PreetNama
ਖਾਸ-ਖਬਰਾਂ/Important News

ਚੰਦਰਯਾਨ-2′ ਦੀ ਤਕਨੀਕੀ ਖ਼ਰਾਬੀ ਦੂਰ ਹੋਣ ਮਗਰੋਂ ਅਗਲੇ ਹਫਤੇ ਹੋ ਸਕਦੀ ਲੌਂਚਿੰਗ

ਚੇਨਈਭਾਰਤੀ ਪੁਲਾੜ ਏਜੰਸੀ ਨੇ ਆਪਣੇ ਜੀਓਸਿੰਕ੍ਰੋਨਸ ਸੈਟੇਲਾਈਟ ਲੌਂਚ ਵਹੀਕਲ ਮਾਰਕ-3 ‘ਚ ਆਈ ਤਕਨੀਕੀ ਗੜਬੜੀ ਨੂੰ ਠੀਕ ਕਰ ਲਿਆ ਹੈ। ਰਾਕੇਟ ਦੀ ਸਥਿਤੀ ਬਾਰੇ ਅਜੇ ਅਧਿਕਾਰਕ ਤੌਰ ‘ਤੇ ਕੋਈ ਬਿਆਨ ਸਾਹਮਣੇ ਨਹੀਂ ਆਇਆ। ਸੋਮਵਾਰ ਨੂੰ ਚੰਦਰਯਾਨ-2′ ਨੇ ਪੁਲਾੜ ਲਈ ਉਡਾਣ ਭਰਨੀ ਸੀਪਰ ਤਕਨੀਕੀ ਖ਼ਰਾਬੀ ਕਰਕੇ ਇਸ ਨੂੰ ਰੱਦ ਕਰ ਦਿੱਤਾ ਗਿਆ ਸੀ।

ਭਾਰਤੀ ਪੁਲਾੜ ਰਿਸਰਚ ਸੰਗਠਨ ਦੇ ਅਧਿਕਾਰੀਆਂ ਤੋਂ ਪਤਾ ਲੱਗਿਆ ਹੈ ਕਿ ਗੜਬੜੀ ਨੂੰ ਸੁਧਾਰ ਲਿਆ ਗਿਆ ਹੈ। ਇੱਕ ਅਧਿਕਾਰੀ ਦਾ ਕਹਿਣਾ ਹੈ ਕਿ ਰਾਕੇਟ ਦੇ ਲੌਂਚ ਲਈ ਕਈ ਤਾਰੀਖ਼ਾਂ ‘ਤੇ ਵਿਚਾਰ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਦੱਸਿਆ ਕਿ ਲੌਂਚ ਦੀ ਤਾਰੀਖ਼ 20 ਤੋਂ 23 ਜੁਲਾਈ ਵਿਚਾਲੇ ਰੱਖੀ ਜਾ ਸਕਦੀ ਹੈ।

ਰਾਕੇਟ ਨੂੰ ਭਾਰਤ ਦੇ ਦੂਜੇ ਚੰਦਰਮਾ ਮਿਸ਼ਨ ਚੰਦਰਯਾਨ-2 ਨਾਲ ਸੋਵਾਰ ਤੜਕੇ 2:51 ‘ਤੇ ਉਡਾਣ ਭਰਨੀ ਸੀ ਪਰ ਅਧਿਕਾਰੀਆਂ ਨੂੰ ਇਸ ਦੀ ਲੌਂਚਿੰਗ ਤੋਂ ਇੱਕ ਘੰਟਾ ਪਹਿਲਾਂ ਹੀ ਖਾਮੀ ਦਾ ਪਤਾ ਲੱਗਿਆ ਜਿਸ ਦੇ ਚੱਲਦਿਆਂ ਲੌਂਚਿੰਗ ਨੂੰ ਕੈਂਸਲ ਕਰ ਦਿੱਤਾ ਗਿਆ।

Related posts

ਸੁਪਰੀਮ ਕੋਰਟ ਜ਼ਿਲ੍ਹਾ ਜੱਜਾਂ ਦੀਆਂ ਪੈਨਸ਼ਨਾਂ ਸਬੰਧੀ ਸ਼ਿਕਾਇਤਾਂ ਤੋਂ ਚਿੰਤਤ

On Punjab

550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪਾਕਿਸਤਾਨ ਵੱਲੋਂ 50 ਰੁਪਏ ਦਾ ਸਿੱਕਾ ਲਾਂਚ, ਵੇਖੋ ਤਸਵੀਰਾਂ

On Punjab

ਦੂਜੇ ਵਿਸ਼ਵ ਯੁੱਧ ਦੇ 112 ਸਾਲਾ ਸਭ ਤੋਂ ਬਜ਼ੁਰਗ ਜੋਧੇ ਦੀ ਮੌਤ

Pritpal Kaur