26.38 F
New York, US
December 26, 2024
PreetNama
ਸਮਾਜ/Social

ਚਲ ਦਿਲਾਂ

ਚਲ ਦਿਲਾਂ,ਚਲ ਚੱਲੀਏ ਉੱਥੇ,
ਜਿੱਥੇ ਲੱਗਣ ਦਿਲਾਂ ਦੇ ਮੇਲੇ।
ਇਹ ਦੁਨੀਆ ਵਿੱਚ ਤੇਰਾ ਕੋਈ ਨਾ ਸਾਥੀ,
ਇੱਥੇ ਸਭ ਜਿਸਮਾਂ ਦੇ ਮੇਲੇ।
ਚੱਲ ਦਿਲਾਂ, ਚੱਲ ਚੱਲੀਏ…..
ਜਿਸਮਾਂ ਦੀਆਂ ਇੱਥੇ ਬਾਤਾਂ ਪਾਉਂਦੇ,
ਇੱਥੇ ਕੋਈ ਰੂਹ ਵੱਲ ਨਾ ਵੇਖੇ।
ਪਾਉੰਣ ਤਾਂ ਇੱਥੇ ਮੁੱਹਬਤ ਬਾਤਾਂ,
ਪਰ ਆ ਮੁੱਕਣ ਜਿਸਮਾਂ ਦੇ ਮੇਲੇ।
ਚੱਲ ਦਿਲਾਂ, ਚੱਲ ਚੱਲੀਏ ਉੱਥੇ…….
ਗੁਰੀ ਇੱਥੇ ਨਾ ਮਿਲਣ ਸੱਚੇ ਆਸ਼ਿਕ,
ਸਭ ਜਿਸਮਾਂ ਦੀ ਚਾਹਤ ਰੱਖਣ।
ਚੱਲ ਦਿਲਾਂ, ਚੱਲ ਚੱਲੀਏ ਉੱਥੇ…….

ਰੂਹਦੀਪ ਗੁਰੀ

Related posts

Russia Ukraine War : ਕੀਵ ‘ਚ ਰੂਸੀ ਮਿਜ਼ਾਈਲ ਹਮਲੇ ਫਿਰ ਤੇਜ਼, ਯੂਕਰੇਨ ਨੇ ਰੂਸ ‘ਤੇ ਬੇਲਾਰੂਸ ਨੂੰ ਯੁੱਧ ‘ਚ ਘਸੀਟਣ ਦਾ ਲਾਇਆ ਦੋਸ਼

On Punjab

Palace On Wheels: 25 ਸਤੰਬਰ ਤੋਂ ਪਟੜੀਆਂ ‘ਤੇ ਦੌੜੇਗੀ ਭਾਰਤ ਦੀ ਰਾਇਲ ਟਰੇਨ, ਸ਼ਾਹੀ ਅੰਦਾਜ਼ ‘ਚ ਦੇਸ਼ ਦੀ ਸੈਰ ਕਰਨ ਦਾ ਮਿਲੇਗਾ ਮੌਕਾ ਰਾਜਸਥਾਨ ਦੀ ਸ਼ਾਨ ਪੈਲੇਸ ਆਨ ਵ੍ਹੀਲਜ਼ (Palace On Wheels) 25 ਸਤੰਬਰ ਤੋਂ ਇਕ ਵਾਰ ਫਿਰ ਪਟੜੀ ‘ਤੇ ਚੱਲਣ ਲਈ ਤਿਆਰ ਹੈ। 2 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਨਾਲ ਮੁਰੰਮਤ ਕਰਨ ਤੋਂ ਬਾਅਦ, ਇਹ ਸ਼ਾਹੀ ਰੇਲ ਯਾਤਰੀਆਂ ਨੂੰ ਲਗਜ਼ਰੀ ਟੂਰ ਦੇਣ ਲਈ ਪੂਰੀ ਤਰ੍ਹਾਂ ਤਿਆਰ ਹੈ। ਆਓ ਤੁਹਾਨੂੰ ਦੱਸਦੇ ਹਾਂ ਉਨ੍ਹਾਂ ਦੀ ਸ਼ਾਹੀ ਯਾਤਰਾ ਨਾਲ ਜੁੜੀ ਹਰ ਛੋਟੀ-ਵੱਡੀ ਜਾਣਕਾਰੀ।

On Punjab

ਟਰੰਪ ਨੇ ਪੂਤਿਨ ਨੂੰ ਕਾਲ ਕਰ ਕੇ ਯੂਕਰੇਨ ਜੰਗ ਦੇ ਖ਼ਾਤਮੇ ’ਤੇ ਦਿੱਤਾ ਜ਼ੋਰ: ਰਿਪੋਰਟ

On Punjab