ਛੇਵੇਂ ਪਾਤਸ਼ਾਹ ਸਾਹਿਬ ਸ੍ਰੀ ਹਰਗੋਬਿੰਦ ਸਾਹਿਬ ਜੀ ਦਾ ਗੁਰਤਾ ਗੱਦੀ ਦਿਵਸ, ਮੀਰੀ ਪੀਰੀ ਤੇ ਸਿੱਖ ਇਤਿਹਾਸ ਨੂੰ ਦਰਸਾਏਗੀ ਫਿਲਮ “ਦਾਸਤਾਨ ਏ ਮੀਰੀ ਪੀਰੀ”,ਛੇਵੇਂ ਪਾਤਸ਼ਾਹ ਮੀਰੀ ਪੀਰੀ ਦੇ ਮਾਲਿਕ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਜਨਮ 1595 ਈ. ਨੂੰ ਪਿਤਾ ਗੁਰੂ ਅਰਜਨ ਦੇਵ ਜੀ ਅਤੇ ਮਾਤਾ ਗੰਗਾ ਜੀ ਦੇ ਗ੍ਰਹਿ ਪਿੰਡ ਵਡਾਲੀ ਜ਼ਿਲ੍ਹਾ ਅੰਮ੍ਰਿਤਸਰ ‘ਚ ਹੋਇਆ।ਮੀਰੀ ਪੀਰੀ ਦੇ ਮਾਲਕ ਸਾਹਿਬ ਸ੍ਰੀ ਹਰਗੋਬਿੰਦ ਸਾਹਿਬ ਜੀ ਨੂੰ 11 ਸਾਲ ਦੀ ਉਮਰ ਵਿੱਚ ਗੁਰੂ ਗੱਦੀ ਸੌਂਪ ਦਿੱਤੀ ਗਈ ਸੀ।ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਬਾਬਾ ਬੁੱਢਾ ਜੀ ਨੇ ਗੁਰੂ ਗੱਦੀ ‘ਤੇ ਸੁਸ਼ੋਭਿਤ ਕੀਤਾ ਅਤੇ ਦੋ ਤਲਵਾਰਾਂ ਨਾਲ ਤਾਜਪੋਸ਼ੀ ਕੀਤੀ।ਮੀਰੀ ਦਾ ਭਾਵ ਸੀ ਸ਼ਾਨੋਸ਼ੋਕਤ ਨਾਲ ਰਾਜ ਭਾਗ ਨੂੰ ਸੰਭਾਲਣਾ ਤੇ ਲੋੜ ਪੈਣ ਤੇ ਇਸ ਤਲਵਾਰ ਨੂੰ ਆਪਣੀ ਤੇ ਕਿਸੇ ਹੋਰ ਦੀ ਰੱਖਿਆ ਦੇ ਲਈ ਉਠਾਉਣਾ ਤੇ ਪੀਰੀ ਦਾ ਮਤਲਬ ਸੀ ਉਸ ਪਰਮਾਤਮਾ ਵਾਹਿਗੁਰੂ ਦਾ ਨਾਮ ਹਰ ਵਕਤ ਯਾਦ ਰੱਖਣਾ।ਸਿੱਖ ਧਰਮ ‘ਚ ਗੁਰੂ ਸਾਹਿਬ ਵੱਲੋਂ ਧਾਰਨ ਕੀਤੀਆਂ ਦੋ ਤਲਵਾਰਾਂ ਦਾ ਕੀ ਮਹੱਤਵ ਹੈ ਇਸ ਬਾਰੇ ਜਲਦ ਹੀ ਐਨੀਮੇਟਿਡ ਫ਼ਿਲਮ ਰਿਲੀਜ਼ ਹੋਣ ਜਾ ਰਹੀ ਹੈ, ਜਿਸ ਦਾ ਨਾਮ ਹੈ ‘ਦਾਸਤਾਨ-ਏ-ਮੀਰੀ ਪੀਰੀ’ . ਇਸ ਫ਼ਿਲਮ ਵਿੱਚ ਸਿੱਖ ਧਰਮ ਦੇ ਮਹਾਨ ਇਤਿਹਾਸ ਨੂੰ ਦਰਸਾਇਆ ਗਿਆ ਹੈ। ਉਥੇ ਹੀ ਫ਼ਿਲਮ ਵਿੱਚ ਦੱਸਿਆ ਗਿਆ ਹੈ ਕਿ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਕਿਵੇਂ ਹੋਈ ਨਾਲ ਹੀ ਬੰਦੀ ਛੋੜ ਦਿਵਸ ਕਿਉਂ ਮਨਾਇਆ ਜਾਂਦਾ ਹੈ। ਇਸ ਫਿਲਮ ‘ਚ ਤੁਹਾਨੂੰ ਸ਼ਕਤੀ ਅਤੇ ਭਗਤੀ ਦਾ ਸੁਮੇਲ ਦੇਖਣ ਨੂੰ ਮਿਲੇਗਾ।
ਮਹਾਨ ਸਿੱਖ ਇਤਿਹਾਸ ਨੂੰ ਦਰਸਾਉਂਦੀ ਧਾਰਮਿਕ ਐਨੀਮੈਸ਼ਨ ਫ਼ਿਲਮ ‘ਦਾਸਤਾਨ-ਏ-ਮੀਰੀ ਪੀਰੀ’ 5 ਜੂਨ ਨੂੰ ਰਿਲੀਜ਼ ਹੋ ਜਾ ਰਹੀ ਹੈ ।ਇਸ ਫ਼ਿਲਮ ਦਾ ਨਿਰਮਾਣ ਪ੍ਰੋਡਿਊਸਰ ਮੇਜਰ ਸਿੰਘ, ਗੁਰਮੀਤ ਸਿੰਘ, ਦਿਲਰਾਜ ਸਿੰਘ ਗਿੱਲ, ਮਨਮੋਹਿਤ ਸਿੰਘ ਨੇ ਕੀਤਾ ਹੈ ਜਦੋਂ ਕਿ ਫ਼ਿਲਮ ਦੀ ਕਹਾਣੀ ਗੁਰਜੋਤ ਸਿੰਘ ਵੱਲੋਂ ਲਿਖੀ ਗਈ ਹੈ।