PreetNama
ਸਮਾਜ/Social

ਤੂਫਾਨ ਤੇ ਬਾਰਸ਼ ਦਾ ਕਹਿਰ, ਹੁਣ ਤਕ 16 ਮੌਤਾਂ

ਲਖਨਊਉੱਤਰ ਪ੍ਰਦੇਸ਼ ਭਿਆਨਕ ਗਰਮੀ ਦੀ ਮਾਰ ਸਹਿ ਰਿਹਾ ਹੈ। ਵੀਰਵਾਰ ਨੂੰ ਉੱਤਰ ਪ੍ਰਦੇਸ਼ ਦੇ ਕਈ ਜ਼ਿਲ੍ਹਿਆਂ ‘ਚ ਬਾਰਸ਼ਨ ਨਾਲ ਰਾਹਤ ਮਿਲੀ ਪਰ ਹਨੇਰੀਤੂਫਾਨ ਤੇ ਬਾਰਸ਼ ਨਾਲ ਤਬਾਹੀ ਵੀ ਆਈ। ਬਾਰਸ਼ ਤੇ ਤੂਫਾਨ ਨਾਲ ਸੂਬੇ ਦੇ ਵੱਖਵੱਖ ਸ਼ਹਿਰਾਂ ‘ਚ 16 ਲੋਕਾਂ ਦੀ ਮੌਤ ਦੀ ਖ਼ਬਰ ਆਈ ਹੈ। ਜਦਕਿ ਇਸ ਦੌਰਾਨ ਜ਼ਖ਼ਮੀ ਹੋਏ ਲੋਕਾਂ ਦਾ ਇਲਾਜ ਜਾਰੀ ਹੈ।

ਪ੍ਰਸਾਸ਼ਨ ਨੇ ਸਰਕਾਰੀ ਨਿਯਮਾਂ ਮੁਤਾਬਕ ਮੁਆਵਜ਼ਾ ਦੇਣ ਦੀ ਗੱਲ ਵੀ ਕੀਤੀ ਹੈ। ਯੂਪੀ ਦੇ ਏਟਾ ‘ਚ ਹਨੇਰੀ ਤੂਫਾਨ ‘ਚ ਮਰਨ ਵਾਲਿਆਂ ‘ਚ ਇੱਕ ਬੱਚਾ ਵੀ ਸ਼ਾਮਲ ਹੈ। ਏਟਾ ‘ਚ ਪ੍ਰਸਾਸ਼ਨ ਨੇ ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਨੂੰ 4-4 ਲੱਖ ਰੁਪਏ ਮੁਆਵਜ਼ੇ ਵਜੋਂ ਦੇਣ ਦਾ ਐਲਾਨ ਕੀਤਾ ਹੈ।

ਸੂਬੇ ਕੁਝ ਇਲਾਕਿਆਂ ‘ਚ ਬਾਰਸ਼ ਨਾਲ ਗੜ੍ਹੇਮਾਰੀ ਵੀ ਹੋਈ ਜਿਸ ਨਾਲ ਗਰਮੀ ਤੋਂ ਰਾਹਤ ਮਿਲਣ ਦੇ ਨਾਲ ਫਸਲਾਂ ਨੂੰ ਨੁਕਸਾਨ ਵੀ ਹੋਇਆ ਹੈ।

Related posts

ਏਅਰਪੋਰਟ ਤੇ 26 ਲੱਖ ਰੁਪਏ ਦੀ ਵਿਦੇਸ਼ੀ ਕਰੰਸੀ ਸਮੇਤ ਯਾਤਰੀ ਗ੍ਰਿਫਤਾਰ

On Punjab

ਦੋ ਸਹੇਲੀਆਂ (ਵੈਲਨਟਾਈਨ ਜੇ)

Pritpal Kaur

ਦਿਲ ਕੰਬਾਊ ਘਟਨਾ : ਦੇਸ਼ ‘ਚ ਇਕ ਹੋਰ ਔਰਤ ਨਾਲ ‘ਨਿਰਭੈਆ’ ਵਰਗੀ ਦਰਿੰਦਗੀ, ਜਬਰ ਜਨਾਹ ਤੋਂ ਬਾਅਦ ਕੀਤਾ ਅਜਿਹਾ ਹਾਲ

On Punjab