51.6 F
New York, US
October 18, 2024
PreetNama
ਖਬਰਾਂ/News

ਡੇਰਾ ਮੁਖੀ ਤੱਕ ਪਹੁੰਚੇ ਬੇਅਦਬੀ ਮਾਮਲੇ ਦੇ ਤਾਰ, SIT ਨੇ ਖਿੱਚੀ ਰਿੜਕਣ ਦੀ ਤਿਆਰੀ

ਚੰਡੀਗੜ੍ਹ: ਬਹਿਬਲ ਕਲਾਂ ਤੇ ਕੋਟਕਪੂਰਾ ਗੋਲੀ ਕਾਂਡ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ (ਐਸਆਈਟੀ) ਹੁਣ ਡੇਰਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਤੋਂ ਪੁੱਛਗਿੱਛ ਦੀ ਤਿਆਰੀ ਖਿੱਚ ਰਹੀ ਹੈ। ਜਬਰ ਜਨਾਹ ਤੇ ਹੱਤਿਆ ਦੇ ਦੋਸ਼ਾਂ ਤਹਿਤ ਰੋਹਤਕ ਜੇਲ੍ਹ ਵਿੱਚ ਬੰਦ ਡੇਰਾ ਮੁਖੀ ਤੋਂ ਪੁੱਛਗਿੱਛ ਕਰਨ ਲਈ ਐਸਆਈਟੀ ਨੇ ਅਦਾਲਤ ਕੋਲੋਂ ਪ੍ਰਵਾਨਗੀ ਮੰਗੀ ਹੈ।

ਯਾਦ ਰਹੇ 2015 ਵਿੱਚ ਵਾਪਰੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੇ ਇਸ ਨਾਲ ਜੁੜੇ ਗੋਲੀਕਾਂਡ ਦੇ ਮਾਮਲੇ ’ਚ ਕਈ ਗਵਾਹ ਐਸਆਈਟੀ ਕੋਲ ਡੇਰਾ ਮੁਖੀ ਦਾ ਨਾਂ ਲੈ ਚੁੱਕੇ ਹਨ। ਇਸ ਲਈ ਗੋਲੀਕਾਂਡ ਪਿਛਲੀ ਸਾਜ਼ਿਸ਼ ਨੂੰ ਬੇਨਕਾਬ ਕਰਨ ਤੇ ਸਾਜ਼ਿਸ਼ ਘਾੜਿਆਂ ਦੀ ਸ਼ਨਾਖ਼ਤ ਸਬੰਧੀ ਕਿਸੇ ਠੋਸ ਨਤੀਜੇ ’ਤੇ ਪੁੱਜਣ ਲਈ ਪੁੱਛਗਿੱਛ ਜ਼ਰੂਰੀ ਹੈ।

ਜਾਂਚ ਟੀਮ ਦੇ ਸੂਤਰਾਂ ਮੁਤਾਬਕ ਡੇਰਾ ਮੁਖੀ ਮਾਮਲੇ ਵਿੱਚ ਸ਼ੱਕੀ ਵਜੋਂ ਨਾਮਜ਼ਦ ਹੈ। ਹਾਲਾਂਕਿ ਗੋਲੀਕਾਂਡ ਨਾਲ ਉਸ ਦੇ ਜੁੜੇ ਹੋਣ ਬਾਰੇ ਸਬੂਤ ਫ਼ਿਲਹਾਲ ਕਾਫ਼ੀ ਨਹੀਂ। ਇਸ ਲਈ ਪੁਲਿਸ ਨੂੰ ਆਸ ਹੈ ਕਿ ਪੁੱਛਗਿੱਛ ਨਾਲ ਉਲਝੀਆਂ ਤਾਣੀਆਂ ਸੁਲਝਾਈਆਂ ਜਾ ਸਕਦੀਆਂ ਹਨ।

Related posts

ਪਾਰਟੀ ’ਚ ਕੇਕ ਖਾਣ ਕਾਰਨ ਬੱਚਿਆਂ ਦੀ ਸਿਹਤ ਵਿਗੜੀ

On Punjab

ਪੱਤਰਕਾਰ ਤੇ ਹਮਲਾ ਕਰਨ ਵਾਲੇ ਮੁਨਸ਼ੀ ਖਿਲਾਫ ਪੱਤਰਕਾਰਾਂ ਅਤੇ ਵਕੀਲਾਂ ਦਾ ਵਫ਼ਦ ਡੀਐਸਪੀ ਅਤੇ ਐਸਐਚਓ ਨੂੰ ਮਿਲਿਆ

Pritpal Kaur

ਲਹਿੰਦੇ ਪੰਜਾਬ ਦਾ ਚੜ੍ਹਦਾ ਸੂਰਜ ਅਰਸ਼ਦ ਨਦੀਮ ਵਿਸ਼ਵ ਦੇ ਮਹਾਨ ਖਿਡਾਰੀ

On Punjab