63.68 F
New York, US
September 8, 2024
PreetNama
ਖਬਰਾਂ/News

ਚੋਣਾਂ ਦੇ ਮਾਹੌਲ ’ਚ ਇੱਕ ਕਰੋੜ ਦੀ ਪੁਰਾਣੀ ਕਰੰਸੀ ਤੇ ਹਥਿਆਰ ਬਰਾਮਦ

ਪਟਿਆਲਾ: ਚੋਣ ਕਮਿਸ਼ਨ ਵੱਲੋਂ ਚੋਣ ਜ਼ਾਬਤਾ ਲਾਏ ਜਾਣ ਪਿੱਛੋਂ ਪੁਲਿਸ ਥਾਂ-ਥਾਂ ਛਾਪੇਮਾਰੀ ਕਰ ਰਹੀ ਹੈ। ਇਸੇ ਦੌਰਾਨ ਪਟਿਆਲਾ ਪੁਲਿਸ ਨੂੰ ਨਾਕਾਬੰਦੀ ਦੌਰਾਨ ਇੱਕ ਕਰੋੜ ਦੀ ਪੁਰਾਣੀ ਤੇ ਇੱਕ ਲੱਖ 54 ਹਜ਼ਾਰ ਦੀ ਨਵੀਂ ਕਰੰਸੀ ਬਰਾਮਦ ਹੋਈ ਹੈ। ਇਸ ਤੋਂ ਇਲਾਵਾ 452 ਬੋਰ ਦਾ ਪਿਸਤੌਲ, 9 ਚੱਲੇ ਹੋਏ ਤੇ 13 ਜ਼ਿੰਦਾ ਕਾਰਤੂਸ ਵੀ ਮਿਲੇ ਹਨ।

ਪਟਿਆਲਾ ਪੁਲਿਸ ਨੇ ਇਨਕਮ ਟੈਕਸ ਵਿਭਾਗ, ਈਡੀ ਤੇ ਚੋਣ ਕਮਿਸ਼ਨ ਨੂੰ ਇਸ ਪੂਰੇ ਮਾਮਲੇ ਬਾਰੇ ਜਾਣਕਾਰੀ ਦੇ ਦਿੱਤੀ ਹੈ। ਪੁਲਿਸ ਇਸ ਮਾਮਲੇ ਦੀ ਜਾਂਚ ਵਿੱਚ ਜੁਟ ਗਈ ਹੈ। ਸ਼ੁਰੂਆਤੀ ਜਾਂਚ ਦੌਰਾਨ ਪਤਾ ਲੱਗਾ ਹੈ ਕਿ ਇੰਨੀ ਕਰੰਸੀ ਤੇ ਹਥਿਆਰ ਲੈ ਕੇ ਮੁਲਜ਼ਮ ਅੰਬਾਲਾ ਤੋਂ ਚੱਲੇ ਸੀ ਤੇ ਇਨ੍ਹਾਂ ਨੇ ਪਟਿਆਲਾ ਤੋਂ ਵੀ ਅੱਗੇ ਜਾਣਾ ਸੀ। ਪਟਿਆਲਾ ਪੁਲਿਸ ਇਸ ਪੂਰੇ ਮਾਮਲੇ ਦੀ ਬਾਰੀਕੀ ਨਾਲ ਜਾਂਚ ਕਰ ਰਹੀ ਹੈ।

Related posts

Meta ਨਾਲ ਜੁੜੇ ਫੇਸਬੁੱਕ, ਇੰਸਟਾਗ੍ਰਾਮ ਤੇ ਵਟਸਐਪ ਅਮਰੀਕਾ ‘ਚ ਹੋਏ down, 20 ਹਜ਼ਾਰ ਤੋਂ ਜ਼ਿਆਦਾ ਯੂਜ਼ਰਸ ਨੂੰ ਕਰਨਾ ਪਿਆ ਪਰੇਸ਼ਾਨੀ ਦਾ ਸਾਹਮਣਾ

On Punjab

ਆਪਣੇ ਖ਼ਿਲਾਫ਼ ਦੋਸ਼ਾਂ ’ਚੋਂ ਬੇਦਾਗ਼ ਹੋ ਕੇ ਨਿਕਲਾਂਗੀ: ਕਵਿਤਾ

On Punjab

ਲੀਗਲ ਲਿਟਰੇਸੀ ਕਲੱਬ ਸਾਂਦੇ ਹਾਸ਼ਮ ਵਲੋਂ ਬਾਲ ਮਜਦੂਰੀ ਵਿਸ਼ੇ ਤੇ ਕਰਵਾਏ ਲੇਖ ਮੁਕਾਬਲੇ

Pritpal Kaur