29.44 F
New York, US
December 21, 2024
PreetNama
ਸਮਾਜ/Social

ਜੱਲ੍ਹਿਆਂਵਾਲਾ ਬਾਗ ਨੂੰ ਮਿਲੇਗੀ ਨਵੀਂ ਦਿੱਖ, ਕੇਂਦਰ ਸਰਕਾਰ ਨੇ ਸ਼ੁਰੂ ਕਰਵਾਇਆ ਪੁਨਰ ਨਿਰਮਾਣ

ਅੰਮ੍ਰਿਤਸਰ: ਅੰਮ੍ਰਿਤਸਰ ਦੇ ਜੱਲ੍ਹਿਆਂਵਾਲਾ ਬਾਗ ਦੇ ਸਾਕੇ ਦੇ 100 ਪੂਰੇ ਹੋਣ ‘ਤੇ ਕੇਂਦਰ ਸਰਕਾਰ ਵੱਲੋਂ ਇਸ ਦੀ ਨਵੀਂ ਦਿੱਖ ਤਿਆਰ ਕਰਨ ਦਾ ਐਲਾਨ ਕੀਤਾ ਗਿਆ ਜਿਸ ਤੋਂ ਬਾਅਦ ਇਸ ਦੇ ਪੁਨਰ ਨਿਰਮਾਣ ਦਾ ਕੰਮ ਸ਼ੁਰੂ ਕਰਵਾ ਦਿੱਤਾ ਗਿਆ ਹੈ। ਆਜ਼ਾਦੀ ਦੇ ਪਰਵਾਨਿਆਂ ਦੀ ਜ਼ਿੰਦਗੀ ਨੂੰ ਦਰਸਾਉਂਦੀ ਨਵੀਂ ਝਲਕ ਨੂੰ ਪੇਸ਼ ਕਰਨ ਲਈ ਇਸ ਦਾ ਪੁਨਰ ਨਿਰਮਾਣ ਕੀਤਾ ਜਾ ਰਿਹਾ ਹੈ।

ਕੇਂਦਰ ਸਰਕਾਰ ਵੱਲੋਂ ਇਸ ਸਾਲ 13 ਅਪ੍ਰੈਲ ਨੂੰ ਜੱਲ੍ਹਿਆਂਵਾਲਾ ਬਾਗ ਦੇ ਖੂਨੀ ਸਾਕੇ ਦੇ 100 ਸਾਲਾ ਸ਼ਤਾਬਦੀ ਸਮਾਗਮ ਮੌਕੇ ਇੱਕ ਪ੍ਰੋਜੈਕਟ ਰਿਪੋਰਟ ਤਿਆਰ ਕੀਤੀ ਗਈ ਸੀ। ਇਸ ਉੱਪਰ 20 ਕਰੋੜ ਰੁਪਏ ਖਰਚਾ ਆਵੇਗਾ। ਇਸ ਨਾਲ ਹੀ ਇਸ ਵਿੱਚ ਇਹ ਗੱਲ ਆਖੀ ਗਈ ਸੀ ਕਿ ਬਾਗ ਨੂੰ ਨਵਾਂ ਰੂਪ ਦਿੱਤਾ ਜਾਵੇਗਾ ਤੇ ਇਸ ਦੀ ਨਵੀਂ ਰੂਪ ਰੇਖਾ ਕੌਮਾਂਤਰੀ ਪੱਧਰ ‘ਤੇ ਸ਼ਾਨਦਾਰ ਨਜ਼ਾਰਾ ਪੇਸ਼ ਕਰੇਗੀ। ਆਰਕਾਲੋਜੀਕਲ ਸਰਵੇ ਆਫ ਇੰਡੀਆ ਵੱਲੋਂ ਕੀਤੇ ਜਾ ਰਹੇ ਨਿਰਮਾਣ ਕਾਰਜ ਤੇਜ਼ੀ ਨਾਲ ਕੀਤਾ ਜਾ ਰਿਹਾ ਹੈ। ਇਤਿਹਾਸਕ ਖੂਹ ਦੇ ਉੱਪਰ ਬਣੇ ਗੋਲ ਬੰਦ ਕਮਰੇ ਨੂੰ ਤੋੜ ਕੇ ਉਸ ਦੇ ਉੱਪਰ ਨਵਾਂ ਸਮਾਰਕ ਤਿਆਰ ਕੀਤਾ ਜਾ ਰਿਹਾ ਹੈ।

ਇਸ ਤੋਂ ਇਲਾਵਾ ਜੱਲ੍ਹਿਆਂਵਾਲਾ ਬਾਗ ਦੇ ਦਾਖਲ ਹੋਣ ਵਾਲੇ ਤੰਗ ਰਸਤੇ ਉੱਪਰ ਵੀ ਆਡੀਓ ਵਿਜ਼ੁਅਲ ਲਾਏ ਜਾ ਰਹੇ ਹਨ ਤਾਂ ਕਿ ਉੱਥੇ ਸੈਨਿਕਾਂ ਦੇ ਆਮਦ ਦਾ ਨਜ਼ਾਰਾ ਬਣੇ। ਨਵੀਂ ਯੋਜਨਾ ਮੁਤਾਬਕ ਇੱਕ ਥ੍ਰੀ ਡੀ ਥੀਏਟਰ ਵੀ ਤਿਆਰ ਕੀਤਾ ਜਾਏਗਾ ਜੋ ਆਜ਼ਾਦੀ ਦੇ ਪਰਵਾਨਿਆਂ ਦੀ ਜ਼ਿੰਦਗੀ ਬਾਰੇ ਜਾਣਕਾਰੀ ਦੇਵੇਗਾ। ਇਸ ਦੇ ਨਾਲ ਗੈਲਰੀ ਵਿੱਚ ਵੀ ਸ਼ਹੀਦਾਂ ਦੀ ਜ਼ਿੰਦਗੀ ਦੀ ਝਲਕ ਮਿਲੇਗੀ। ਬਾਗ ਦੇ ਸਮਾਰਕ, ਜਿੱਥੇ ਆ ਕੇ ਲੋਕ ਸ਼ਰਧਾ ਦੇ ਫੁੱਲ ਭੇਟ ਕਰਦੇ ਹਨ, ਉਸ ਨੂੰ ਵੀ ਨਵੀਂ ਦਿੱਖ ਦਿੱਤੀ ਜਾਵੇਗੀ।

ਦੂਜੇ ਪਾਸੇ ਇਸ ਕਾਰਜ ਦੇ ਚੱਲਣ ਨਾਲ ਲੋਕਾਂ ਦੀ ਰਲੀ-ਮਿਲੀ ਪ੍ਰਤੀਕਿਰਿਆ ਸਾਹਮਣੇ ਆ ਰਹੀ ਹੈ। ਕੁਝ ਲੋਕਾਂ ਦਾ ਕਹਿਣਾ ਹੈ ਕਿ ਜਲ੍ਹਿਆਂ ਵਾਲੇ ਬਾਗ ਨੂੰ ਅਜਿਹੀ ਦਿੱਖ ਦੇਣੀ ਚਾਹੀਦੀ ਹੈ ਜੋ ਅੰਤਰ ਰਾਸ਼ਟਰੀ ਪੱਧਰ ‘ਤੇ ਪ੍ਰਸਿੱਧ ਹੋਵੇ ਜਦਕਿ ਕੁਝ ਲੋਕਾਂ ਦਾ ਇਹ ਵੀ ਕਹਿਣਾ ਹੈ ਕਿ ਜੋ ਪੁਰਾਣੀ ਦਿੱਖ ਸੀ, ਉਸ ਨੂੰ ਹੀ ਬਰਕਰਾਰ ਰਹਿਣ ਦੇਣਾ ਚਾਹੀਦਾ ਸੀ।

Related posts

ਹੁਣ ਨਹੀਂ ਹੋਵੇਗੀ ਮਲੇਰੀਆ ਨਾਲ ਮੌਤ, 30 ਸਾਲਾਂ ਦੀ ਮਿਹਨਤ ਸਦਕਾ ਵਿਸ਼ੇਸ਼ ਟੀਕਾ ਈਜਾਦ

On Punjab

8 ਸਾਲਾ ਲਵਲੀਨ ਕੌਰ ਨੇ ਬਾਕਸਿੰਗ ‘ਚ ਕੀਤਾ ਜ਼ਿਲ੍ਹੇ ਦਾ ਨਾਂ ਰੌਸ਼ਨ

On Punjab

ਦੱਖਣੀ ਅਫਗਾਨਿਸਤਾਨ ‘ਚ ਹਮਲਾਵਾਰ ਨੇ ਇਕ ਫ਼ੌਜ ਚੌਂਕੀ ‘ਤੇ ਕੀਤਾ ਹਮਲਾ, ਧਮਾਕੇ ‘ਚ 9 ਲੋਕਾਂ ਦੀ ਮੌਤ

On Punjab