61.74 F
New York, US
October 26, 2024
PreetNama
ਖਾਸ-ਖਬਰਾਂ/Important News

ਡੋਰੀਅਨ’ ਤੂਫ਼ਾਨ ਨੇ ਮਚਾਈ ਤਬਾਹੀ, ਪੰਜ ਮੌਤਾਂ, 13000 ਘਰ ਤਬਾਹ

ਵਾਸ਼ਿੰਗਟਨ: ਅਮਰੀਕਾ ਵਿੱਚ ਚੱਕਰਵਾਤੀ ਤੂਫਾਨ ‘ਡੋਰੀਅਨ’ ਬਹੁਤ ਤਬਾਹੀ ਮਚਾ ਰਿਹਾ ਹੈ । ਇਹ ਚਕਰਵਾਤੀ ਤੂਫ਼ਾਨ ਬਹਾਮਾਸ ਵਿੱਚ ਬੁਰੀ ਤਰ੍ਹਾਂ ਤਬਾਹੀ ਮਚਾ ਰਿਹਾ ਹੈ । ਸੋਮਵਾਰ ਨੂੰ ਡੋਰੀਅਨ ਨੇ ਕੈਰੀਬੀਆਈ ਦੇਸ਼ ਬਹਾਮਾਸ ਵਿੱਚ ਜੰਮ ਕੇ ਤਬਾਹੀ ਮਚਾਈ ਅਤੇ 5 ਲੋਕਾਂ ਦੀ ਜਾਨ ਲੈ ਲਈ । ਇਸ ਮਾਮਲੇ ਵਿੱਚ ਬਹਾਮਾਸ ਦੇ ਪ੍ਰਧਾਨ ਮੰਤਰੀ ਹੁਬਰਟ ਮਿਨੀਸ ਨੇ ਕਿਹਾ ਕਿ ਅਬਾਕੋ ਟਾਪੂ ਵਿੱਚ ਇਸ ਤੂਫਾਨ ਨੇ ਕਾਫ਼ੀ ਤਬਾਹੀ ਮਚਾਈ ਹੈ । ਉਨ੍ਹਾਂ ਨੇ ਕਿਹਾ ਕਿ ਹੁਣ ਉਨ੍ਹਾਂ ਦਾ ਧਿਆਨ ਬਚਾਅ ਕੰਮ ’ਤੇ ਹੈ । ਇਸ ਮਾਮਲੇ ਵਿੱਚ ਰਾਇਲ ਬਹਾਮਾਸ ਪੁਲਿਸ ਬਲ ਵੱਲੋਂ ਪੁਸ਼ਟੀ ਕੀਤੀ ਗਈ ਹੈ ਕਿ ਅਬਾਕੋ ਵਿੱਚ 5 ਲੋਕਾਂ ਦੀ ਮੌਤ ਹੋ ਗਈ ਹੈ । ਇਸ ਮਾਮਲੇ ਵਿੱਚ ਨੌਰਥ ਅਬਾਕੋ ਦੇ ਵਿਦੇਸ਼ ਮੰਤਰੀ ਡਾਰੇਨ ਹੇਨਫੀਲਡ ਨੇ ਕਿਹਾ ਕਿ ਉਨ੍ਹਾਂ ਕੋਲ ਕਈ ਲੋਕਾਂ ਦੀ ਮੌਤ ਹੋਣ ਦੀ ਰਿਪੋਰਟ ਹੈ । ਉਨ੍ਹਾਂ ਦੱਸਿਆ ਕਿ ਇਸ ਤੂਫਾਨ ਕਾਰਨ ਬਹਾਮਾਸ ਵਿੱਚ 13,000 ਘਰਾਂ ਨੂੰ ਨੁਕਸਾਨ ਪਹੁੰਚਿਆ ਹੈ ਅਤੇ ਕਰੀਬ 2 ਕਰੋੜ ਲੋਕ ਪ੍ਰਭਾਵਿਤ ਹੋਏ ਹਨ । ਦੱਸਿਆ ਜਾ ਰਿਹਾ ਹੈ ਕਿ ਅਬਾਕੋ ਟਾਪੂ ਦਾ ਇੱਕ ਹਿੱਸਾ ਪਾਣੀ ਵਿੱਚ ਡੁੱਬਿਆ ਹੋਇਆ ਹੈ ।ਇਸ ਤੂਫ਼ਾਨ ਕਾਰਨ ਹਵਾ 297 ਕਿਮੀ. ਪ੍ਰਤੀ ਘੰਟਾ ਰਫ਼ਤਾਰ ਨਾਲ ਚੱਲ ਰਹੀ ਹੈ । ਜਿਸ ਕਾਰਨ ਗ੍ਰਾਂਡ ਬਹਾਮਾ ਦੇ ਮੰਤਰੀ ਕਵਾਸੀ ਥਾਮਪਸਨ ਨੇ ਦੱਸਿਆ ਕਿ ਤੂਫ਼ਾਨ ਕਾਰਨ ਹਾਲਾਤ ਬੇਹੱਦ ਖ਼ਰਾਬ ਹਨ । ਉਨ੍ਹਾਂ ਦੱਸਿਆ ਕਿ ਬਚਾਅ ਕਾਰਜ ਵਿੱਚ ਲੱਗੇ ਮੁਲਾਜ਼ਮ ਵੀ ਬੇਵੱਸ ਹਨ । ਉਨ੍ਹਾਂ ਦੱਸਿਆ ਕਿ ਗ੍ਰਾਂਡ ਬਹਾਮਾ ਦੇ ਕਈ ਇਲਾਕਿਆਂ ਵਿੱਚ ਤੇਜ਼ ਬਾਰਿਸ਼ ਕਾਰਨ ਪਾਣੀ ਲੋਕਾਂ ਦੀਆਂ ਛੱਤਾਂ ਤੱਕ ਪਹੁੰਚ ਗਿਆ ਹੈ ।ਦੱਸ ਦੇਈਏ ਕਿ ਇਹ ਤੂਫਾਨ ਅਮਰੀਕਾ ਦੇ ਫਲੋਰੀਡਾ ਵੱਲ ਵੱਧ ਰਿਹਾ ਹੈ । ਤੂਫਾਨ ਨੂੰ ਲੈ ਕੇ ਅਨਿਸ਼ਚਿਤਤਾ ਵਿੱਚ ਦੱਖਣ-ਪੂਰਬ ਅਮਰੀਕਾ ਦੇ ਰਾਜਾਂ ਫਲੋਰੀਡਾ, ਜੌਰਜੀਆ ਅਤੇ ਦੱਖਣੀ ਕੈਰੋਲੀਨਾ ਨੇ ਤੱਟੀ ਇਲਾਕਿਆਂ ਵਿਚ ਲੋਕਾਂ ਨੂੰ ਸੁਰੱਖਿਅਤ ਸਥਾਨਾਂ ’ਤੇ ਜਾਣ ਦੇ ਆਦੇਸ਼ ਦਿੱਤੇ ਗਏ ਹਨ । ਇਸ ਮਾਮਲੇ ਵਿੱਚ ਸੰਸਦ ਮੈਂਬਰ ਡੇਰੇਨ ਹੇਨਫੀਲਡ ਨੇ ਕਿਹਾ ਕਿ ਬਹਾਮਾਸ ਦੇ ਇਕ ਟਾਪੂ ਅਬਾਕੋ ਵਿੱਚ ਭਿਆਨਕ ਤਬਾਹੀ ਹੋਈ ਹੈ । ਇਸ ਦੇ ਮੱਦੇਨਜ਼ਰ ਅਮਰੀਕਾ ਦੇ ਨੈਸ਼ਨਲ ਹਰੀਕੇਨ ਸੈਂਟਰ ਵੱਲੋਂ ਫਲੋਰੀਡਾ ਤੇ ਜਾਰਜ਼ੀਆ ਦੇ ਤੱਟੀ ਇਲਾਕਿਆਂ ਨੂੰ ਚੇਤਾਵਨੀ ਜਾਰੀ ਕੀਤੀ ਗਈ ਹੈ ।

Related posts

Elon Musk ਨੇ ਟਵਿੱਟਰ ਡੀਲ ‘ਤੇ ਲਗਾਈ ਰੋਕ, ਇਸ ਵਜ੍ਹਾਂ ਬਣੀ ਮੁਸ਼ਕਲ

On Punjab

ਰੂਸ ਨੇ ਯੂਕ੍ਰੇਨ ‘ਤੇ ਹਮਲਾ ਕੀਤਾ ਤਾਂ ਕਰਾਂਗੇ ਫ਼ੈਸਲਾਕੁੰਨ ਕਾਰਵਾਈ : ਬਾਇਡਨ

On Punjab

THIS SUNDAY!… THIS SUNDAY, MAR.19 (12-6PM) DulhanExpo: South Asian Wedding Planning Events

On Punjab