PreetNama
ਖਾਸ-ਖਬਰਾਂ/Important News

ਜਾਣੋ ‘ਅਵੈਂਜਰ’ ਫ਼ਿਲਮਾਂ ਦੇ ਪਿੱਛੇ ਦੀ ਪੂਰੀ ਕਹਾਣੀ, ਦਿਵਾਲੀਏ ਹੋਣ ਦੇ ਖਤਰੇ ਤੋਂ ਅਰਬਾਂ ਕਮਾਉਣ ਤੱਕ

ਅਵੈਂਜਰ’, ‘ਐਂਡ-ਗੇਮ’, ‘ਮਾਰਵਲ’ — ਇਹ ਸ਼ਬਦ ਜੇ ਅੱਜਕੱਲ੍ਹ ਤੁਹਾਡੇ ਆਲੇ-ਦੁਆਲੇ ਘੁੰਮ ਰਹੇ ਹਨ ਪਰ ਤੁਸੀਂ ਸੋਚ ਰਹੇ ਹੋ ਕਿ ਇਹ ਕੀ ਹਨ, ਤਾਂ ਇਹ ਰਿਪੋਰਟ ਤਾਂ ਤੁਹਾਡੇ ਲਈ ਜ਼ਰੂਰੀ ਹੀ ਸਮਝੋ।

ਜੇ ਤੁਸੀਂ ਪਹਿਲਾਂ ਹੀ ਇਨ੍ਹਾਂ ਅਰਬਾਂ ਡਾਲਰ ਕਮਾਉਂਦੀਆਂ ਫ਼ਿਲਮਾਂ ਬਾਰੇ ਜਾਣਦੇ ਹੋ, ਤਾਂ ਆਓ ਤੁਹਾਨੂੰ ਕੁਝ ਨਵਾਂ ਦੱਸਦੇ ਹਾਂ।

ਇਸ ਰਿਪੋਰਟ ਵਿੱਚ ਅਸੀਂ ਗੱਲ ਕਰਾਂਗੇ ਕਿ ਇਹ ਫ਼ਿਲਮਾਂ ਕਿੰਨੀ ਕੁ ਵੱਡੀ ਗੱਲ ਹਨ ਤੇ ਲੋਕ ਇਸ ਸਭ ਦੇ ਇੰਨੇ ਵੱਡੇ ਫ਼ੈਨ ਕਿਉਂ ਹਨ।

‘ਮਾਰਵਲ ਸਿਨੇਮੈਟਿਕ ਯੂਨੀਵਰਸ’ (MCU) ਇੱਕ ਸੰਪੂਰਨ ਸੰਸਾਰ ਹੈ ਜੋ ਕਿ ਕੌਮਿਕ ਬੁਕਸ ਉੱਤੇ ਆਧਾਰਤ ਹੈ।

ਸਾਲ 2008 ‘ਚ ਬਣੀ ‘ਆਇਰਨ ਮੈਨ’ ਤੋਂ ਲੈ ਕੇ ‘ਕੈਪਟਨ ਅਮੈਰਿਕਾ’ ਤੇ ‘ਸਪਾਈਡਰ ਮੈਨ’ ਵਰਗੇ ਕਿਰਦਾਰਾਂ ਨਾਲ ਭਰੀ ‘ਅਵੈਂਜਰਜ਼’ ਤੱਕ, MCU ‘ਚ 22 ਫ਼ਿਲਮਾਂ ਬਣ ਚੁੱਕੀਆਂ ਹਨ। ਬਾਈਵੀਂ ਫ਼ਿਲਮ ‘ਅਵੈਂਜਰਜ਼: ਐਂਡ-ਗੇਮ’ ਹੈ।

ਇਹ ਦੁਨੀਆਂ ਵਿੱਚ ਫ਼ਿਲਮਾਂ ਦੀ ਸਭ ਤੋਂ ਕਾਮਯਾਬ ਲੜੀ ਹੈ, ਹੁਣ ਤੱਕ 18 ਅਰਬ ਡਾਲਰ ਯਾਨੀ 1200 ਅਰਬ ਰੁਪਏ ਤੋਂ ਵੱਧ ਕਮਾਈ ਕਰ ਚੁੱਕੀ ਹੈ।

ਸਾਰੀਆਂ ਫ਼ਿਲਮਾਂ ਦੀਆਂ ਕਹਾਣੀਆਂ ਵੱਖ-ਵੱਖ ਹਨ ਪਰ ਕੁਝ ਤੰਦਾਂ ਜੁੜੀਆਂ ਹੁੰਦੀਆਂ ਹਨ। ਮਾਰਵਲ ਕੌਮਿਕਸ ਦੇ ਕਿਰਦਾਰਾਂ ਦੇ ਮੁੱਖ ਬਾਨੀ ਮੰਨੇ ਜਾਂਦੇ ਸਟੈਨ ਲੀ ਦਾ ਇਹ ਖਾਸ ਸਟਾਈਲ ਸੀ।

ਸ਼ੁਰੂਆਤ ਕਿੱਥੋਂ ਹੋਈ?

ਮਾਮਲਾ ਦਿਵਾਲੀਏ ਹੋਣ ਤੋਂ ਸ਼ੁਰੂ ਹੁੰਦਾ ਹੈ। ਸਾਲ 2007 ਵਿੱਚ ਮਾਰਵਲ ਕੌਮਿਕਸ ਦਾ ਆਰਥਿਕ ਤੌਰ ‘ਤੇ ਬੁਰਾ ਹਾਲ ਸੀ।

ਕੰਪਨੀ ਨੇ ਸਪਾਈਡਰ ਮੈਨ ਸਮੇਤ ਕਈ ਕਿਰਦਾਰਾਂ ਉੱਪਰ ਫ਼ਿਲਮਾਂ ਬਣਾਉਣ ਦੇ ਹੱਕ ਤਾਂ ਹੋਰਨਾਂ ਫਿਲਮ ਕੰਪਨੀਆਂ ਨੂੰ ਪਹਿਲਾਂ ਹੀ ਵੇਚ ਦਿੱਤੇ ਸਨ। ਪਰ ਕਈ ਕਿਰਦਾਰ ਅਜੇ ਕੰਪਨੀ ਕੋਲ ਮੌਜੂਦ ਸਨ।ਇਸ ਲੜੀ ਵਿੱਚ ਪਹਿਲੀ ਫ਼ਿਲਮ ਆਈ ਸੀ ‘ਆਇਰਨ ਮੈਨ’ (2008) ਪਰ ਪਹਿਲੀ ਅਵੈਂਜਰਜ਼ ਫ਼ਿਲਮ — ਜਿਸ ਵਿੱਚ ਕਈ ਕਿਰਦਾਰ ਇਕੱਠੇ ਹੋਏ ਕੇ ਦੁਨੀਆਂ ਨੂੰ ‘ਖਤਮ ਹੋਣ ਤੋਂ’ ਬਚਾਉਂਦੇ ਨੇ — 2012 ਵਿੱਚ ਆਈ ਸੀ, ਜਿਸ ਨੇ 1,400 ਕਰੋੜ ਰੁਪਏ ਤਾਂ ਇਕੱਲੇ ਅਮਰੀਕਾ ਵਿੱਚ ਹੀ ਰਿਲੀਜ਼ ਦੇ ਪਹਿਲੇ ਤਿੰਨ ਦਿਨਾਂ ਵਿੱਚ ਹੀ ਬਣਾ ਲਏ ਸਨ।

ਇਨ੍ਹਾਂ 22 ਫ਼ਿਲਮਾਂ ਦੇ ਤਿੰਨ ਮੁੱਖ ਪੜਾਅ ਰਹੇ ਹਨ, ਜਿਨ੍ਹਾਂ ਦੀਆਂ ਕਹਾਣੀਆਂ ਲੜੀਵਾਰ ਚੱਲਦੀਆਂ ਹਨ। ‘ਅਵੈਂਜਰਜ਼: ਐਂਡ-ਗੇਮ’ ਨਾਲ ਤੀਜਾ ਪੜਾਅ ਮੁੱਕ ਜਾਏਗਾ।

ਭਾਰਤ ਵਿੱਚ ਇਹ ਇਕੱਠਿਆਂ 2000 ਸਕ੍ਰੀਨਜ਼ ‘ਤੇ ਰਿਲੀਜ਼ ਹੋਏਗੀ, ਚਾਰ ਭਾਸ਼ਾਵਾਂ ‘ਚ — ਅੰਗਰੇਜ਼ੀ, ਹਿੰਦੀ, ਤਮਿਲ ਤੇ ਤੇਲੁਗੂ।

ਪਰ ਕੁਝ ਫ਼ਿਲਮਾਂ ਦੀ ਗੈਰ-ਅਧਿਕਾਰਤ ਤੌਰ ‘ਤੇ ਪੰਜਾਬੀ ਵੀ ਕੀਤੀ ਗਈ ਹੈ ਪਰ ਇਨ੍ਹਾਂ ਵਿੱਚ ਖੁੱਲ੍ਹ ਕੇ ਫੂਹੜ ਮਜ਼ਾਕ ਕੀਤਾ ਗਿਆ ਹੈ।

ਫ਼ਿਲਮਾਂ ਦਾ ਆਧਾਰ ਕੀ?

ਮਾਰਵਲ ਕੌਮਿਕਸ ਦੀ ਸ਼ੁਰੂਆਤ ‘ਟਾਇਮਲੀ ਕੌਮਿਕਸ’ ਨਾਂ ਹੇਠਾਂ 1939 ਵਿੱਚ ਅਮਰੀਕਾ ‘ਚ ਹੋਈ ਸੀ ਪਰ ਮੌਜੂਦਾ ਦੌਰ ਦੇ ਸੂਪਰ-ਹੀਰੋ 1961 ਤੋਂ ਆਏ ਮੰਨੇ ਜਾਂਦੇ ਹਨ।

ਇਸ ਲੜੀ ਵਿੱਚ ਪਹਿਲੀ ਕੌਮਿਕ ਬੁੱਕ ਸੀ ‘ਦਿ ਫੈਂਟਾਸਟਿਕ ਫੋਰ’ ਅਤੇ ਉਸ ਤੋਂ ਬਾਅਦ ਤਾਂ ਝੜੀ ਹੀ ਲੱਗ ਗਈ।

ਮਾਰਵਲ ਦਾ ਸਿੱਧਾ ਮੁਕਾਬਲਾ ਡੀਸੀ ਕੌਮਿਕਸ ਨਾਲ ਚੱਲਦਾ ਰਿਹਾ, ਜੋ ਅੱਜ ਵੀ ਜਾਰੀ ਹੈ — ਡੀਸੀ ਦੇ ਮੁੱਖ ਕਿਰਦਾਰਾਂ, ਜਿਵੇਂ ਸੂਪਰ-ਮੈਨ ਤੇ ਬੈਟ-ਮੈਨ ਬਾਰੇ ਤਾਂ ਸ਼ਾਇਦ ਤੁਸੀਂ ਜਾਣਦੇ ਹੋਵੋਗੇ।

ਪਰ ਕਾਮਯਾਬੀ ਪਿੱਛੇ ਵਿਵਾਦ ਤਾਂ ਹੁੰਦਾ ਹੀ ਹੈ।

ਮਾਰਵਲ ਨੂੰ ਇਕੱਲਿਆਂ ਸਟੈਨ ਲੀ ਨਾਲ ਜੋੜਿਆ ਜਾਂਦਾ ਹੈ, ਹਾਲਾਂਕਿ ਇਸ ਬਾਰੇ ਕਿਤਾਬ ਲਿਖਣ ਵਾਲੇ ਸ਼ੌਨ ਹਾਓ ਮੰਨਦੇ ਹਨ ਕਿ ਕਈ ਕਲਾਕਾਰਾਂ ਤੇ ਕਹਾਣੀਕਾਰਾਂ ਨੂੰ ਉਨ੍ਹਾਂ ਦਾ ਬਣਦਾ ਕਰੈਡਿਟ ਨਹੀਂ ਮਿਲਿਆ।

Image copyrightSEANHOWE.COM
ਫੋਟੋ ਕੈਪਸ਼ਨਸ਼ੌਨ ਹਾਓ ਦੀ ਕਿਤਾਬ

ਹੁਣ ਫ਼ਿਲਮਾਂ ਦੇ ਲੇਖਕਾਂ ਨੂੰ ਕਰੈਡਿਟ ਜ਼ਰੂਰ ਮਿਲਦਾ ਹੈ।

ਸਟੈਨ ਲੀ ਉਂਝ ਮਾਰਵਲ ਦੀਆਂ ਜ਼ਿਆਦਾਤਰ ਫ਼ਿਲਮਾਂ ‘ਚ ਇੱਕ-ਇੱਕ ਸੀਨ ਦੇ ਕਿਰਦਾਰ ਪੱਕਾ ਨਿਭਾਉਂਦੇ ਸਨ — ਕਿਸੇ ਵਿੱਚ ਮਿਸਤਰੀ ਤੇ ਕਿਸੇ ਵਿੱਚ ਹੌਟ ਡੌਗ ਵੇਚਣ ਵਾਲੇ! ਉਨ੍ਹਾਂ ਦੀ ਮੌਤ 12 ਨਵੰਬਰ 2018 ਨੂੰ 95 ਸਾਲ ਦੀ ਉਮਰ ‘ਚ ਹੋਈ।

Related posts

ਹੱਡ ਭੰਨਵੀਂ ਮਿਹਨਤ ਕਰਨ ਵਾਲੇ ਜੋਬਨਜੀਤ ਨੂੰ ਡਿਪੋਰਟ ਕਰਨ ‘ਤੇ ਕੈਨੇਡਾ ਸਰਕਾਰ ਦਾ ਤਰਕ

On Punjab

ਅਮਰੀਕੀ ਲੋਕਾਂ ਦੀਆਂ ਮੁਸ਼ਕਿਲਾਂ ਵਧੀਆਂ …

On Punjab

ਬਟਾਲਾ ‘ਚ ਜ਼ਮੀਨੀ ਵਿਵਾਦ ਕਰਕੇ ਚਲਿਆਂ ਗੋਲੀਆਂ, ਇੱਕ ਨੌਜਵਾਨ ਦੀ ਮੌਤ, ਦੋ ਜ਼ਖਮੀ

On Punjab