Sara Ali Khan spotted post gym: ਬਾਲੀਵੁਡ ਅਦਾਕਾਰਾ ਸਾਰਾ ਅਲੀ ਖਾਨ ਆਪਣੇ ਵਰਕਫਰੰਟ ਦੇ ਇਲਾਵਾ ਆਪਣੀ ਰੀਅਲ ਲਾਈਫ ਨੂੰ ਲੈ ਕੇ ਚਰਚਾ ਵਿੱਚ ਰਹਿੰਦੀ ਹੈ।
ਸਾਰਾ ਆਪਣੀ ਫਿਟਨੈੱਸ ਤੇ ਖਾਸ ਫੋਕਸ ਰੱਖਦੀ ਹੈ ਅਤੇ ਰੂਟੀਨ ਤੋਂ ਆਪਣੇ ਵਰਕਆਊਟ ਕਲਾਸੇਸ ਜਾਂਦੀ ਹੈ।
ਹਾਲ ਹੀ ਵਿੱਚ ਜਦੋਂ ਉਹ ਆਪਣੇ ਪਿਲਾਟੇ ਕਲਾਸੇਸ ਤੋਂ ਨਿਕਲ ਰਹੀ ਸੀ ਤਾਂ ਉਨ੍ਹਾਂ ਦੀਆਂ ਤਸਵੀਰਾਂ ਕਲਿੱਕ ਕਰ ਰਹੀ ਸਨ। ਉਦੋਂ ਕੁੱਝ ਅਜਿਹਾ ਹੋਇਆ ਜੋ ਬਹੁਤ ਕਿਊਟ ਸੀ।
ਘਰਾਂ ਦੀ ਰੇਲਿੰਗ ਅਤੇ ਛੱਤਾਂ ਤੇ ਖੜੇ ਸਾਰਾ ਅਲੀ ਖਾਨ ਦੇ ਨੰਨ੍ਹੇ ਫੈਨਜ਼ ਉਨ੍ਹਾਂ ਨੂੰ ਬੁਲਾ ਰਹੇ ਸਨ ਅਤੇ ਇਹ ਦੇਖ ਕੇ ਸਾਰਾ ਅਲੀ ਖਾਨ ਆਪਣੀ ਮੁਸਕਾਨ ਨਹੀਂ ਰੋਕ ਪਾਈ।ਸਾਰਾ ਅਲੀ ਖਾਨ ਨੂੰ ਬੱਚੇ ਸਾਰਾ ਦੀਦੀ ਕਹਿ ਕੇ ਬੁਲਾ ਰਹੇ ਸਨ ਅਤੇ ਸਾਰਾ ਉਨ੍ਹਾਂ ਦੇ ਵੱਲ ਵੇਵ ਕਰ ਰਹੀ ਸੀ।
ਸਾਰਾ ਦਾ ਇਹ ਅੰਦਾਜ਼ ਕਾਫੀ ਕਿਊਟ ਸੀ।
ਫਿਲਮ ਕੇਦਾਰਨਾਥ ਤੋਂ ਆਪਣੇ ਕਰੀਅਰ ਦੀ ਸ਼ੁਰੂਆਤ ਕਰਨ ਵਾਲੀ ਸਾਰਾ ਅਲੀ ਖਾਨ ਨੇ ਬਲੈਕ ਟਾਪ ਪਾਇਆ ਹੋਇਆ ਸੀ।
ਜਿਸ ਤੇ ਸਫੇਦ ਰੰਗ ਦੇ ਡਾਟਸ ਸਨ ਅਤੇ ਬਲੈਕ ਐਂਡ ਵਾਈਟ ਕਲਰ ਦੀ ਲੋਅਰ।
ਸਾਰਾ ਨੇ ਸਿਲਵਰ ਕਲਰ ਦਾ ਇੱਕ ਬੈਗ ਕੈਰੀ ਕੀਤਾ ਹੋਇਆ ਸੀ ਜੋ ਦੇਖਣ ਵਿੱਚ ਕਾਫੀ ਅਟ੍ਰੈਕਟਿਵ ਲੱਗ ਰਿਹਾ ਸੀ। ਉਨ੍ਹਾਂ ਨੇ ਲੋ ਪੋਨੀ ਟੇਲ ਦੇ ਨਾਲ ਹੇਅਰ ਬੈਂਡ ਲਗਾਇਆ ਹੋਇਆ ਸੀ।
ਸਾਰਾ ਅਲੀ ਖਾਨ ਦੀ ਆਉਣ ਵਾਲੀਆਂ ਫਿਲਮਾਂ ਦੀ ਗੱਲ ਕਰੀਏ ਤਾਂ ਉਹ ਜਲਦ ਹੀ ਫਿਲਮ ਕੁਲੀ ਨੰਬਰ ਵਨ ਅਤੇ ਲਵ ਅੱਜਕੱਲ੍ਹ ਵਿੱਚ ਨਜ਼ਰ ਆਵੇਗੀ।
ਦੱਸ ਦੇਈਏ ਕਿ ਇਸ ਫਿਲਮ ਦੀ ਸ਼ੂਟਿੰਗ ਸ਼ੁਰੂ ਹੋ ਚੁੱਕੀ ਹੈ ਅਤੇ ਇਸ ਨਾਲ ਦੋਵੇਂ ਸੋਸ਼ਲ ਮੀਡੀਆ ਤੇ ਤਸਵੀਰਾਂ ਸਾਂਝੀਆਂ ਸ਼ੇਅਰ ਕਰਦੇ ਰਹਿੰਦੇ ਹਨ।
10-5