PreetNama
ਖਾਸ-ਖਬਰਾਂ/Important News

ਟਰੰਪ ਪ੍ਰਸ਼ਾਸਨ ਨੇ ਵਾਸ਼ਿੰਗਟਨ ਹਵਾਈ ਅੱਡੇ ’ਤੇ ਨਹੀਂ ਕੀਤਾ ਇਮਰਾਨ ਖ਼ਾਨ ਦਾ ਰਸਮੀ ਸੁਆਗਤ

ਪਾਕਿਸਤਾਨ ਇਸ ਵੇਲੇ ਡੂੰਘੇ ਆਰਥਿਕ ਸੰਕਟ ’ਚੋਂ ਲੰਘ ਰਿਹਾ ਹੈ, ਇਸੇ ਲਈ ਪ੍ਰਧਾਨ ਮੰਤਰੀ ਸ੍ਰੀ ਇਮਰਾਨ ਖ਼ਾਨ ਕਿਸੇ ਪ੍ਰਾਈਵੇਟ ਜੈੱਟ ਹਵਾਈ ਜਹਾਜ਼ ਰਾਹੀਂ ਨਹੀਂ, ਸਗੋਂ ਕਤਰ ਏਅਰਵੇਜ਼ ਦੀ ਇੱਕ ਕਮਰਸ਼ੀਅਲ ਉਡਾਣ ਰਾਹੀਂ ਅਮਰੀਕਾ ਪੁੱਜੇ ਹਨ। ਅੱਜ ਉਨ੍ਹਾਂ ਨੇ ਅਮਰੀਕੀ ਰਾਸ਼ਟਰਪਤੀ ਸ੍ਰੀ ਡੋਨਾਲਡ ਟਰੰਪ ਨਾਲ ਮੁਲਾਕਾਤ ਕਰਨੀ ਹੈ।

ਇਹ ਵੀ ਪਤਾ ਲੱਗਾ ਹੈ ਕਿ ਸ੍ਰੀ ਇਮਰਾਨ ਖ਼ਾਨ ਜਦੋਂ ਡਿਊਲੇਸ ਹਵਾਈ ਅੱਡੇ ’ਤੇ ਉੱਤਰੇ, ਤਾਂ ਉੱਥੇ ਅਮਰੀਕੀ ਪ੍ਰਸ਼ਾਸਨ ਦਾ ਕੋਈ ਵੀ ਅਧਿਕਾਰੀ ਉਨ੍ਹਾਂ ਦੇ ਰਸਮੀ ਸੁਆਗਤ ਲਈ ਮੌਜੂਦ ਨਹੀਂ ਸਨ। ਸਿਰਫ਼ ਕੁਝ ਪਾਕਿਸਤਾਨੀ ਅਧਿਕਾਰੀ ਤੇ ਉਨ੍ਹਾਂ ਦੇ ਕੁਝ ਪ੍ਰਸ਼ੰਸਕ ਹੀ ਇਸ ਮੌਕੇ ਵੇਖੇ ਗਏ।

ਬਾਅਦ ’ਚ ਸ੍ਰੀ ਖ਼ਾਨ ਮੈਟਰੋ ਰੇਲ ਰਾਹੀਂ ਅਮਰੀਕਾ ਸਥਿਤ ਪਾਕਿਸਤਾਨੀ ਰਾਜਦੂਤ ਦੇ ਘਰ ਪੁੱਜੇ।

ਤਦ ਸੋਸ਼ਲ ਮੀਡੀਆ ਉੱਤੇ ਕੁਝ ਅਜਿਹੀਆਂ ਖ਼ਬਰਾਂ ਆਉਣ ਲੱਗੀਆਂ ਕਿ ਅਮਰੀਕੀ ਪ੍ਰਸ਼ਾਸਨ ਨੇ ਸ੍ਰੀ ਖ਼ਾਨ ਦਾ ਰਸਮੀ ਸੁਆਗਤ ਨਾ ਕਰ ਕੇ ਇੱਕ ਤਰ੍ਹਾਂ ਪਾਕਿਸਤਾਨ ਨੂੰ ਸਬਕ ਸਿਖਾਉਣਾ ਚਾਹਿਆ ਹੈ। ਸੋਸ਼ਲ ਮੀਡੀਆ ਉੱਤੇ ਅਜਿਹੀਆਂ ਵੀ ਅਫ਼ਵਾਹਾਂ ਫੈਲਦੀਆਂ ਰਹੀਆਂ ਕਿ ਪਾਕਿਸਤਾਨੀ ਸਰਕਾਰ ਨੇ ਅਮਰੀਕੀ ਵਿਦੇਸ਼ ਵਿਭਾਗ ਨੂੰ 2,50,000 ਅਮਰੀਕੀ ਡਾਲਰ ਦੇਣ ਦੀ ਪੇਸ਼ਕਸ਼ ਵੀ ਕੀਤੀ ਸੀ ਕਿ ਅਮਰੀਕਾ ਪੁੱਜਣ ’ਤੇ ਸ੍ਰੀ ਖ਼ਾਨ ਦਾ ਸੁਆਗਤ ਕੀਤਾ ਜਾਵੇ; ਪਰ ਅਮਰੀਕੀ ਪ੍ਰਸ਼ਾਸਨ ਨੇ ਅਜਿਹਾ ਕੁਝ ਕਰਨ ਤੋਂ ਸਾਫ਼ ਇਨਕਾਰ ਕਰ ਦਿੱਤਾ।

IANS ਮੁਤਾਬਕ ਇਮਰਾਨ ਖ਼ਾਨ ਇਸ ਵੇਲੇ ਅਮਰੀਕਾ ’ਚ ਪਾਕਿਸਤਾਨੀ ਸਫ਼ੀਰ ਅਸਦ ਮਜੀਦ ਖ਼ਾਨ ਦੀ ਸਰਕਾਰੀ ਰਿਹਾਇਸ਼ਗਾਹ ਵਿਖੇ ਠਹਿਰੇ ਹੋਏ ਹਨ।

ਅੱਜ ਸੋਮਵਾਰ ਨੂੰ ਸ੍ਰੀ ਇਮਰਾਨ ਖ਼ਾਨ ਨੇ ਕੌਮਾਂਤਰੀ ਮੁਦਰਾ ਕੋਸ਼ (IMF) ਦੇ ਮੁਖੀ ਡੇਵਿਡ ਲਿਪਟਨ ਤੇ ਵਿਸ਼ਵ ਬੈਂਕ ਦੇ ਪ੍ਰਧਾਨ ਡੇਵਿਡ ਮਲਪਾਸ ਨੂੰ ਵੀ ਮਿਲਣਾ ਹੈ।

ਸ੍ਰੀ ਇਮਰਾਨ ਖ਼ਾਨ ਨਾਲ ਪਾਕਿਸਤਾਨੀ ਫ਼ੌਜ ਦੇ ਮੁਖੀ ਜਨਰਲ ਕਮਰ ਜਾਵੇਦ ਬਾਜਵਾ ਤੇ ਖ਼ੁਫ਼ੀਆ ਏਜੰਸੀ ਆਈਐੱਸਆਈ ਦੇ ਡਾਇਰੈਕਟਰ ਜਨਰਲ ਵੀ ਅਮਰੀਕਾ ਪੁੱਜੇ ਹੋਏ ਹਨ।

Related posts

TV Awards 2023 ‘ਚ ਆਲੀਆ, ਕਾਰਤਿਕ, ਅਨੁਪਮ ਖੇਰ ਦਾ ਰਿਹਾ ਦਬਦਬਾ, ਜਾਣੋ ਕਿਸ ਨੇ ਕਿੰਨੇ ਅਵਾਰਡ ਕੀਤੇ ਆਪਣੇ ਨਾਂ

On Punjab

ਹੁਣ ਅਮਰੀਕਾ ਨੇ ਵਿਖਾਈਆਂ ਭਾਰਤ ਨੂੰ ਅੱਖਾਂ! ਕਹਿੰਦਾ ਅਸੀਂ ਵੀ ਇੰਝ ਹੀ ਕਰਾਂਗੇ

On Punjab

ਐਲਨ ਮਸਕ ਦੇ ਪੋਲ ‘ਚ ਖ਼ੁਲਾਸਾ, 57.5% ਲੋਕ ਚਾਹੁੰਦੇ ਹਨ ਕਿ ਉਹ ਟਵਿੱਟਰ ਦੇ CEO ਦਾ ਅਹੁਦਾ ਛੱਡ ਦੇਵੇ

On Punjab