51.6 F
New York, US
October 18, 2024
PreetNama
ਰਾਜਨੀਤੀ/Politics

ਚੰਡੀਗੜ੍ਹ ਨਗਰ ਨਿਗਮ ‘ਚ ਧਮਾਕੇਦਾਰ ਐਂਟਰੀ ‘ਤੇ ਬੋਲੇ AAP ਮੁਖੀ ਅਰਵਿੰਦ ਕੇਜਰੀਵਾਲ; ਹੁਣ ਪੰਜਾਬ ਬਦਲਾਅ ਲਈ ਤਿਆਰ

ਚੰਡੀਗੜ੍ਹ ਨਗਰ ਨਿਗਮ ਚੋਣਾਂ ‘ਚ ਆਮ ਆਦਮੀ ਪਾਰਟੀ ਨੂੰ ਜਿੱਤ ਮਿਲੀ ਹੈ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਪੰਜਾਬ ‘ਚ ਜਨਤਾ ਬਦਲਾਅ ਚਾਹੁੰਦੀ ਹੈ। ਇਸ ਲਈ ਚੰਡੀਗੜ੍ਹ ਦੇ ਲੋਕਾਂ ਨੇ ਅੱਜ ਭ੍ਰਿਸ਼ਟ ਰਾਜਨੀਤੀ ਨੂੰ ਨਕਾਰਦੇ ਹੋਏ AAP ਦੀ ਇਮਾਨਦਾਰ ਸਿਆਸਤ ਨੂੰ ਚੁਣਿਆ ਹੈ। ਦਰਅਸਲ ਚੰਡੀਗੜ੍ਹ ‘ਚ ਭਾਜਪਾ ਦੇ ਮੇਅਰ, ਸਾਬਕਾ ਮੇਅਰ, ਪਾਰਟੀ ਪ੍ਰਧਾਨ ਅਤੇ ਭਾਜਪਾ ਯੁਵਾ ਮੋਰਚਾ ਦੇ ਪ੍ਰਧਾਨ ਚਾਰੋਂ ਹੀ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਤੋਂ ਹਾਰ ਗਏ ਹਨ। ਇਸ ਕਾਰਨ ਆਮ ਆਦਮੀ ਪਾਰਟੀ ਦੇ ਆਗੂ ਬੇਹੱਦ ਖੁਸ਼ ਹਨ ਤੇ ਅਰਵਿੰਦ ਕੇਜਰੀਵਾਲ ਨੇ ਸੋਸ਼ਲ ਮੀਡੀਆ ਰਾਹੀਂ ਲੋਕਾਂ ਵਿੱਚ ਇਹ ਖੁਸ਼ੀ ਸਾਂਝੀ ਕੀਤੀ ਹੈ।

ਦਰਅਸਲ ਚੰਡੀਗੜ੍ਹ ਨਿਗਮ ਚੋਣਾਂ ‘ਚ ਸ਼੍ਰੋਮਣੀ ਅਕਾਲੀ ਦਲ ਨੂੰ ਸਿਰਫ਼ ਇੱਕ ਸੀਟ ਮਿਲੀ ਹੈ। ਜਾਣਕਾਰੀ ਮੁਤਾਬਕ ਨਿਗਮ ਚੋਣਾਂ ‘ਚ ਭਾਜਪਾ ਅਤੇ ਆਮ ਆਦਮੀ ਪਾਰਟੀ ਵਿਚਾਲੇ ਕਾਂਟੇ ਦੀ ਟੱਕਰ ਸੀ। ਭਾਜਪਾ ਲਈ ਸਭ ਤੋਂ ਵੱਡੀ ਚੁਣੌਤੀ ਇਹ ਸੀ ਕਿ ਵਾਰਡ 17 ‘ਚ ਮੇਅਰ ਰਹੇ ਰਵਿਕਾਂਤ ਸ਼ਰਮਾ ਵੀ ਆਮ ਆਦਮੀ ਪਾਰਟੀ ਦੇ ਸਾਹਮਣੇ ਆਪਣਾ ਬਚਾਅ ਨਹੀਂ ਕਰ ਸਕੇ। ਹਾਲਾਂਕਿ ਭਾਜਪਾ ਦੇ ਡਿਪਟੀ ਮੇਅਰ ਮਹੇਸ਼ਇੰਦਰ ਸਿੱਧੂ ਮਾਮੂਲੀ ਵੋਟਾਂ ਨਾਲ ਜਿੱਤ ਗਏ ਹਨ। ਇਸ ਦੇ ਨਾਲ ਹੀ ਦਿੱਲੀ ‘ਚ ‘ਆਪ’ ਆਗੂ ਰਾਘਵ ਚੱਢਾ ਨੇ ਵੀ ਚੰਡੀਗੜ੍ਹ ਨਿਗਮ ਚੋਣਾਂ ਜਿੱਤਣ ‘ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਹੈ।

ਉਨ੍ਹਾਂ ਇਸ ਲਈ ‘ਆਪ’ ਅਤੇ ਅਰਵਿੰਦ ਕੇਜਰੀਵਾਲ ਵੱਲੋਂ ਚੰਡੀਗੜ੍ਹ ਵਾਸੀਆਂ ਦਾ ਧੰਨਵਾਦ ਕੀਤਾ। ਲੋਕਾਂ ਨੇ ਸਾਡੇ ਵਰਗੀ ਛੋਟੀ ਤੇ ਇਮਾਨਦਾਰ ਪਾਰਟੀ ਨੂੰ ਲੋਕਾਂ ਨੇ ਇੰਨਾ ਪਿਆਰ ਅਤੇ ਵਿਸ਼ਵਾਸ ਦਿੱਤਾ ਹੈ, ਜਿਸ ਨੇ ਪਹਿਲੀ ਵਾਰ ਇੱਥੇ ਚੋਣ ਲੜੀ ਹੈ। ਚੰਡੀਗੜ੍ਹ ਸਿਰਫ਼ ਟ੍ਰੇਲਰ ਹੈ, ਪੰਜਾਬ ਫ਼ਿਲਮ ਹੈ। ਚੰਡੀਗੜ੍ਹ ਦੇ ਲੋਕਾਂ ਨੇ ਸਭ ਨੂੰ ਨਕਾਰ ਕੇ ‘ਆਪ’ ਨੂੰ ਚੁਣਿਆ ਹੈ। ਇਸ ਤੋਂ ਸਪੱਸ਼ਟ ਹੈ ਕਿ ਪੰਜਾਬ ਦੇ ਲੋਕ ਬਦਲਾਅ ਚਾਹੁੰਦੇ ਹਨ।

Related posts

ਤਾਂ ਕੈਪਟਨ ਤ੍ਰਿਣਮੂਲ ਕਾਂਗਰਸ ਦੀ ਤਰਜ਼ ‘ਤੇ ਬਣਾਉਣਗੇ ਨਵੀਂ ਪਾਰਟੀ, ਕਰੀਬੀ ਕਾਂਗਰਸੀ ਆਗੂ ਨੇ ਦਿੱਤਾ ਇਸ਼ਾਰਾ

On Punjab

ਪੀਐਮ ਮੋਦੀ 17 ਜੁਲਾਈ ਨੂੰ ਯੂਐਨ ਦੀ ਅਹਿਮ ਬੈਠਕ ਨੂੰ ਕਰਨਗੇ ਸੰਬੋਧਨ, ਇਨ੍ਹਾਂ ਮੁੱਦਿਆਂ ‘ਤੇ ਹੋਵੇਗੀ ਬੈਠਕ

On Punjab

ਅਕਾਲੀ ਦਲ ਦੇ ਜਾਣ ਨਾਲ NDA ‘ਚੋਂ ਡਿੱਗਿਆ ਆਖਰੀ ਸਤੰਭ- ਸ਼ਿਵਸੇਨਾ

On Punjab