PreetNama
ਰਾਜਨੀਤੀ/Politics

ਨੀਰਵ ਮੋਦੀ ਨੂੰ ਅਦਾਲਤ ਨੇ ਪਾਈ ਨਕੇਲ, ਦੇਣੇ ਪੈਣਗੇ ਵਿਆਜ ਸਮੇਤ 7,200 ਕਰੋੜ

ਮੁੰਬਈ: ਪੰਜਾਬ ਨੈਸ਼ਨਲ ਬੈਂਕ ਨਾਲ ਬੇਹੱਦ ਵੱਡੀ ਵਿੱਤੀ ਧੋਖਾਧੜੀ ਕਰਨ ਵਾਲੇ ਭਗੌੜੇ ਹੀਰਾ ਕਾਰੋਬਾਰੀ ਨੀਰਵ ਮੋਦੀ ਨੂੰ ਕਰਜ਼ ਵਸੂਲੀ ਟ੍ਰਿਬਿਊਨਲ (ਡੀਆਰਟੀ) ਨੇ ਬੈਂਕ ਨੂੰ ਵਿਆਜ ਸਮੇਤ 7,200 ਕਰੋੜ ਰੁਪਏ ਅਦਾ ਕਰਨ ਦਾ ਹੁਕਮ ਦਿੱਤਾ ਹੈ। ਨੀਰਵ ਇਸ ਵੇਲੇ ਲੰਡਨ ਦੀ ਜੇਲ੍ਹ ਵਿੱਚ ਹੈ।

ਟ੍ਰਿਬਿਊਨਲ ਦੇ ਅਧਿਕਾਰੀ ਦੀਪਕ ਠੱਕਰ ਨੇ ਪੀਐੱਨਬੀ ਦੇ ਹੱਕ ਵਿੱਚ ਦੋ ਕੇਸਾਂ ’ਚ 7,200 ਕਰੋੜ ਰੁਪਏ ਬੈਂਕ ਨੂੰ ਵਾਪਸ ਕਰਨ ਦੇ ਹੁਕਮ ਪਾਸ ਕੀਤੇ ਹਨ।  ਇਨ੍ਹਾਂ ਨੂੰ 14.30 ਫ਼ੀਸਦ ਸਾਲਾਨਾ ਵਿਆਜ ਦਰ ਨਾਲ ਇਹ ਵੱਡੀ ਰਕਮ ਅਦਾ ਕਰਨ ਦਾ ਹੁਕਮ ਦਿੱਤਾ ਗਿਆ ਹੈ।

ਡੀਆਰਟੀ ਨੇ ਇਸ ਸਬੰਧੀ ਰਿਕਵਰੀ ਸਰਟੀਫਿਕੇਟ ਵੀ ਜਾਰੀ ਕੀਤੇ ਹਨ, ਜਿਸ ਦੇ ਆਧਾਰ ‘ਤੇ ਲੋੜ ਪੈਣ ‘ਤੇ ਬੈਂਕ ਦਾ ਰਿਕਵਰੀ ਅਫਸਰ ਨੀਰਵ ਮੋਦੀ ਦੀ ਜਾਇਦਾਦ ਨੂੰ ਜ਼ਬਤ ਕਰਨ ਦੇ ਹੱਕ ਰੱਖਦਾ ਹੈ।

Related posts

ਕੈਪਟਨ ਦੇ ਮਹਿਲ ਨੇੜੇ ਅਧਿਆਪਕਾਂ ‘ਤੇ ਲਾਠੀਚਾਰਜ

On Punjab

ਕੈਬਨਿਟ ਰੈਂਕ ਪਾਉਣ ਵਾਲੇ ਵੇਰਕਾ ਦਾ ਸਿੱਧੂ ਬਾਰੇ ਵੱਡਾ ਬਿਆਨ

On Punjab

ਹਰਸ਼ ਵਰਧਨ ਦਾ ਬਿਆਨ ਟਾਈਟੈਨਿਕ ਦੇ ਕਪਤਾਨ ਵਰਗਾ: ਰਾਹੁਲ ਗਾਂਧੀ

On Punjab