PreetNama
ਖਬਰਾਂ/Newsਖਾਸ-ਖਬਰਾਂ/Important News

ਨਦੀ ਨੇੜਿਓਂ ਸੋਨਾ ਕੱਢਣ ਗਏ ਪਿੰਡ ਵਾਲਿਆਂ ਨਾਲ ਹਾਦਸਾ, 30 ਮੌਤਾਂ

ਕਾਬੁਲ: ਅਫ਼ਗ਼ਾਨਿਸਤਾਨ ‘ਚ ਬਦਖ਼ਸ਼ਾਂ ਸੂਬੇ ਦੇ ਕੋਹਿਸਤਾਨ ਜ਼ਿਲ੍ਹੇ ‘ਚ ਸੋਨੇ ਦੀ ਖਾਣ ‘ਚ ਢਿੱਗਾਂ ਡਿੱਗਣ ਕਾਰਨ 30 ਲੋਕਾਂ ਦੀ ਮੌਤ ਹੋ ਗਈ ਅਤੇ ਸੱਤ ਲੋਕਾਂ ਦੇ ਜ਼ਖ਼ਮੀ ਹੋਣ ਦੀ ਖ਼ਬਰ ਹੈ। ਕੋਹਿਸਤਾਨ ਜ਼ਿਲ੍ਹੇ ਦੇ ਰਾਜਪਾਲ ਮੁਹੰਮਦ ਰੁਸਤਮ ਰਾਘੀ ਮੁਤਾਬਕ ਹਾਦਸਾ ਸਵੇਰ ਕਰੀਬ 11 ਵਜੇ ਵਾਪਰਿਆ।

ਦਰਅਸਲ, ਕੁਝ ਪਿੰਡ ਵਾਲਿਆਂ ਨੇ ਸੋਨੇ ਦੀ ਤਲਾਸ਼ ‘ਚ ਨਦੀ ਦੇ ਤਲ ਤੋਂ 60 ਮੀਟਰ ਯਾਨੀ ਕਿ 200 ਫੁੱਟ ਡੂੰਘੀ ਖੁਦਾਈ ਕਰ ਦਿੱਤੀ। ਇਸ ਦੌਰਾਨ ਦੀਵਾਰ ਢਹਿ ਗਈ ਤੇ ਸਾਰੇ ਲੋਕ ਹੇਠਾਂ ਦੱਬੇ ਗਏ। ਜਾਣਕਾਰੀ ਮੁਤਾਬਕ ਖੱਡਾ ਪੁੱਟਣ ਵਾਲੇ ਲੋਕ ਪੇਸ਼ੇਵਰ ਨਹੀਂ ਸਨ। ਸਰਕਾਰ ਦਾ ਇਨ੍ਹਾਂ ‘ਤੇ ਕੇਈ ਕੰਟਰੋਲ ਨਹੀਂ ਹੈ।

ਬਦਖਸ਼ਾਂ ਅਫ਼ਗਾਨਿਸਤਾਨ ਦੇ ਸਰਹੱਦੀ ਇਲਾਕਿਆਂ ਚੋਂ ਹੈ ਜਿੱਥੇ ਤਜ਼ਾਕਿਸਤਾਨ, ਚੀਨ ਤੇ ਪਾਕਿਸਤਾਨ ਦੀਆਂ ਹੱਦਾਂ ਲੱਗਦੀਆਂ ਹਨ। ਇੱਥੇ ਖਾਣਾਂ ਧੱਸਣ ਦੀਆਂ ਘਟਨਾਵਾਂ ਆਮ ਵਾਪਰਦੀਆਂ ਹਨ।

Related posts

ਭੂਚਾਲ ਆਉਣ ਦੇ ਬਾਵਜੂਦ ਪ੍ਰਧਾਨ ਮੰਤਰੀ ਨੇ ਜਾਰੀ ਰੱਖੀ ਲਾਈਵ ਇੰਟਰਵਿਊ

On Punjab

ਪੁਲਿਸ ਵੈਰੀਫਿਕੇਸ਼ਨ ਨਾ ਹੋਣ ‘ਤੇ ਵੀ ਮਿਲੇਗਾ ਪਾਸਪੋਰਟ, ਸਰਕਾਰ ਨੇ ਕੀਤੇ ਵੱਡੇ ਬਦਲਾਅ

On Punjab

ਚੀਨ ਤੋਂ ਆਈ ਖੁਸ਼ਖਬਰੀ, ਪਹਿਲੀ ਵਾਰ ਕੋਈ ਘਰੇਲੂ ਮਾਮਲਾ ਨਹੀਂ ਆਇਆ ਸਾਹਮਣੇ

On Punjab