PreetNama
ਖਾਸ-ਖਬਰਾਂ/Important News

ਚਿੱਲੀ ਦਾ ਮਿਲਟਰੀ ਜਹਾਜ਼ 38 ਯਾਤਰੀਆਂ ਸਮੇਤ ਹੋਇਆ ਲਾਪਤਾ

Chile military plane disappears: ਚਿੱਲੀ: ਦੱਖਣੀ ਚਿੱਲੀ ਵਿਚ ਮੰਗਲਵਾਰ ਨੂੰ ਇਕ ਮਿਲਟਰੀ ਜਹਾਜ਼ ਦੇ ਲਾਪਤਾ ਹੋਣ ਦੀ ਖਬਰ ਸਾਹਮਣੇ ਆਈ ਹੈ । ਦੱਸਿਆ ਜਾ ਰਿਹਾ ਹੈ ਕਿ ਇਸ ਜਹਾਜ਼ ਵਿੱਚ 38 ਯਾਤਰੀ ਸਵਾਰ ਸਨ । ਸੂਤਰਾਂ ਅਨੁਸਾਰ ਇਸ ਜਹਾਜ਼ ਵਿੱਚ 21 ਕਰੂ ਮੈਂਬਰਾਂ ਅਤੇ 17 ਯਾਤਰੀ ਸਵਾਰ ਸਨ, ਜਿਨ੍ਹਾਂ ਨਾਲ ਭਰਿਆ ਜਹਾਜ਼ ਅਚਾਨਕ ਲਾਪਤਾ ਹੋ ਗਿਆ । ਇਸ ਜਹਾਜ਼ ਨਾਲ ਫਿਲਹਾਲ ਸੰਪਰਕ ਨਹੀਂ ਕੀਤਾ ਜਾ ਸਕਿਆ ਹੈ ।

ਦੱਸਿਆ ਜਾ ਰਿਹਾ ਹੈ ਕਿ ਹੈਰਕੁਲਸ ਸੀ-130 ਏਅਰਕ੍ਰਾਫਟ ਨੇ ਸ਼ਾਮ 4.55 ਵਜੇ ਪੁਟਾਨਾ ਅਰੇਨਜ਼ ਤੋਂ ਉਡਾਣ ਭਰੀ ਸੀ ਤੇ ਫਿਰ ਸ਼ਾਮ 6 ਵਜੇ ਨੂੰ ਆਪਰੇਟਰ ਨਾਲੋਂ ਇਸ ਦਾ ਸੰਪਰਕ ਟੁੱਟ ਗਿਆ । ਇਸ ਜਹਾਜ਼ ਦੇ ਲਾਪਤਾ ਹੋਣ ਤੋਂ ਬਾਅਦ ਸਰਚ ਤੇ ਰੈਸਕਿਊ ਟੀਮਾਂ ਨੂੰ ਅਲਰਟ ਕਰ ਦਿੱਤਾ ਗਿਆ ਹੈ । ਦੱਸਿਆ ਜਾ ਰਿਹਾ ਹੈ ਕਿ ਕਰਮਚਾਰੀਆਂ ਵੱਲੋਂ ਚਿੱਲੀ ਬੇਸ ‘ਤੇ ਫਲੋਟਿੰਗ ਬਾਲਣ ਸਪਲਾਈ ਲਾਈਨ ਅਤੇ ਹੋਰ ਉਪਕਰਣਾਂ ਦੀ ਜਾਂਚ ਕਰਨ ਲਈ ਇਸਦੀ ਉਡਾਣ ਭਰੀ ਗਈ ਸੀ ।

ਇਸ ਘਟਨਾ ਤੋਂ ਬਾਅਦ ਚਿੱਲੀ ਦੇ ਰਾਸ਼ਟਰਪਤੀ ਸੇਬੇਸਟੀਅਨ ਪਿਨੇਰਾ ਵੱਲੋਂ ਟਵੀਟ ਕੀਤਾ ਗਿਆ ਹੈ । ਜਿਸ ਵਿੱਚ ਉਨ੍ਹਾਂ ਕਿਹਾ ਕਿ ਉਹ ਹਵਾਈ ਸੈਨਾ ਦੇ ਮੁੱਖ ਦਫਤਰਾਂ ਦੀ ਨਿਗਰਾਨੀ ਦੇ ਕੰਮਾਂ ਦੌਰਾਨ ਆਪਣੇ ਰੱਖਿਆ ਅਤੇ ਗ੍ਰਹਿ ਮੰਤਰੀਆਂ ਦੇ ਨਾਲ ਸਨ । ਇਸ ਸਬੰਧੀ ਚੌਥੇ ਏਅਰ ਬ੍ਰਿਗੇਡ ਦੇ ਜਨਰਲ ਐਡੁਆਰਡੋ ਮਸਕੀਰਾ ਨੇ ਸਥਾਨਕ ਮੀਡੀਆ ਨੂੰ ਦੱਸਿਆ ਕਿ ਲਾਪਤਾ ਜਹਾਜ਼ ਦੀ ਭਾਲ ਕੀਤੀ ਜਾ ਰਹੀ ਹੈ ।

ਉਨ੍ਹਾਂ ਕਿਹਾ ਕਿ ਇਸ ਮਿਲਟਰੀ ਜਹਾਜ਼ ਦੇ ਲਾਪਤਾ ਹੋਣ ਸਮੇਂ ਪਾਣੀ ਵਾਲਾ ਜਹਾਜ਼ ਉਸ ਖੇਤਰ ਵਿੱਚ ਹੀ ਸੀ, ਜਿੱਥੇ ਸੰਪਰਕ ਖਤਮ ਹੋਣ ‘ਤੇ ਜਹਾਜ਼ ਨੂੰ ਹੋਣਾ ਚਾਹੀਦਾ ਸੀ । ਮਸਕੀਰਾ ਨੇ ਕਿਹਾ ਕਿ ਜਿਸ ਸਮੇਂ ਜਹਾਜ਼ ਦਾ ਸੰਪਰਕ ਟੁੱਟਿਆ ਉਸ ਸਮੇਂ ਜਹਾਜ਼ ਨੂੰ ਅੰਟਾਰਕਟਿਕ ਬੇਸ ਦੇ ਤਕਰੀਬਨ ਅੱਧੇ ਰਸਤੇ ਵਿੱਚ ਹੋਣਾ ਚਾਹੀਦਾ ਸੀ । ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਇਸ ਲਾਪਤਾ ਜਹਾਜ਼ ਦੇ ਪਾਇਲਟ ਨੂੰ ਬਹੁਤ ਤਜ਼ਰਬਾ ਸੀ, ਜਿਸ ਕਾਰਨ ਉਸਨੂੰ ਸੋਮਵਾਰ ਰਾਤ ਤੱਕ ਵਾਪਸ ਆ ਜਾਣਾ ਚਾਹੀਦਾ ਸੀ ।

Related posts

ਫਲੋਰੀਡਾ ਦੇ ਸ਼ਾਪਿੰਗ ਮਾਲ ‘ਚ ਗੋਲ਼ੀਬਾਰੀ, ਇਕ ਦੀ ਮੌਤ; ਕਈ ਜ਼ਖ਼ਮੀ ਹਮਲਾਵਰ ਫਰਾਰ

On Punjab

ਸ਼ਾਹਰੁਖ ਖਾਨ ਦੀ ਪਤਨੀ ਗੌਰੀ ਖਾਨ ਨੂੰ ਈਡੀ ਨੇ ਭੇਜਿਆ ਨੋਟਿਸ 9 hours ago

On Punjab

ਕੈਨੇਡਾ ਨਿਊਜ਼: ਨਵਜੋਤ ਸਿੱਧੂ ਦੇ ‘ਕੈਂਸਰ ਵਿਰੋਧੀ’ ਨੁਸਖ਼ੇ ਦੀ ਗੂੰਜ ਕੈਨੇਡਾ ’ਚ ਵੀ ਪਈ

On Punjab