ਤੇਰੇ ਬਿਨ ਮੇਰਾ ਦਿਲ ਨਹੀ ਲੱਗਦਾ
ਤੂੰ ਗਿਆ ਏਂ ਸੱਜਣਾ ਕਿਹੜੇ ਸ਼ਹਿਰ।
ਰੂਹ ਮੇਰੀ ਸਦਾ ਕੁਮਲਾਈ ਰਹਿੰਦੀ
ਕਿਉਂ ਮੇਰੇ ਤੇ ਢਾਹਵੇਂ ਡਾਢਾ ਕਹਿਰ।
ਮੱਥੇ ਦੀ ਤਕਦੀਰ ਨਹੀ ਪੜ ਹੋਈ
ਉਝ ਭਾਂਵੇਂ ਗਾਹੇ ਨੇ ਕਈ ਸ਼ਹਿਰ।
ਹੋਰ ਕਿਸੇ ਲਈ ਜਗਹਾ ਨਹੀ ਕੋਈ
ਮੇਰੇ ਤਾਂ ਦਿਲ ਵਿੱਚ ਤੇਰੀ ਠਹਿਰ।
ਆ ਜਾ ਬਰਾੜਾ ਸੀਨੇ ਠੰਢ ਪਾ ਦੇ
ਸੁਖ ਦਾ ਕੱਟ ਜਾਏ ਸਾਡਾ ਪਹਿਰ।
ਨਰਿੰਦਰ ਬਰਾੜ
95095 00010