ਜੈਨੇਵਾ: ਇਸ ਸਾਲ ਵਿੱਚ ਹੁਣ ਤੱਖ 38 ਪੱਤਰਕਾਰਾਂ ਦੀ ਹੱਤਿਆ ਹੋਈ ਹੈ। ਇਹ ਅੰਕੜਾ ਦੁਨੀਆ ਦੇ 20 ਦੇਸ਼ਾਂ ਵਿੱਚ ਜਨਵਰੀ ਤੋਂ ਜੂਨ ਤੱਕ ਦਾ ਹੈ। ਸਭ ਤੋਂ ਵੱਧ ਪੱਤਰਕਾਰ ਲੈਟਿਨ ਅਮਰੀਕਾ ਵਿੱਚ ਮਾਰੇ ਗਏ। ਇਨ੍ਹਾਂ ਦੀ ਗਿਣਤੀ 15 ਹੈ। ਇਹ ਖੁਲਾਸਾ ਜੈਨੇਵਾ ਸਥਿਤ ਪ੍ਰੈੱਸ ਐਂਬਲੇਮ ਕੰਪੇਨ ਵੱਲੋਂ ਜਾਰੀ ਰਿਪੋਰਟ ਵਿੱਚ ਹੋਇਆ ਹੈ।
ਇਸ ਰਿਪੋਰਟ ਮੁਤਾਬਕ ਪਿਛਲੇ ਸਾਲ ਦੇ ਮੁਕਾਬਲੇ ਇਸ ਵਾਰ ਅਜਿਹੀਆਂ ਵਾਰਦਾਤਾਂ ਵਿੱਚ 42 ਫੀਸਦੀ ਕਮੀ ਆਈ ਹੈ। ਸਿਰਫ ਮੈਕਸੀਕੋ ਤੇ ਅਫਗਾਨਿਸਤਾਨ ਵਿੱਚ ਸਭ ਤੋਂ ਵੱਧ 14 ਪੱਤਰਕਾਰਾਂ ਦੀ ਹੱਤਿਆ ਹੋਈ। ਸੀਰੀਆ ਤੇ ਇਰਾਕ ਵਿੱਚ ਸੰਘਰਸ਼ ਘਟਣ ਕਰਕੇ ਮੱਧ-ਪੂਰਬੀ ਦੇਸ਼ਾਂ ਵਿੱਚ ਸੁਧਾਰ ਦਰਜ ਕੀਤਾ ਗਿਆ ਹੈ।
ਪ੍ਰੈੱਸ ਐਂਬਲੇਮ ਕੰਪੇਨ ਦੇ ਜਨਰਲ ਸਕੱਥਰ ਬਲੈਸ ਲੈਂਪੇਨ ਨੇ ਕਿਹਾ ਕਿ ਕੌਮਾਂਤਰੀ ਭਾਈਚਾਰੇ ਨੂੰ ਇੱਕ ਆਜ਼ਾਦ ਸੰਸਥਾ ਦੀ ਸਥਾਪਨਾ ਕਰਨੀ ਚਾਹੀਦੀ ਹੈ ਤਾਂ ਜੋ ਇਸ ਸਮੱਸਿਆ ਨਾਲ ਲੜਿਆ ਜਾ ਸਕੇ। ਵੱਖ-ਵੱਖ ਦੇਸ਼ਾਂ ਦੀਆਂ ਸੰਸਥਾਵਾਂ ਪੱਤਰਕਾਰਾਂ ਦੀ ਸੁਰੱਖਿਆ ਦੇ ਸਮਰੱਥ ਨਹੀਂ। ਉਨ੍ਹਾਂ ਕਿਹਾ ਕਿ ਲੈਟਿਨ ਅਮਰੀਕਾ ਸਭ ਤੋਂ ਵੱਧ ਪ੍ਰਭਾਵਿਤ ਹੈ। ਇੱਥੇ 15 ਪੱਤਰਕਾਰਾਂ ਦੀ ਹੱਤਿਆ ਹੋਈ।