PreetNama
ਸਮਾਜ/Socialਖਬਰਾਂ/Newsਖਾਸ-ਖਬਰਾਂ/Important Newsਰਾਜਨੀਤੀ/Politics

ਦਿੱਲੀ ਚੋਣਾਂ: ਪ੍ਰਿਯੰਕਾ ਗਾਂਧੀ ਵੱਲੋਂ ਘਰ-ਘਰ ਜਾ ਕੇ ਪ੍ਰਚਾਰ

ਨਵੀਂ ਦਿੱਲੀ-ਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਅੱਜ ਦਿੱਲੀ ਦੇ ਜੰਗਪੁਰਾ ਵਿਧਾਨ ਸਭਾ ਹਲਕੇ ’ਚ ਪਾਰਟੀ ਉਮੀਦਵਾਰ ਫਰਹਾਦ ਸੂਰੀ ਦੀ ਹਮਾਇਤ ’ਚ ਘਰ-ਘਰ ਜਾ ਕੇ ਪ੍ਰਚਾਰ ਕੀਤਾ। ਕਾਂਗਰਸ ਨੇ ਪ੍ਰਿਯੰਕਾ ਗਾਂਧੀ ਦੇ ਇਸ ਪ੍ਰਚਾਰ ਦੀਆਂ ਵੀਡੀਓਜ਼ ਐਕਸ ’ਤੇ ਸਾਂਝੀਆਂ ਕੀਤੀਆਂ। ਪਾਰਟੀ ਨੇ ਕਿਹਾ, ‘ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਜੰਗਪੁਰਾ ’ਚ ਕਾਂਗਰਸ ਉਮੀਦਵਾਰ ਫਰਹਾਦ ਸੂਰੀ ਦੀ ਹਮਾਇਤ ’ਚ ਘਰ-ਘਰ ਪ੍ਰਚਾਰ ਕੀਤਾ। ਦਿੱਲੀ ਦੀ ਜਨਤਾ ਆਪ-ਭਾਜਪਾ ਦੇ ਮਾੜੇ ਸ਼ਾਸਨ ਤੋਂ ਤੰਗ ਆ ਚੁੱਕੀ ਹੈ ਅਤੇ ਉਹ ਹੁਣ ਸਿਰਫ ਵਿਕਾਸ ਦੀ ਰਾਜਨੀਤੀ ਨੂੰ ਆਪਣੀ ਹਮਾਇਤ ਦੇ ਰਹੀ ਹੈ।’ ਕਾਂਗਰਸ ਨੇ ਕਿਹਾ, ‘ਜਨਤਾ ਦਾ ਭਰੋਸਾ ਕਾਂਗਰਸ ਨਾਲ ਹੈ। ਇਸ ਲਈ ਦਿੱਲੀ ’ਚ ਆ ਰਹੀ ਹੈ ਕਾਂਗਰਸ।’ ਜੰਗਪੁਰਾ ’ਚ ਆਮ ਆਦਮੀ ਪਾਰਟੀ ਵੱਲੋਂ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਤੇ ਭਾਜਪਾ ਵੱਲੋਂ ਸਾਬਕਾ ਵਿਧਾਇਕ ਤਰਵਿੰਦਰ ਸਿੰਘ ਮਰਵਾਹ ਉਮੀਦਵਾਰ ਹੈ। ਜ਼ਿਕਰਯੋਗ ਹੈ ਕਿ ਦਿੱਲੀ ਵਿਧਾਨ ਸਭਾ ਲਈ ਵੋਟਾਂ ਪੰਜ ਫਰਵਰੀ ਨੂੰ ਪੈਣਗੀਆਂ ਤੇ ਚੋਣ ਨਤੀਜੇ 8 ਫਰਵਰੀ ਨੂੰ ਆਉਣਗੇ।

Related posts

ਅਮਰੀਕਾ ਸਣੇ ਪੂਰੇ ਵਿਸ਼ਵ ਲਈ ਚੀਨ ਸਭ ਤੋਂ ਵੱਡਾ ਖ਼ਤਰਾ

On Punjab

ਹਰਿਆਣਾ ‘ਚ ਸਰਕਾਰ ਬਣਾਉਣ ਦੀ ਸ਼ੁਰੂਆਤ, ਬਹੁਮਤ ਤੋਂ 6 ਸੀਟਾਂ ਦੂਰ ਹੈ ਬੀਜੇਪੀ

On Punjab

ਬ੍ਰਿਟਿਸ਼ ਪ੍ਰਧਾਨਮੰਤਰੀ ਫਿਰ ਹੋਏ ਆਈਸੋਲੇਟ, ਕੋਰੋਨਾ ਪੌਜ਼ੇਟਿਵ ਸਾਂਸਦ ਦੇ ਸੰਪਰਕ ਵਿਚ ਆਉਣ ਮਗਰੋਂ ਲਿਆ ਫੈਸਲਾ

On Punjab