51.73 F
New York, US
October 18, 2024
PreetNama
ਸਿਹਤ/Health

ਤੇਜ਼ੀ ਨਾਲ ਵਜ਼ਨ ਘੱਟ ਕਰਨ ਦਾ ਜਾਣੋ ਰਾਜ਼

ਰਨਿੰਗ, ਜੌਗਿੰਗ ਤੋਂ ਇਲਾਵਾ ਜਿੰਮ ‘ਚ ਘੰਟੇ ਪਸੀਨਾ ਵਹਾਉਣ ਤੇ ਸਖ਼ਤ ਡਾਈਟ ਫੌਲੋ ਕਰਨਾ ਕਈ ਵਾਰ ਬੇਹੱਦ ਬੇਕਾਰ ਹੋ ਜਾਂਦਾ ਹੈ।ਇਸ ਲਈ ਇਨ੍ਹਾਂ ਰੋਜ਼ ਦੀ ਰੂਟੀਨ ਤੋਂ ਹਟ ਕੇ ਤੁਸੀਂ ਸਵੀਮਿੰਗ ਵੱਲ ਮੁੜ ਸਕਦੇ ਹੋ ਕਿਉਂਕਿ ਇਹ ਇੱਕ ਅਜਿਹੀ ਐਕਸਰਸਾਈਜ਼ ਹੈ ਜੋ ਤੁਹਾਨੂੰ ਕਦੇ ਬੋਰ ਨਹੀਂ ਲੱਗੇਗੀ। ਇਸ ਦੀ ਖਾਸ ਗੱਲ ਹੈ ਕਿ ਇਹ ਹਾਰਡ ਕੋਰ ਐਕਸਰਸਾਈਜ਼ ਹੈ।ਇਸ ਨਾਲ ਤੁਹਾਡਾ ਵਜ਼ਨ ਤੇਜ਼ੀ ਨਾਲ ਲੂਜ਼ ਹੋਵੇਗਾ। ਇਹ ਇੱਕ ਅਜਿਹੀ ਐਕਸਰਸਾਈਜ਼ ਹੈ ਜਿਸ ਨੂੰ ਕਰਨ ‘ਚ ਮਜ਼ਾ ਆਉਂਦਾ ਹੈ ਤੇ ਤੁਸੀਂ ਇਸ ਨੂੰ ਲੰਬੇ ਸਮੇਂ ਤਕ ਕਰ ਸਕਦੇ ਹੋ।ਜੇਕਰ ਤੁਸੀਂ ਸਵੀਮਿੰਗ ਨਾਲ ਆਪਣਾ ਵਜ਼ਨ ਘੱਟ ਕਰਨਾ ਚਾਹੁੰਦੇ ਹੋ ਤਾਂ ਕੁਝ ਖਾਸ ਗੱਲਾਂ ਹਨ ਜਿਨ੍ਹਾਂ ਦਾ ਤੁਹਾਨੂੰ ਧਿਆਨ ਰੱਖਣਾ ਪਵੇਗਾ।ਜੇਕਰ ਤੁਸੀਂ ਪਾਣੀ ‘ਚ ਕੈਲੋਰੀ ਬਰਨ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਬਟਰਫਲਾਈ ਸਟ੍ਰੋਕ ਨੂੰ ਮੁੱਖ ਰੱਖਣਾ ਚਾਹੀਦਾ ਹੈ। ਇਹ ਸਵੀਮਿੰਗ ਦਾ ਸਭ ਤੋਂ ਸਲੌ ਸਟ੍ਰੋਕ ਹੁੰਦਾ ਹੈ ਤੇ ਇਸ ਨਾਲ ਜ਼ਿਆਦਾ ਕੈਲੋਰੀ ਬਰਨ ਹੁੰਦੀ ਹੈ।ਇਸ ਤੋਂ ਇਲਾਵਾ ਜੇਕਰ ਤੁਸੀਂ ਤਜ਼ਰਬੇਕਾਰ ਤੈਰਾਕ ਨਹੀਂ ਹੋ ਤਾਂ ਤੁਹਾਨੂੰ ਹਮੇਸ਼ਾ ਫਰੀ-ਸਟਾਈਲ ਤੈਰਨ ਦਾ ਆਪਸ਼ਨ ਹੀ ਚੁਣਨਾ ਚਾਹੀਦਾ ਹੈ ਜੋ ਤੁਹਾਡੀ ਅਪਰ ਬਾਡੀ ਲਈ ਬਿਹਤਰ ਐਕਸਰਸਾਈਜ਼ ਹੁੰਦੀ ਹੈ।ਤੈਰਦੇ ਸਮੇਂ ਤੁਸੀਂ ਕਿੰਨੀ ਜ਼ਿਆਦਾ ਕੈਲਰੀ ਖ਼ਤਮ ਕਰਦੇ ਹੋ, ਇਹ ਤੁਹਾਡੀ ਤੈਰਨ ਦੀ ਤੇਜ਼ੀ ਤੇ ਸਟ੍ਰੋਕ ‘ਤੇ ਨਿਰਭਰ ਕਰਦਾ ਹੈ। 30 ਮਿੰਟ ਤੇਜ਼ ਸਵੀਮਿੰਗ ਕਰੀਬ 600 ਕੈਲੋਰੀ ਬਰਨ ਕਰਦੀ ਹੈ। 

Related posts

Rosewater Benefits : ਸਿਰਫ ਸਕਿਨ ਹੀ ਨਹੀਂ ਵਾਲਾਂ ਲਈ ਵੀ ਕਿਸੇ ਚਮਤਕਾਰ ਤੋਂ ਘੱਟ ਨਹੀਂ ਹੈ ਗੁਲਾਬ ਜਲ !

On Punjab

ਵੀਡੀਓ ਗੇਮ ਖੇਡਣ ਨਾਲ ਵਧਦਾ ਹੈ ਬੱਚਿਆਂ ਦਾ IQ ਪੱਧਰ, ਟੈਕਕ੍ਰਿਤੀ ਦੇ ਪ੍ਰੋਫੈਸਰ ਨੇ ਕਿਹਾ-ਪੜ੍ਹਾਈ ‘ਚ ਵੀ ਲਾਗੂ ਹੋਣਾ ਚਾਹੀਦੈ

On Punjab

Postpartum Depression : ਭਾਰਤ ‘ਚ 20% ਤੋਂ ਵੱਧ ਮਾਵਾਂ ਜਣੇਪੇ ਤੋਂ ਬਾਅਦ ਡਿਪਰੈਸ਼ਨ ਦੇ ਕਿਸੇ ਨਾ ਕਿਸੇ ਰੂਪ ਤੋਂ ਪੀੜਤ, ਜਾਣੋ ਇਸਦੇ ਲੱਛਣ ਤੇ ਇਲਾਜ

On Punjab