PreetNama
ਸਮਾਜ/Social

ਦੇਖੋ…ਜਵਾਨਾਂ ਦੀ ਚਿਤਾਵਾਂ ਦਾ ਸੇਕ ,

ਦੇਖੋ...ਜਵਾਨਾਂ ਦੀ ਚਿਤਾਵਾਂ ਦਾ ਸੇਕ ,
ਸੇਕਣ ਲਈ ਬਹੁਤ ਹੈ ,
ਤੇ ਦਿਨ-ਰਾਤ ਸੇਕ ਸਕਦੇ ਹੋ ,
ਢੇਰ ਲਾ ਸਕਦੇ ਹੋ,
ਰੋਟੀਆਂ ਦਾ ।
ਹਿੰਦ-ਪਾਕਿ ਦੇ ਪੁਤਲੇ ਫੂਕਦਿਆਂ ।
ਮੁਜਾਹਰੇ ਕਰਦਿਆਂ ਜ਼ਿੰਦਾਬਾਦ-ਮੁਰਦਾਬਾਦ ,
ਅੱਜ ਸਾਡੇ ਗਏ , ਹੁਣ ਉਨ੍ਹਾਂ ਦੇ ਜਾਣਗੇ ।
ਬਦਲਾ ਲਵਾਂਗੇ ਹਰ ਹਾਲ ‘ਚ ।
ਅਸਲ ਖੇਡ ਤੋਂ ਅਣਜਾਣ ,
ਕਿ ਹਿੰਦ-ਪਾਕਿ ਬਣਨਾ ਸੀ ਖੇਡ ਸਿਆਸਤ ਦੀ ।
ਹਿੰਦੂ ਮੁਸਲਮਾਨ ਬਣਨਾ ਸੀ ਖੇਡ ਸਿਆਸਤ ਸੀ ।
ਮਨੁੱਖਤਾ ਤਾਂ ਸਿਰਫ ਜੀਣਾ ਲੋਚਦੀ ,
ਨਾਲ ਪਿਆਰ ਦੇ ਰਹਿਣਾ ਲੋਚਦੀ ।
ਸਾਰਾ ਕਾਰਾ ਉਸੇ ਦਾ ਕੀਤਾ ,
ਜੋ ਤਖ਼ਤ ਤੇ ਬਹਿਣਾ ਚਾਹੁੰਦੀ ਹੈ ।
ਕਿੰਨੇ ਹੀ ਘਰ ਤਬਾਹ ਕਰਾ ਤੇ ,
ਕਿੰਨੇਆਂ ਘਰਾਂ ਦੇ ਦੀਵੇ ਬੁਝਾ ਤੇ,
ਹੈ ਕੋਝੀ ਸੋਚ ਸਿਆਸਤ ਦੀ ।
ਇਹੀ ਸਿਆਸਤ ਰੂਪ ਧਾਰ ਕੇ,
ਸਾਡੇ ਵਿਚ ਵਿਚਰਦੀ ਹੈ ।
ਭੇਡਾਂ ਨੂੰ ਫਿਰ ਮਗਰ ਹੈ ਲਾ ਕੇ ,
ਦਮ ਉਨ੍ਹਾਂ ਦਾ ਭਰਦੀ ਹੈ ।
ਦਸਿਸ਼ਤ ਭਰਕੇ ਲਹੂਆਂ ਦੇ ਵਿਚ,
ਫਿਰ ਕੁਰਾਹੇ ਪਾਉਂਦੀ ਹੈ ।
ਕਰਕੇ ਘਾਣ ਮਨੁੱਖਤਾ ਦਾ ਫਿਰ,
ਖੂਬ ਠਹਾਕੇ ਲਾਉਂਦੀ ਹੈ ।
ਸਾਰਾ ਏ ਤਾਕਤ ਦਾ ਮਸਲਾ ,
ਜੋ ਇਹ ਸਭ ਕਰਾਉਂਦਾ ।
ਕਦੇ ਸਿਆਸਤ ,ਕਦੇ ਹੈ ਦਹਿਸ਼ਤ ,
ਕਈ ਰੂਪ ਧਾਰ ਕੇ ਆਂਉਦਾ ।
?ਪਰੀਤ?

Related posts

ਭਾਰਤੀ ਨੌਜਵਾਨ ਦੀ ਇਟਲੀ ‘ਚ ਅਚਾਨਕ ਦਿਲ ਦਾ ਦੌਰਾ ਪੈਣ ਕਾਰਨ ਹੋਈ ਮੌਤ

On Punjab

ਚੀਨ ਦਾ ਦਾਅਵਾ, ਬ੍ਰਾਜ਼ੀਲ ਤੋਂ ਮੰਗਵਾਏ ਫਰੋਜ਼ਨ ਚਿਕਨ ‘ਚ ਮਿਲੀਆ ਕੋਰੋਨਾਵਾਇਰਸ

On Punjab

2 ਲੱਖ ਰੁਪਏ ਮਹੀਨੇ ਦੀ ਤਨਖਾਹ, ਆਰਥਿਕ ਤੰਗੀ ਕਾਰਨ ਖ਼ਤਮ ਹੋ ਗਿਆ ਸਾਰਾ ਪਰਿਵਾਰ

On Punjab