PreetNama
ਸਮਾਜ/Socialਸਿਹਤ/Healthਖਬਰਾਂ/Newsਖਾਸ-ਖਬਰਾਂ/Important Newsਰਾਜਨੀਤੀ/Politics

ਧੁੰਦ ਕਾਰਨ ਬਰਨਾਲਾ-ਲੁਧਿਆਣਾ ਮੁੱਖ ਮਾਰਗ ’ਤੇ ਭਿਆਨਕ ਹਾਦਸਾ, ਕਾਲਜ ਲੈਕਚਰਾਰ ਮੁਟਿਆਰ ਦੀ ਮੌਤ

ਮਹਿਲ ਕਲਾਂ–ਧੁੰਦ ਕਾਰਨ ਬਰਨਾਲਾ-ਲੁਧਿਆਣਾ ਮੁੱਖ ਮਾਰਗ ‘ਤੇ ਪੈਂਦੇ ਪਿੰਡ ਵਜੀਦਕੇ ਨੇੜੇ ਭਿਆਨਕ ਸੜਕ ਹਾਦਸਾ ਵਾਪਰ ਗਿਆ, ਜਿਸ ‘ਚ ਇਕ ਮੁਟਿਆਰ ਦੀ ਜਾਨ ਜਾਂਦੀ ਰਹੀ, ਜਦਕਿ ਸੱਤ ਵਿਅਕਤੀ ਗੰਭੀਰ ਜ਼ਖ਼ਮੀ ਹੋਏ ਹਨ। ਜ਼ਖ਼ਮੀਆਂ ਨੂੰ ਸਰਕਾਰੀ ਹਸਪਤਾਲ ਬਰਨਾਲਾ ‘ਚ ਦਾਖ਼ਲ ਕਰਵਾਇਆ ਗਿਆ ਹੈ।

ਹਾਦਸੇ ਵਿੱਚ ਪੰਜ ਦੇ ਕਰੀਬ ਵਾਹਨ ਅੱਗੇ-ਪਿੱਛੇ ਇੱਕ ਦੂਜੇ ਨਾਲ ਟਕਰਾ ਗਏ। ਇਨ੍ਹਾਂ ਵਾਹਨਾਂ ਵਿੱਚ ਇੱਟਾਂ ਨਾਲ ਲੱਦੀ ਟਰੈਕਟਰ ਟਰਾਲੀ, ਟਰਾਲੀ ਟਰੱਕ, ਸਵਾਰੀਆਂ ਨਾਲ ਲੱਦੀ ਪੀਆਰਟੀਸੀ ਬੱਸ, ਕਾਰਾਂ ਅਤੇ ਹੋਰ ਵਾਹਨ ਸ਼ਾਮਲ ਹਨ।

ਮੌਕੇ ‘ਤੇ ਪਹੁੰਚੀ ਥਾਣਾ ਠੁੱਲੀਵਾਲ ਦੀ ਐਸਐਚਓ ਕਿਰਨ ਕੌਰ ਨੇ ਦੱਸਿਆ ਕਿ ਇਹ ਹਾਦਸਾ ਧੁੰਦ ਕਾਰਨ ਵਾਪਰਿਆ, ਜਿਸ ਵਿੱਚ ਕਈ ਵਾਹਨ ਆਪਸ ਵਿੱਚ ਟਕਰਾ ਗਏ ਅਤੇ 7 ਦੇ ਕਰੀਬ ਜ਼ਖ਼ਮੀ ਸਰਕਾਰੀ ਹਸਪਤਾਲ ‘ਚ ਦਾਖਲ ਹਨ।

ਕੁਝ ਜ਼ਖ਼ਮੀ ਨਿੱਜੀ ਹਸਪਤਾਲਾਂ ‘ਚ ਵੀ ਦਾਖਲ ਹਨ ਅਤੇ ਮੌਕੇ ‘ਤੇ ਹੀ ਇੱਕ ਲੜਕੀ ਦੀ ਮੌਤ ਹੋ ਗਈ, ਜੋ ਸੰਗਰੂਰ ਜ਼ਿਲੇ ਦੇ ਪਿੰਡ ਸ਼ੇਰਪੁਰ ਖੇੜੀ ਦੀ ਰਹਿਣ ਵਾਲੀ ਸੀ। ਮ੍ਰਿਤਕਾ ਦੀ ਪਛਾਣ ਅਨੁਪ੍ਰਿਆ ਵਜੋਂ ਹੋਈ ਹੈ, ਦੋ ਰਾਏਕੋਟ ਸ਼ਹਿਰ ਦੇ ਇੱਕ ਕਾਲਜ ਵਿੱਚ ਲੈਕਚਰਾਰ ਸੀ ਅਤੇ ਡਿਊਟੀ ’ਤੇ ਜਾ ਰਹੀ ਸੀ।

ਵਧਦੀ ਧੁੰਦ ਨੂੰ ਦੇਖਦੇ ਹੋਏ ਅਤੇ ਹੋਰ ਕੋਈ ਹਾਦਸਾ ਨਾ ਵਾਪਰੇ ਇਸ ਲਈ ਪੁਲੀਸ ਮੌਕੇ ‘ਤੇ ਪਹੁੰਚ ਗਈ ਅਤੇ ਬਚਾਅ ਕਾਰਜ ਚਲਾ ਕੇ ਨੁਕਸਾਨੇ ਵਾਹਨਾਂ ਨੂੰ ਸੜਕ ਤੋਂ ਹਟਾਉਣ ‘ਚ ਜੁਟੀ ਹੋਈ ਹੈ।

Related posts

ਸਿਵਲ ਸੇਵਾ ਦਿਵਸ: PM ਮੋਦੀ ਨੇ ਦਿੱਤੀ ਵਧਾਈ, ਕਿਹਾ

On Punjab

Protein Diet : ਆਂਡੇ ਨਾਲੋਂ ਜ਼ਿਆਦਾ ਪ੍ਰੋਟੀਨ ਹੁੰਦੇ ਹਨ ਇਨ੍ਹਾਂ 5 ਸਸਤੇ Vegetarian ਭੋਜਨ ‘ਚ …

On Punjab

ਚਾਰ ਦਿਨਾਂ ਵਿੱਚ ਨਿਵੇਸ਼ਕਾਂ ਦੇ 24.69 ਲੱਖ ਕਰੋੜ ਡੁੱਬੇ

On Punjab