24.24 F
New York, US
December 22, 2024
PreetNama
ਖਬਰਾਂ/Newsਖਾਸ-ਖਬਰਾਂ/Important News

ਜਦੋਂ ਸਿੱਖ ਦੀ ਦਸਤਾਰ ਨੇ ਬਚਾਈ ਮਹਿਲਾ ਦੀ ਜਾਨ

ਸ਼੍ਰੀਨਗਰ: ਦੱਖਣੀ ਕਸ਼ਮੀਰ ਦੇ ਕੌਮੀ ਮਾਰਗ ਸਥਿਤ ਅਵੰਤੀਪੋਰਾ ਇਲਾਕੇ ਵਿੱਚ ਸਰਦਾਰ ਦੀ ਦਸਤਾਰ ਗੰਭੀਰ ਜ਼ਖ਼ਮੀ ਔਰਤ ਲਈ ਜੀਵਨਦਾਨ ਬਣ ਗਈ। ਦਰਅਸਲ, ਤੇਜ਼ ਰਫ਼ਤਾਰ ਨਾਲ ਆ ਰਹੇ ਟਰੱਕ ਹੇਠ ਆ ਕੇ ਔਰਤ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਈ। ਖ਼ੂਨ ਨਾਲ ਲਥਪਥ ਔਰਤ ਦੁਆਲੇ ਕਾਫੀ ਭੀੜ ਇਕੱਠੀ ਹੋ ਗਈ ਪਰ ਕਿਸੇ ਨੇ ਕੁਝ ਨਾ ਕੀਤਾ। ਇੱਥੋਂ ਇੱਕ ਸਰਦਾਰ ਗੁਜ਼ਰ ਰਿਹਾ ਸੀ ਤੇ ਉਸ ਨੇ ਆਪਣੀ ਦਸਤਾਰ ਨਾਲ ਔਰਤ ਦੀ ਜਾਨ ਬਚਾਈ।

20 ਸਾਲਾ ਮਨਜੀਤ ਸਿੰਘ ਨੇ ਦੱਸਿਆ ਕਿ ਜਦ ਉਸ ਨੇ ਸੜਕ ‘ਤੇ ਭੀੜ ਦੇਖੀ ਤਾਂ ਤੁਰੰਤ ਰੁਕ ਗਿਆ। ਉਸ ਨੇ ਔਰਤ ਨੂੰ ਜ਼ਖ਼ਮੀ ਹਾਲਤ ਵਿੱਚ ਦੇਖਿਆ ਤੇ ਬਗ਼ੈਰ ਦੇਰ ਕੀਤੇ ਆਪਣੀ ਪੱਗ ਉਤਾਰੀ ਤੇ ਔਰਤ ਦੇ ਜ਼ਖ਼ਮਾਂ ‘ਤੇ ਲਪੇਟ ਦਿੱਤੀ ਤਾਂ ਜੋ ਹੋਰ ਖ਼ੂਨ ਨਾ ਵਗੇ। ਮਨਜੀਤ ਦੀ ਹਿੰਮਤ ਦੇਖ ਹੋਰ ਲੋਕ ਵੀ ਅੱਗੇ ਆ ਗਏ ਤੇ ਸਾਰਿਆਂ ਨੇ ਮਿਲ ਕੇ ਹਸਪਤਾਲ ਪਹੁੰਚਾਇਆ।

ਫਿਲਹਾਲ ਜ਼ਖ਼ਮੀ ਔਰਤ ਹਸਪਤਾਲ ਵਿੱਚ ਇਲਾਜ ਅਧੀਨ ਹੈ। ਡਾਕਟਰ ਉਸ ਦੀ ਹਾਲਤ ਸਥਿਰ ਦੱਸ ਰਹੇ ਹਨ। ਨਾਲ ਹੀ ਉਨ੍ਹਾਂ ਕਿਹਾ ਕਿ ਜੇਕਰ ਸਮਾਂ ਰਹਿੰਦੇ ਔਰਤ ਦਾ ਖ਼ੂਨ ਵਗਣਾ ਨਾ ਰੋਕਿਆ ਜਾਂਦਾ ਤਾਂ ਉਸ ਨੂੰ ਬਚਾਉਣਾ ਕਾਫੀ ਮੁਸ਼ਕਲ ਹੋਣਾ ਸੀ।

Related posts

ਜੂਨ ਮਹੀਨੇ ਦੀ ਗਰਮੀ ਨੇ ਪੂਰੀ ਦੁਨੀਆ ‘ਚ ਤੋੜਿਆ ਰਿਕਾਰਡ, ਯੂਰਪ ਵੀ ਝੁਲਸਿਆ

On Punjab

Canada PM Justin Trudeau: ਪ੍ਰਧਾਨ ਮੰਤਰੀ ਦੀ ਹਾਜ਼ਰੀ ‘ਚ ਲੱਗੇ ਖਾਲਿਸਤਾਨ ਦੇ ਨਾਅਰੇ, ਟਰੂਡੋ ਨੇ ਸਿੱਖਾਂ ਦੀ ਆਜ਼ਾਦੀ ਤੇ ਰਾਖੀ ਲਈ ਕੀਤਾ ਵੱਡਾ ਐਲਾਨ

On Punjab

ਸਿੰਘੂ ਬਾਰਡਰ ‘ਤੇ ਪੰਜਾਬੀ ਨੌਜਵਾਨ ਦੀ ਹੱਤਿਆ ਦੇ ਮਾਮਲੇ ‘ਚ ਸੰਯੁਕਤ ਕਿਸਾਨ ਮੋਰਚੇ ਦਾ ਆਇਆ ਵੱਡਾ ਬਿਆਨ, ਪੜ੍ਹੋ ਕੀ ਕਿਹਾ

On Punjab