰਦੇ ਹਾਂ ਪੰਜਾਬੀ ਸਿੰਗਰ ਗੈਰੀ ਸੰਧੂ ਦੇ ਬਾਰੇ ਜਿਨ੍ਹਾਂ ਨੇ ਹਾਲ ਹੀ ਵਿੱਚ ਆਪਣੇ ਇੰਸਟ੍ਰਾਗ੍ਰਾਮ ਤੇ ਇੱੱਕ ਨਵੀਂ ਪੋਸਟ ਆਪਣੇ ਫੈਨਜ਼ ਦੇ ਲਈੇ ਸ਼ੇਅਰ ਕੀਤੀ ਹੈ। ਤੁਹਾਨੂੰ ਦੱਸ ਦੇਈਏ ਕਿ ਗੈਰੀ ਸੰਧੂ ਨੇ ਪਸੋਟ ਰਾਹੀਂ ਆਪਣੇ ਨਵੇਂ ਗੀਤ ‘ਬੋਤਲ’ ਬਾਰੇ ਦਰਸ਼ਕਾਂ ਨੂੰ ਜਾਣੂ ਕਰਵਾਇਆ ਹੈ ਤੇ ਇਸ ਗੀਤ ਨੂੰ ਉਨ੍ਹਾਂ ਨੇ ਆਪਣੀ ਮਿੱਠੀ ਆਵਾਜ਼ ਦੇ ਨਾਲ ਸ਼ਿੰਗਾਰਿਆ ਵੀ ਹੈ।

ਰੋਮਾਂਟਿਕ ਗਾਣੇ ਦੇ ਬੋਲ ਵੀ ਖੁਦ ਗੈਰੀ ਸੰਧੂ ਦੀ ਕਲਮ ‘ਚੋਂ ਹੀ ਨਿਕਲੇ ਨੇ ਤੇ ਮਿਊਜ਼ਿਕ ਇਕਵਿੰਦਰ ਸਿੰਘ ਨੇ ਦਿੱਤਾ ਹੈ। ਗਾਣੇ ਦੀ ਵੀਡੀਓ ਨੂੰ ਡਾਇਰੈਕਟ ਖੁਦ ਗੈਰੀ ਨੇ ਹੀ ਕੀਤਾ ਹੈ। ਉਨ੍ਹਾਂ ਦਾ ਨਵਾਂ ਗੀਤ ਟਰੈਂਡਿੰਗ ‘ਚ ਤਾਂ ਛਾਇਆ ਹੀ ਹੋਇਆ ਹੈ ਤੇ ਨਾਲ ਹੀ ਨੌਜਵਾਨਾਂ ਦੇ ਸਿਰ ਚੜ੍ਹ ਕੇ ਬੋਲ ਰਿਹਾ ਹੈ।
ਪੰਜਾਬੀ ਗੀਤਕਾਰ ਗੈਰੀ ਸੰਧੂ ਨੇ ਇੰਸਟਾਗ੍ਰਾਮ ਅਕਾਊਂਟ ਉੱਤੇ ਜੀ ਖ਼ਾਨ ਦੇ ਨਾਲ ਇੱਕ ਤਸਵੀਰ ਸਾਂਝੀ ਕੀਤੀ ਹੈ। ਇਸ ਤਸਵੀਰ ਨੂੰ ਉਨ੍ਹਾਂ ਨੇ ਕੋਈ ਕੈਪਸ਼ਨ ਤਾਂ ਨਹੀਂ ਦਿੱਤੀ ਪਰ ਫੋਟੋ ‘ਚ ਦੋਵੇਂ ਮਸਤੀ ਕਰਦੇ ਹੋਏ ਨਜ਼ਰ ਆ ਰਹੇ ਹਨ। ਗੈਰੀ ਸੰਧੂ ਤਸਵੀਰ ਵਿਚ ਆਪਣੇ ਚੇਲੇ ਜੀ ਖ਼ਾਨ ਨੂੰ ਮੋਢਿਆਂ ਉੱਤੇ ਬਿਠਾਉਣ ਦੀ ਕੋਸ਼ਿਸ਼ ਕਰਦੇ ਹੋਏ ਨਜ਼ਰ ਆ ਰਹੇ ਹਨ। ਇਸ ਪੋਸਟ ਨੂੰ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ਜੀ ਖ਼ਾਨ ਦੀ ‘ਬੋਤਲ’ ਗਾਣੇ ਉੱਤੇ ਭੰਗੜੇ ਪਾਉਂਦੇ ਹੋਇਆ ਦਾ ਵੀਡੀਓ ਵੀ ਆਪਣੇ ਸੋਸ਼ਲ ਮੀਡੀਆ ਉੱਤੇ ਸਾਂਝਾ ਕੀਤਾ ਹੈ।

ਗੈਰੀ ਸੰਧੂ ਵਾਂਗ ਜੀ ਖ਼ਾਨ ਵੀ ਬੁਲੰਦ ਆਵਾਜ਼ ਦੇ ਮਾਲਿਕ ਹਨ। ਉਹ ਆਪਣੀ ਮਿਹਨਤ ਸਦਕਾ ਸਫਲਤਾ ਦੀ ਬੁਲੰਦੀਆਂ ਨੂੰ ਛੂਹ ਰਹੇ ਹਨ ਅਤੇ ਜੀ ਖ਼ਾਨ ਦੇ ਕਈ ਗੀਤ ‘ਮੁੰਡੇ ਚੰਡੀਗੜ੍ਹ ਸ਼ਹਿਰ ਦੇ’, ‘ਫਾਸਲੇ’, ‘ਰੋਏ ਆਂ’, ‘ਗੋਰਾ ਰੰਗ’ ਆਦਿ ਪੰਜਾਬੀ ਗੀਤਾਂ ਨਾਲ ਮਿਊਜ਼ਿਕ ਇੰਡਸਟਰੀ ‘ਚ ਆਪਣੀ ਵੱਖਰੀ ਜਗ੍ਹਾ ਬਣਾ ਚੁੱਕੇ ਹਨ।

*-

Related posts

ਮਸ਼ਹੂਰ ਮਾਡਲ ਸੋਫੀਆ ਦੀ ਮੌਤ, ਖਤਰਨਾਕ ਸੈਲਫੀ ਲੈਣ ਦੀ ਕੋਸ਼ਿਸ਼ ‘ਚ ਗਵਾਈ ਜਾਨ

On Punjab

ਆਮਿਰ ਖਾਨ ਨੇ ਪੂਰੀ ਕੀਤੀ ਸਿਤਾਰੇ ਜ਼ਮੀਨ ਪਰ ਦੀ ਸ਼ੂਟਿੰਗ, ਫਿਲਮ ਨੂੰ ਸੁਪਰਹਿੱਟ ਬਣਾਉਣ ਲਈ ਅਜ਼ਮਾਉਣਗੇ ਇਹ ਫਾਰਮੂਲਾ

On Punjab

ਸੁਸ਼ਾਂਤ ਸਿੰਘ ਖੁਦਕੁਸ਼ੀ ਮਾਮਲੇ ‘ਚ ਸੰਜੇ ਲੀਲਾ ਬੰਸਾਲੀ ਤੋਂ ਪੁੱਛ ਗਿੱਛ, ਹੋਏ ਕਈ ਖੁਲਾਸੇ

On Punjab