51.73 F
New York, US
October 18, 2024
PreetNama
ਸਿਹਤ/Health

ਨੀਲੀ ਰੌਸ਼ਨੀ ਘਟਾਉਂਦੀ ਹੈ ਬਲੱਡ ਪ੍ਰੈਸ਼ਰ ਤੇ ਦਿਲ ਦੇ ਰੋਗ ਦਾ ਖ਼ਤਰਾ

ਇੱਕ ਤਾਜ਼ਾ ਅਧਿਐਨ ਤੋਂ ਪਤਾ ਲੱਗਾ ਹੈ ਕਿ ਨੀਲੀ ਰੌਸ਼ਨੀ ਦੇ ਸੰਪਰਕ `ਚ ਰਹਿਣ ਨਾਲ ਬਲੱਡ-ਪ੍ਰੈਸ਼ਰ ਘੱਟ ਹੁੰਦਾ ਹੈ ਅਤੇ ਇਸ ਨਾਲ ਦਿਲ ਦੇ ਰੋਗ ਦਾ ਖ਼ਤਰਾ ਵੀ ਘਟ ਜਾਂਦਾ ਹੈ।

ਜਰਨਲ ਆਫ਼ ਪ੍ਰੀਵੈਂਟਿਵ ਕਾਰਡੀਓਲੌਜੀ` `ਚ ਪ੍ਰਕਾਸਿ਼ਤ ਅਧਿਐਨ ਵਿੱਚ ਸ਼ਾਮਲ ਹੋਣ ਵਾਲਿਆਂ ਦਾ ਸਾਰਾ ਸਰੀਰ 30 ਮਿੰਟਾਂ ਤੱਕ ਲਗਭਗ 450 ਨੈਨੋਮੀਟਰ `ਤੇ ਨੀਲੀ ਰੌਸ਼ਨੀ ਦੇ ਸੰਪਰਕ ਵਿੱਚ ਰਿਹਾ, ਜੋ ਦਿਨ `ਚ ਮਿਲਣ ਵਾਲੀ ਸੂਰਜ ਦੀ ਰੌਸ਼ਨੀ ਦੇ ਬਰਾਬਰ ਹੈ।

ਦੌਰਾਨ ਦੋਵੇਂ ਪ੍ਰਕਾਸ਼ ਦੇ ਵਿਕੀਰਣਾਂ ਦੇ ਪ੍ਰਭਾਵ ਦਾ ਮੁਲਾਂਕਣ ਕੀਤਾ ਗਿਆ ਤੇ ਭਾਗੀਦਾਰਾਂ ਦਾ ਬਲੱਡ ਪ੍ਰੈਸ਼ਰ, ਧਮਣੀਆਂ ਦੀ ਸਖ਼ਤੀ, ਖ਼ੂਨ ਲਿਜਾਣ ਵਾਲੀਆਂ ਨਾਲ਼ੀਆਂ ਦਾ ਫ਼ੈਲਾਅ ਤੇ ਬਲੱਡ-ਪਲਾਜ਼ਮਾ ਦਾ ਪੱਧਰ ਨਾਪਿਆ ਗਿਆ। ਪਰਾ-ਬੈਂਗਣੀ ਕਿਰਨਾਂ ਦੇ ਉਲਟ ਨੀਲੀਆਂ ਕਿਰਨਾਂ ਕੈਂਸਰ ਨਹੀਂ ਕਰਦੀਆਂ।

ਦੀ ਸਰੀ ਯੂਨੀਵਰਸਿਟੀ ਤੇ ਜਰਮਨੀ ਦੀ ਹੈਨਰਿਕ ਯੂਨੀਵਰਸਿਟੀ ਡਸੇਲਡਾਰਫ਼ ਦੇ ਖੋਜਕਾਰਾਂ ਨੇ ਪਾਇਆ ਕਿ ਸਮੁੱਚੇ ਸਰੀਰ ਦੇ ਨੀਲੀ ਰੌਸ਼ਨੀ ਦੇ ਸੰਪਰਕ ਵਿੱਚ ਰਹਿਣ ਨਾਲ ਭਾਗੀਦਾਰਾਂ ਦੇ ਸਿਸਟੌਲਿਕ ਹਾਈ ਬਲੱਡ ਪ੍ਰੈਸ਼ਰ ਦਾ ਲਗਭਗ 8 ਐੱਐੱਮਐੱਚਜੀ ਘਟ ਗਿਆ; ਜਦ ਕਿ ਆਮ ਰੌਸ਼ਨੀ `ਤੇ ਇਸ ਦਾ ਕੋਈ ਅਸਰ ਨਾ ਪਿਆ।

ਬਲੱਡ ਪ੍ਰੈਸ਼ਰ ਦਾ ਘਟਣਾ ਬਿਲਕੁਲ ਉਵੇਂ ਹੀ ਹੈ, ਜਿਵੇਂ ਦਵਾਈਆਂ ਨਾਲ ਬਲੱਡ ਪ੍ਰੈਸ਼ਰ ਨੂੰ ਘੱਟ ਕੀਤਾ ਜਾਂਦਾ ਹੈ।

Related posts

50 ਦੀ ਉਮਰ ‘ਚ ਜਵਾਨ ਦਿਖਣ ਲਈ ਖਾਓ ਇਹ 7 super foods

On Punjab

ਲੀਵਰ ਨੂੰ ਰੱਖਣਾ ਹੈ ਤੰਦਰੁਸਤ ਤਾਂ ਖਾਓ ਅਖਰੋਟ !

On Punjab

Back to Work Precautions : ਲਾਕਡਾਊਨ ਤੋਂ ਬਾਅਦ ਜਾ ਰਹੇ ਹੋ ਦਫ਼ਤਰ, ਤਾਂ ਇਨ੍ਹਾਂ ਗੱਲਾਂ ਦਾ ਰੱਖੋ ਧਿਆਨ

On Punjab